5G ਨੈੱਟਵਰਕ ਕਾਰਨ ਜਲਦੀ ਖ਼ਤਮ ਹੋ ਰਹੀ ਹੈ ਫੋਨ ਦੀ ਬੈਟਰੀ? ਅਪਣਾਓ ਇਹ ਟਿਪਸ, ਮਿਲੇਗਾ ਲੰਬਾ ਬੈਕਅੱਪ
Saturday, May 30, 2026 - 12:12 PM (IST)
ਗੈਜੇਟ ਡੈਸਕ - ਭਾਰਤ 'ਚ 5G ਸੇਵਾਵਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਇੰਟਰਨੈੱਟ ਦੀ ਰਫ਼ਤਾਰ 'ਚ ਵਾਧਾ ਹੋਇਆ ਹੈ, ਉੱਥੇ ਹੀ ਕਈ ਸਮਾਰਟਫੋਨ ਯੂਜ਼ਰਸ ਨੂੰ ਬੈਟਰੀ ਜਲਦੀ ਖ਼ਤਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ 'ਤੇ ਸਫ਼ਰ ਦੌਰਾਨ ਜਾਂ ਇੰਡੋਰ ਲੋਕੇਸ਼ਨਾਂ 'ਤੇ ਜਿੱਥੇ ਨੈੱਟਵਰਕ ਸਥਿਰ ਨਹੀਂ ਹੁੰਦਾ, ਉੱਥੇ ਬੈਟਰੀ ਦੀ ਖਪਤ ਜ਼ਿਆਦਾ ਦੇਖੀ ਗਈ ਹੈ,।
ਕਿਉਂ ਹੋ ਰਹੀ ਹੈ ਬੈਟਰੀ ਦੀ ਜ਼ਿਆਦਾ ਖਪਤ?
ਮਾਹਿਰਾਂ ਅਨੁਸਾਰ 5G ਨੈੱਟਵਰਕ 'ਤੇ ਡਾਟਾ ਟ੍ਰਾਂਸਫਰ ਦੀ ਦਰ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਫੋਨ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੁੰਦੀ ਹੈ। ਇਸ ਤੋਂ ਇਲਾਵਾ, ਭਾਰਤ ਦੇ ਕਈ ਇਲਾਕਿਆਂ ∩ਚ ਅਜੇ ਵੀ ਪੂਰੀ ਤਰ੍ਹਾਂ 5G ਨੈੱਟਵਰਕ ਉਪਲਬਧ ਨਹੀਂ ਹੈ। ਅਜਿਹੇ 'ਚ ਫੋਨ ਲਗਾਤਾਰ 4G ਤੋਂ 5G ਅਤੇ 5G ਤੋਂ 4G ਨੈੱਟਵਰਕ 'ਚ ਸਵਿਚ ਕਰਦਾ ਰਹਿੰਦਾ ਹੈ। ਇਸ ਨੈੱਟਵਰਕ ਰਿਫ੍ਰੈਸ਼ਿੰਗ ਪ੍ਰਕਿਰਿਆ ਕਾਰਨ ਬੈਟਰੀ 'ਤੇ ਵਾਧੂ ਬੋਝ ਪੈਂਦਾ ਹੈ।
ਬੈਟਰੀ ਬਚਾਉਣ ਦੇ ਅਹਿਮ ਉਪਾਅ :-
ਅਡੈਪਟਿਵ ਬੈਟਰੀ
- ਅਜੋਕੇ 5G ਸਮਾਰਟਫੋਨਾਂ 'ਚ 'ਅਡੈਪਟਿਵ ਬੈਟਰੀ' ਦਾ ਵਿਕਲਪ ਮਿਲਦਾ ਹੈ। ਇਸ ਫੀਚਰ ਨੂੰ ਇਨੇਬਲ ਕਰਨ ਨਾਲ ਨੈੱਟਵਰਕ ਸਵਿਚਿੰਗ ਕਾਰਨ ਹੋਣ ਵਾਲੀ ਬੈਟਰੀ ਦੀ ਖਪਤ ਘੱਟ ਜਾਂਦੀ ਹੈ। ਇਹ ਫੀਚਰ ਬੈਕਗ੍ਰਾਊਂਡ 'ਚ ਚੱਲਣ ਵਾਲੀਆਂ ਬੇਲੋੜੀਆਂ ਐਪਸ ਨੂੰ ਵੀ ਬੰਦ ਕਰ ਦਿੰਦਾ ਹੈ।
ਸਫ਼ਰ ਦੌਰਾਨ ਡਾਟਾ ਰੱਖੋ ਬੰਦ
- ਜੇਕਰ ਤੁਸੀਂ ਲੰਬੇ ਸਫ਼ਰ 'ਤੇ ਹੋ ਅਤੇ ਨੈੱਟਵਰਕ ਵਾਰ-ਵਾਰ ਬਦਲ ਰਿਹਾ ਹੈ, ਤਾਂ ਬੈਟਰੀ ਬਚਾਉਣ ਲਈ ਮੋਬਾਈਲ ਡਾਟਾ ਬੰਦ ਕਰਨਾ ਇਕ ਬਿਹਤਰ ਵਿਕਲਪ ਹੋ ਸਕਦਾ ਹੈ।
ਐਡਵਾਂਸ ਪ੍ਰੋਸੈਸਰ
- ਹਾਲਾਂਕਿ ਨਵੇਂ ਆ ਰਹੇ 5G ਫੋਨ ਐਡਵਾਂਸ ਪ੍ਰੋਸੈਸਰ ਅਤੇ ਵੱਡੀ ਬੈਟਰੀ ਦੇ ਨਾਲ ਆ ਰਹੇ ਹਨ, ਜੋ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕਰਦੇ ਹਨ, ਪਰ ਪੁਰਾਣੇ ਮਾਡਲਾਂ 'ਚ ਉਪਰੋਕਤ ਟਿਪਸ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ।
ਦੱਸ ਦੇਈਏ ਕਿ ਭਾਰਤ 'ਚ 5G ਸੇਵਾਵਾਂ ਲਗਭਗ ਸਾਰੇ ਜ਼ਿਲ੍ਹਿਆਂ ਤੱਕ ਪਹੁੰਚ ਚੁੱਕੀਆਂ ਹਨ, ਪਰ ਇੰਡੋਰ ਕਵਰੇਜ 'ਚ ਅਜੇ ਵੀ ਕਈ ਥਾਵਾਂ 'ਤੇ 4G ਨੈੱਟਵਰਕ ਹੀ ਮਿਲਦਾ ਹੈ।
