ਅਜਿਹਾ ਬਲਬ ਜਿਹੜਾ ਸਮਾਰਟ ਵੀ ਹੈ ਤੇ ਸਸਤਾ ਵੀ
Saturday, Jan 30, 2016 - 11:07 AM (IST)
ਜਲੰਧਰ- ਰੰਗ ਬਦਲਣ ਵਾਲੇ ਸਮਾਰਟ ਬਲਬ ਘਰਾਂ ਨੂੰ ਸਮਾਰਟ ਤਰੀਕੇ ਨਾਲ ਰੰਗੀਨ ਬਣਾਉਣ ਦਾ ਇਕ ਵਧੀਆ ਤਰੀਕਾ ਹੈ ਪਰ ਇਸ ਦੀ ਕੀਮਤ ਹਾਲੇ ਵੀ ਜ਼ਿਆਦਾ ਹੈ । ਇਕ ਹੀ ਬਲਬ ਦੀ ਜ਼ਿਆਦਾ ਰੰਗ ਫੈਲਾਉਣ ਵਾਲੀ ਇਹ ਤਕਨੀਕ ਹਾਲੇ ਨਵੀਂ ਹੈ ਅਤੇ ਇਸ ਲਈ ਇਹ ਬਲਬ ਮਹਿੰਗੇ ਹਨ ਪਰ ਹੁਣ ਇਕ ਅਜਿਹੀ ਕੰਪਨੀ ਆ ਗਈ ਹੈ, ਜਿਸ ਨੇ ਰੰਗ ਬਦਲਣ ਵਾਲੇ ਸਸਤੇ ਬਲਬ ਨੂੰ ਬਣਾਇਆ ਹੈ । ਇਸ ਬਲਬ ਦੀ ਕੀਮਤ ਸਿਰਫ਼ 19 ਡਾਲਰ (ਲੱਗਭਗ 1,300 ਰੁਪਏ) ਹੈ ।
ਹੁਣ ਤੁਹਾਡੇ ਮਨ ਵਿਚ ਇਸ ਕੰਪਨੀ ਦਾ ਨਾਂ ਜਾਣਨ ਦੀ ਇੱਛਾ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਸੈਨ ਫਰਾਂਸਿਸਕੋ ਸਥਿਤ ਇਕ ਸਟਾਰਟਅੱਪ (ਨਵੀਂ) ਕੰਪਨੀ ਐਂਟਰ ਕਿਊਬ (Enter Qube) ਨੇ ਬਣਾਇਆ ਹੈ, ਜਿਸ ਨੂੰ ਕਰਾਊਡ ਫੰਡਿੰਗ ਵੈੱਬਸਾਈਟ ਇੰਡੀਗੋਗੋ ਦੀ ਤਰ੍ਹਾਂ ਚੰਗੀ ਸਫਲਤਾ ਮਿਲੀ ਹੈ । ਕਿਊਬ ਪਿਚ ਨਾਮਕ ਇਹ ਰੰਗ ਬਦਲਣ ਵਾਲਾ ਬਲਬ ਫਿਲਿਪਸ ਦੇ ਹੁਈ ਬਲਬ ਨਾਲੋਂ ਜ਼ਿਆਦਾ ਰੌਸ਼ਨੀ ਦਿੰਦਾ ਹੈ ।ਸਭ ਤੋਂ ਪਹਿਲਾਂ ਲੋਕਾਂ ਦਾ ਧਿਆਨ ਕੀਮਤ ਵੱਲ ਹੀ ਜਾਂਦਾ ਹੈ ਅਤੇ ਜੇਕਰ ਐਂਟਰ ਕਿਊਬ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਫਿਲਿਪਸ ਹੁਈ ਅਤੇ ਹੋਰ ਬਲਬ ਜਿਵੇਂ ਕਿ Lifx ਕਲਰ 1000 ਦੀ ਤੁਲਨਾ ਵਿਚ ਇਸ ਦੀ ਕੀਮਤ ਤਿੰਨ ਗੁਣਾ ਘੱਟ ਹੈ । Lifx ਬਲਬਾਂ ਦੀ ਤਰ੍ਹਾਂ ਹੀ ਕਿਊਬ ਐੱਲ. ਈ. ਡੀ. ਤੁਹਾਡੇ ਘਰ ਦੇ ਵਾਈ-ਫਾਈ ਨਾਲ ਕੁਨੈਕਟ ਹੋ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਬਾਕੀ ਸਮਾਰਟ ਬਲਬਾਂ ਦੀ ਤਰ੍ਹਾਂ ਆਰਾਮ ਨਾਲ ਇਸ ਦੀ ਵਰਤੋਂ ਕਰ ਸਕਦੇ ਹੋ ।
ਕਿਊਬ ਅਤੇ Lifx ਦੀਆਂ ਹੋਰ ਸਮਾਨਤਾਵਾਂ ਜਿਵੇਂ ਕਿ ਬ੍ਰਾਈਟਨੈੱਸ ਦੀ ਗੱਲ ਕਰੀਏ ਤਾਂ ਕਿਊਬ ਦਾ ਦਾਅਵਾ ਹੈ ਕਿ ਹਰ ਬਲਬ 1,000 ਲੂਮੈਂਸ ''ਤੇ ਚੱਲ ਸਕਦਾ ਹੈ, ਇਸ ਦੇ ਨਾਲ ਹੀ 800 ਲੂਮੈਂਸ ਨਾਲ 60 ਵਾਟ ਦੇ ਬਲਬ ਨੂੰ ਬਦਲ ਸਕਦਾ ਹੈ ਅਤੇ ਹੁਈ ਬਲਬ ਦੇ 734 ਲੂਮੈਂਸ ਨਾਲੋਂ ਜ਼ਿਆਦਾ ਬਰਾਈਟਨੈੱਸ ਦਿੰਦਾ ਹੈ । ਉਂਝ ਤਾਂ ਜ਼ਿਆਦਾਤਰ ਸਮਾਰਟ ਬਲਬ ਸਮਾਰਟਫੋਨ ਐਪ ਦੇ ਨਾਲ ਕੁਨੈਕਟ ਹੋ ਹੀ ਜਾਂਦੇ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਿਊਬ ਵੀ ਐਪ ਨਾਲ ਕੁਨੈਕਟ ਹੋ ਸਕਦਾ ਹੈ ਪਰ ਜਿੱਥੇ ਇਸ ਤਰ੍ਹਾਂ ਦੇ ਕੁੱਝ ਬਲਬ ਐਂਡ੍ਰਾਇਡ ਅਤੇ ਆਈ. ਓ. ਐੱਸ. ਡਿਵਾਈਸਿਸ ਦੇ ਨਾਲ ਹੀ ਅਟੈਚ ਹੋ ਕੇ ਕੰਮ ਕਰਦੇ ਹਨ, ਉੱਥੇ ਹੀ ਇਹ ਬਲਬ ਆਈ. ਓ. ਐੱਸ. ਅਤੇ ਐਂਡ੍ਰਾਇਡ ਫੋਨਜ਼ ਦੇ ਇਲਾਵਾ ਵਿੰਡੋਜ਼ ਡਿਵਾਈਸ ਨਾਲ ਵੀ ਕੰਮ ਕਰੇਗਾ ਅਤੇ ਇਸ ਦੇ ਨਾਲ ਹੀ ਜੇਕਰ ਕਿਸੇ ਦੇ ਕੋਲ ਐਪਲ ਵਾਚ ਹੈ ਤਾਂ ਇਹ ਬਲਬ ਉਸਦੇ ਨਾਲ ਵੀ ਅਟੈਚ ਕੀਤਾ ਜਾ ਸਕੇਗਾ ਜਿਸ ਨਾਲ ਤੁਸੀਂ ਇਸ ਨੂੰ ਹਥੇਲੀ ਨਾਲ ਵੀ ਕੰਟਰੋਲ ਕਰ ਸਕੋਗੇ ।
ਕੰਪਨੀ ਮੁਤਾਬਕ ਇਸ ''ਚ ਐੱਮ. ਐੱਫ. ਆਈ. ਸਰਟੀਫਿਕੇਸ਼ਨ ਨੂੰ ਅਪਲਾਈ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਇਹ ਲਾਈਟ ਬਲਬ ਤੁਹਾਨੂੰ ਲਾਈਟ ਆਨ ਅਤੇ ਆਫ ਕਰਨ ਲਈ ਵੀ ਕਹਿੰਦਾ ਹੈ, ਰੌਸ਼ਨੀ ਘੱਟ ਅਤੇ ਜ਼ਿਆਦਾ ਕਰਨਾ ਅਤੇ ਰੰਗਾਂ ਨੂੰ ਬਦਲਣ ਲਈ ਸਾਧਾਰਨ ਤੌਰ ''ਤੇ ਐਪਲ ਵਾਇਸ ਅਸਿਸਟੈਂਟ ਸਿਰੀ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। IFTTT ਜੋ ਕਿ ਇਕ ਫ੍ਰੀ ਆਟੋਮੇਸ਼ਨ ਸਰਵਿਸ ਹੈ, ਕਿਊਬ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੋ ਕਿਊਬ ਲਈ ਚੰਗਾ ਹੈ। ਇਸ ਤੋਂ ਪਹਿਲਾਂ ਇਸ ਆਟੋਮੇਸ਼ਨ ਸਰਵਿਸ ਨੇ ਫਿਲਿਪਸ ਹੁਈ ਅਤੇ Lifx ਨਾਲ ਕੰਮ ਕਰਕੇ ਉਨ੍ਹਾਂ ਨੂੰ ਫਾਇਦਾ ਦਿੱਤਾ ਹੈ।
ਕਿਊਬ ਬਲਬ ਦੀਆਂ ਖਾਸ ਗੱਲਾਂ ''ਤੇ ਇਕ ਵਾਰ ਨਜ਼ਰ ਮਾਰੀਏ ਤਾਂ ਇਸ ਵਿਚ ਬਲੂਟੁੱਥ ਅਤੇ 2.4 GHz ਵਾਈ-ਫਾਈ ਰੇਡੀਓ ਦਿੱਤਾ ਗਿਆ ਹੈ। ਕਿਊਬ ਮੁਤਾਬਕ ਯੂਜ਼ਰ ਆਟੋਮੈਟਿਕ ਫੰਥਸ਼ਨ ਨੂੰ ਆਨ ਕਰ ਸਕਦਾ ਹੈ, ਜਿਸ ਨਾਲ ਜਦੋਂ ਬਲੂਟੁਥ ਰੇਂਜ ਵਿਚ ਆਵੇਗਾ ਤਾਂ ਬਲਬ ਆਪਣੇ ਆਪ ਚੱਲਣ ਲੱਗੇਗਾ ਅਤੇ ਆਪਣੇ ਆਪ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਐਪ ਦੀ ਮਦਦ ਨਾਲ ਆਪਣੇ ਹਿਸਾਬ ਨਾਲ ਰੰਗਾਂ ਨੂੰ ਵੀ ਬਦਲਿਆ ਜਾ ਸਕਦਾ ਹੈ। ਕਿਊਬ ਇੰਡਗੋਗੋ ''ਤੇ ਆਪਣੇ ਪ੍ਰੀ ਆਰਡਰ ਦੇ ਲੱਛਣ ਨੂੰ ਪੰਜ ਵਾਰ ਤੋਂ ਵੱਧ ਵਾਰ ਪੂਰਾ ਕਰ ਚੁੱਕਾ ਹੈ। ਕਿਊਬ ਨੂੰ ਹਾਲੇ ਵੀ ਪ੍ਰੀ-ਆਰਡਰ ਮਿਲ ਰਹੇ ਹਨ ਅਤੇ ਇਹ ਕਿਊਬ ਲਈ ਇਕ ਚੰਗਾ ਸਟਾਰਟ ਹੈ। ਇਸ ਬਲਬ ਦੀ ਸ਼ਿਪਿੰਗ ਵਿਸ਼ਵ ਭਰ ਵਿਚ ਜੂਨ ਤੋਂ ਸ਼ੁਰੂ ਹੋਵੇਗੀ।
