ਲਾਂਚ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ! ਸਿਰਫ਼ 4.9 ਸੈਕਿੰਡ ''ਚ ਫੜੇਗੀ ਰਫ਼ਤਾਰ, ਜਾਣੋ ਕੀਮਤ
Friday, Mar 27, 2026 - 01:57 PM (IST)
ਗੈਜੇਟ ਡੈਸਕ : ਦੁਨੀਆ ਭਰ 'ਚ ਆਪਣੀਆਂ ਇਲੈਕਟ੍ਰਿਕ ਕਾਰਾਂ ਲਈ ਮਸ਼ਹੂਰ ਕੰਪਨੀ BYD ਨੇ ਆਪਣੀ ਸਭ ਤੋਂ ਛੋਟੀ ਕਾਰ BYD Atto 1 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਬੈਂਕਾਕ ਮੋਟਰ ਸ਼ੋਅ ਦੇ ਦੌਰਾਨ ਥਾਈਲੈਂਡ ਵਿੱਚ ਪੇਸ਼ ਕੀਤਾ ਹੈ। ਗਲੋਬਲ ਮਾਰਕੀਟ ਵਿੱਚ ਇਸ ਕਾਰ ਨੂੰ 'ਸੀਗਲ' (Seagull) ਜਾਂ 'ਡੌਲਫਿਨ ਸਰਫ' ਦੇ ਨਾਂ ਨਾਲ ਵੀ ਵੇਚਿਆ ਜਾਂਦਾ ਹੈ।
ਕੀਮਤ ਅਤੇ ਡਿਜ਼ਾਈਨ: ਥਾਈਲੈਂਡ 'ਚ ਇਸ ਕਾਰ ਦੀ ਕੀਮਤ 4,29,900 ਬਾਤ (ਭਾਰਤੀ ਕਰੰਸੀ ਅਨੁਸਾਰ ਲਗਭਗ 12.32 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਸਦੇ ਟਾਪ ਵੇਰੀਐਂਟ ਦੀ ਕੀਮਤ ਲਗਭਗ 13.18 ਲੱਖ ਰੁਪਏ ਹੈ। ਇਹ ਕਾਰ ਚਾਰ ਰੰਗਾਂ- ਸ਼ੇਲ ਵਾਈਟ, ਕੁਆਂਟਮ ਬਲੈਕ, ਪੌਪ ਗ੍ਰੀਨ ਅਤੇ ਵੇਲੋਸਿਟੀ ਬਲੂ 'ਚ ਉਪਲਬਧ ਹੈ। ਇਹ ਕਾਰ ਖਾਸ ਤੌਰ 'ਤੇ ਸ਼ਹਿਰਾਂ ਲਈ ਡਿਜ਼ਾਈਨ ਕੀਤੀ ਗਈ ਹੈ ਤਾਂ ਜੋ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਇਸਨੂੰ ਚਲਾਉਣਾ ਅਤੇ ਪਾਰਕ ਕਰਨਾ ਆਸਾਨ ਹੋਵੇ। ਇਸਦੀ ਲੰਬਾਈ 3925 ਐਮਐਮ, ਚੌੜਾਈ 1720 ਐਮਐਮ ਅਤੇ ਵ੍ਹੀਲਬੇਸ 2500 ਐਮਐਮ ਹੈ।
ਦਮਦਾਰ ਪਰਫਾਰਮੈਂਸ ਅਤੇ ਰੇਂਜ: BYD Atto 1 'ਚ ਦੋ ਬੈਟਰੀ ਪੈਕ ਵਿਕਲਪ ਮਿਲਦੇ ਹਨ। ਇਸਦਾ 30.08kWh ਬੈਟਰੀ ਵਾਲਾ ਮਾਡਲ 300 ਕਿਲੋਮੀਟਰ ਅਤੇ 38.88kWh ਬੈਟਰੀ ਵਾਲਾ ਪ੍ਰੀਮੀਅਮ ਵੇਰੀਐਂਟ 380 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਕਾਰ ਵਿੱਚ ਲੱਗੀ ਇਲੈਕਟ੍ਰਿਕ ਮੋਟਰ 74 HP ਦੀ ਪਾਵਰ ਅਤੇ 135 Nm ਦਾ ਟਾਰਕ ਪੈਦਾ ਕਰਦੀ ਹੈ, ਜਿਸ ਨਾਲ ਇਹ ਕਾਰ ਸਿਰਫ 4.9 ਸੈਕਿੰਡ ਵਿੱਚ 0 ਤੋਂ 50 ਕਿਲੋਮੀਟਰ ਦੀ ਰਫ਼ਤਾਰ ਫੜ ਲੈਂਦੀ ਹੈ। ਚਾਰਜਿੰਗ ਲਈ ਇਸ ਵਿੱਚ 6.6kW AC ਚਾਰਜਿੰਗ ਅਤੇ 30kW ਤੱਕ ਦੀ ਫਾਸਟ DC ਚਾਰਜਿੰਗ ਦੀ ਸਹੂਲਤ ਹੈ।
ਆਧੁਨਿਕ ਫੀਚਰਸ: ਇਸ ਕਾਰ ਦੇ ਇੰਟੀਰੀਅਰ ਵਿੱਚ 10.1 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਕਾਰ 'ਚ 7-ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, LED ਹੈੱਡਲੈਂਪਸ, ਆਟੋਮੈਟਿਕ ਕਲਾਈਮੇਟ ਕੰਟਰੋਲ, ਲੈਦਰ ਸੀਟਾਂ ਅਤੇ ਰੀਅਰ ਵਿਊ ਕੈਮਰਾ ਵਰਗੇ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। ਫਿਲਹਾਲ ਇਹ ਕਾਰ ਭਾਰਤੀ ਬਾਜ਼ਾਰ 'ਚ ਉਪਲਬਧ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
