ਕੰਪਨੀ ਨੇ ਕੀਤਾ ਕਨਫਰਮ, ਇਸ ਦਿਨ ਲਾਂਚ ਹੋਵੇਗੀ iPhone 12 ਸੀਰੀਜ਼

10/07/2020 2:26:28 AM

ਗੈਜੇਟ ਡੈਸਕ—ਐਪਲ ਦੀ ਨਵੀਂ ਆਈਫੋਨ 12 ਸੀਰੀਜ਼ ਦੀ ਲਾਂਚਿੰਗ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਲਾਂਚਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ ਹੁਣ ਕੰਪਨੀ ਨੇ ਆਈਫੋਨ 12 ਸੀਰੀਜ਼ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਕਿਆਸ ਅਤੇ ਅਟਕਲਾਂ ਦਾ ਦੌਰ ਖਤਮ ਹੋ ਗਿਆ ਹੈ। ਦੱਸ ਦੇਈਏ ਕਿ ਐਪਲ ਆਈਫੋਨ 12 ਸੀਰੀਜ਼ ਨੂੰ 13 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ।

PunjabKesari

ਐਪਲ ਦਾ ਈਵੈਂਟ 13 ਅਕਤੂਬਰ ਨੂੰ ਸਵੇਰੇ 10 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 10:30 ਵਜੇ) ਹੋਵੇਗਾ। ਇਹ ਈਵੈਂਟ ਯੂਨਾਈਟੇਡ ਸਟੇਟ ਦੇ ਕੈਲੀਫੋਰਨੀਆ ਦੇ ਕਿਊਪਟਿਨੋ ਸਥਿਤ ਐਪਲ ਦੇ ਕਾਰਪੋਰੇਟ ਹੈੱਡਕੁਆਰਟਰ ਐਪਲ ਪਾਰਕ ’ਚ ਹੋਵੇਗਾ। ਐਪਲ ਦੇ ਲਾਈਵ ਈਵੈਂਟ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਦੇਖਿਆ ਜਾ ਸਕੇਗਾ। ਐਪਲ ਵੱਲੋਂ ਆਈਫੋਨ 12 ਦੀ ਨਵੀਂ ਸੀਰੀਜ਼ ਨੂੰ Hi Speed ਟੈਗ ਲਾਈਨ ਨਾਲ ਪੇਸ਼ ਕੀਤਾ ਗਿਆ ਹੈ।

PunjabKesari

ਕੋਵਿਡ-19 ਮਹਾਮਾਰੀ ਦੇ ਚੱਲਦੇ ਇਸ ਸਾਲ ਦੇ ਐਪਲ ਈਵੈਂਟ ’ਚ ਦੇਰੀ ਹੋਈ। ਐਪਲ ਵੱਲੋਂ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਪਲ ਈਵੈਂਟ ’ਚ ਕੀ ਲਾਂਚ ਹੋਵੇਗਾ ਫਿਲਹਾਲ ਇਸ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਅਜਿਹੀ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਸਾਲ ਦੇ ਲਾਂਚਿੰਗ ਈਵੈਂਟ ’ਚ ਆਈਫੋਨ 12 ਸੀਰੀਜ਼ ਤੋਂ ਇਲਾਵਾ ਓਵਰ ਈਅਰ ਹੈੱਡਫੋਨ ਸਮੇਤ ਕਈ ਤਰ੍ਹਾਂ ਦੇ ਡਿਵਾਈਸ ਵੀ ਲਾਂਚ ਕੀਤੇ ਜਾਣਗੇ।

PunjabKesari

ਲੀਕ ਰਿਪੋਰਟ ਮੁਤਾਬਕ ਆਈਫੋਨ 12 ਲਾਈਨਅਪ ਨੂੰ ਨਵੇਂ ਡਿਜ਼ਾਈਨ ਨਾਲ ਸਕਵਾਈਰਡ ਆਫ ਇਜ ਅਤੇ 5ਜੀ ਤਕਨਾਲੋਜੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਆਈਫੋਨ 12 ਸੀਰੀਜ਼ ਤਹਿਤ ਸਮਾਰਟਫੋਨ ਦੇ ਚਾਰ ਨਵੇਂ ਮਾਡਲਜ਼ ਨੂੰ ਪੇਸ਼ ਕੀਤਾ ਜਾਵੇਗਾ। ਜਿਨ੍ਹਾਂ ਚਾਰ ਮਾਡਲਜ਼ ਨੂੰ ਪੇਸ਼ ਕੀਤਾ ਜਾਵੇਗਾ ਉਨ੍ਹਾਂ ’ਚ 5.4 ਇੰਚ ਵਾਲਾ ਆਈਫੋਨ 12 ਮਿੰਨੀ, 6.1 ਇੰਚ ਵਾਲਾ ਆਈਫੋਨ 12 ਅਤੇ ਆਈਫੋਨ 12 ਪ੍ਰੋ ਸ਼ਾਮਲ ਹੋਵੇਗਾ। ਉੱਥੇ ਆਈਫੋਨ 12 ਪ੍ਰੋ ਮੈਕਸ ਸਮਾਰਟਫੋਨ ’ਚ 6.7 ਇੰਚ ਡਿਸਪਲੇਅ ਸਾਈਜ਼ ’ਚ ਆਵੇਗਾ। ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 12 ਸੀਰੀਜ਼ ਆਈਫੋਨ 11 ਤੋਂ ਸਸਤੀ ਹੋਵੇਗੀ। ਆਈਫੋਨ 12 ਨੂੰ 5ਜੀ ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਜਾ ਸਕਦਾ ਹੈ।


Karan Kumar

Content Editor

Related News