26 ਅਗਸਤ ਤੋਂ ਉਪਲੱਬਧ ਹੋਵੇਗਾ ਲੇਨੋਵੋ ਦਾ ਇਹ ਦਮਦਾਰ ਸਮਾਰਟਫੋਨ

Monday, Aug 21, 2017 - 01:56 PM (IST)

26 ਅਗਸਤ ਤੋਂ ਉਪਲੱਬਧ ਹੋਵੇਗਾ ਲੇਨੋਵੋ ਦਾ ਇਹ ਦਮਦਾਰ ਸਮਾਰਟਫੋਨ

ਜਲੰਧਰ- ਜੇਕਰ ਤੁਸੀਂ ਪਿਛਲੇ ਹਫਤੇ ਸੇਲ ਲਈ ਉਪਲੱਬਧ ਹੋਏ ਲੇਨੋਵੋ ਕੇ8 ਨੋਟ ਨੂੰ ਇਸ ਦੀ ਪਹਿਲੀ ਫਲੈਸ਼ ਸੇਲ 'ਚ ਨਹੀਂ ਖਰੀਦ ਸਕੇ ਤਾਂ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਫੋਨ ਨੂੰ1 ਇਕ ਵਾਰ ਫਿਰ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਅਮੇਜ਼ਨ ਇੰਡੀਆ 'ਤੇ ਲੇਨੋਵੋ ਕੇ8 ਨੋਟ ਨੂੰ 26 ਅਗਸਤ ਦੇ ਦਿਨ ਦੁਪਹਿਰ ਨੂੰ 12 ਵਜੇ ਵਿਕਰੀ ਲਈ ਪੇਸ਼ ਕੀਤਾ ਜਾਵੇਗਾ। ਹਾਲ ਹੀ 'ਚ ਭਾਰਤੀ ਮਾਰਕੀਟ 'ਚ ਆਪਣੇ ਨਵੇਂ ਸਮਾਰਟਫੋਨ ਲੇਨੋਵੋ ਕੇ8 ਨੋਟ ਨੂੰ ਲਾਂਚ ਕੀਤਾ ਸੀ।
ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਸੀ। ਪਹਿਲੇ ਵੇਰੀਐਂਟ 'ਚ 3 ਜੀ. ਬੀ. ਰੈਮ ਦਿੱਤਾ ਗਿਆ ਹੈ, ਜਿਸ ਦੀ ਕੀਮਤ 12,999 ਰੁਪਏ ਹੈ। ਦੂਜੇ ਵੇਰੀਐਂਟ ਨੂੰ 4 ਜੀ. ਬੀ. ਰੈਮ ਨਾਲ ਲਾਂਚ ਕੀਤਾ ਗਿਆ ਹੈ। ਇਸ ਵੇਰੀਐਂਟ ਦੀ ਕੀਮਤ 13,999 ਰੁਪਏ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਫੁੱਲ ਐੱਚ. ਡੀ. ਆਈ. ਪੀ. ਐੱਸ. ਡਿਸਪਲੇਅ ਦਿੱਤਾ ਗਿਆ ਹੈ। ਨਾਲ ਹੀ ਇਸ ਸਮਾਰਟਫਓਨ 'ਚ 2.5ਡੀ ਕਵਰਡ ਦਿੱਤਾ ਗਿਆ ਹੈ। ਨਾਲ ਹੀ ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ 3 ਵੀ ਦਿੱਤਾ ਗਿਆ ਹੈ। ਇਹ ਸਮਾਰਟਫੋਨ MediaTek Helio X23 ਡੇਕਾ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਇਸ ਸਮਾਰਟਫੋਨ ਦੇ ਪਹਿਲੇ ਵੇਰੀਐਂਟ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਦੂਜੇ ਵੇਰੀਐਂਟ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਸੈਂਸਰ ਅਤੇ ਡੇਪਥ ਇੰਫੋਮੇਸ਼ਨ ਕੈਪਚਰ ਲਈ 5 ਮੈਗਾਪਿਕਸਲ ਦਾ ਦੂਜਾ ਸੈਂਸਰ ਉਪਲੱਬਧ ਹੈ। ਇਸ ਸਮਾਰਟਫੋਨ 'ਚ DSLR ਦੀ ਤਰ੍ਹਾਂ bokeh effect ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ 4ਜੀ ਵੋ. ਐੱਲ. ਟੀ. ਈ. ਸਪੋਰਟ, ਵਾਈ-ਫਾਈ, ਬਲੂਟੁੱਥ ਅਤੇ ਜੀ. ਪੀ. ਐੱਸ. ਉਪਲੱਬਧ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News