ਇਸ ਕੰਪਨੀ ਨੇ ਬਣਾਇਆ ਬ੍ਰੇਸਲੇਟ ਵਰਗਾ ਹੈਡਫੋਨ

Monday, Jul 03, 2017 - 05:48 PM (IST)

ਇਸ ਕੰਪਨੀ ਨੇ ਬਣਾਇਆ ਬ੍ਰੇਸਲੇਟ ਵਰਗਾ ਹੈਡਫੋਨ

xਜਲੰਧਰ-ਹੁਣ ਤੱਕ ਯੂਜ਼ਰਸ ਵਾਇਰ ਅਤ ਵਾਇਰਲੈਸ ਹੈਡਫੋਨ ਦੀ ਵਰਤੋਂ ਕਰ ਰਹੇ ਹਨ। ਪਰ Luzli ਨਾਮ ਦੀ ਕੰਪਨੀ ਨੇ ਘੜੀ ਦੀ ਬੈਲਟ (Bracelet) ਦੀ ਤਰ੍ਹਾਂ ਮੁੜਨ ਵਾਲਾ ਹੈਡਫੋਨ ਲਾਂਚ ਕੀਤਾ ਹੈ ਇਸ ਹੈਡਫੋਨ ਨੂੰ ਘੜੀ ਦੀ ਤਰ੍ਹਾਂ ਮੋੜ ਕੇ ਪੈਕੇਟ ਜਾਂ ਬੈਗ 'ਚ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਇਸ ਫੋਨ ਦਾ ਨਾਮ ਰੋਲਰ ਐੱਮ.ਕੇ01 (Roller MK01) ਹੈ।

PunjabKesari

ਬ੍ਰੇਸਲੇਟ ਵਰਗੇ ਹੈਡਫੋਨ ਦੀ ਖਾਸੀਅਤ-
ਇਸ ਅਨੋਖੇ ਹੈਡਫੋਨ ਦੇ ਬ੍ਰੇਸਲੇਟ ਨੂੰ ਤਿਆਰ ਕਰਨ ਦੇ ਲਈ ਸਟੇਨਲੈਸ ਸਟੀਲ ਅਤੇ ਐਲੂਮੀਨੀਅਮ ਦਾ ਇਸਤੇਮਾਲ ਕੀਤੀ ਗਿਆ ਹੈ। ਇਸ ਹੈਡਫੋਨ ਨੂੰ ਬਣਾਉਣ ਵਾਲੀ ਕੰਪਨੀ Luzli ਦੇ ਅਨੁਸਾਰ  Roller MK01 ਨੂੰ 22 ਅਲੱਗ-ਅਲੱਗ ਸਟੇਨਲੈਸ ਸਟੀਲ ਸਿਪਰਿੰਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਤਾਂਕਿ ਇਸ ਨੂੰ ਬ੍ਰੇਸਲੇਟ ਦੀ ਤਰ੍ਹਾਂ ਮੋੜਿਆ ਜਾ ਸਕੇ।
ਇਸ ਹੈਡਫੋਨ ਦੇ ਨਾਲ ਈਅਰਪੈਡ, ਕਲੀਨਿੰਗ ਕਲਾਥ ਅਤੇ ਇਕ 3.5 ਐੱਸ.ਐੱਮ. ਕੇਬਲ ਵਰਗਾ ਉਪਕਰਣ ਵੀ ਦਿੱਤਾ ਗਿਆ ਹੈ। Switzerland 'ਚ ਬਣਨ ਵਾਲੇ ਇਸ ਖਾਸ ਹੈਡਫੋਨ ਦੀ ਕੀਮਤ $3,000 ਮਤਲਬ ਕਿ ਕਰੀਬ 1,94,400 ਰੁਪਏ ਹੈ। ਇਸਦੇ ਨਾਲ ਸਵਿਸ ਵਾਚ ਵੀ ਮਿਲਦੀ ਹੈ।


Related News