ਪਹਾੜ ਤੋਂ ਡਿੱਗ ਕੇ ਚਕਨਾਚੂਰ ਹੋਈ Tesla ਦੀ ਮਾਡਲ ਐੱਸ P90D ਕਾਰ, ਸੁਰੱਖਿਅਤ ਨਿਕਲਿਆ ਚਾਲਕ
Saturday, Nov 27, 2021 - 08:19 PM (IST)
ਆਟੋ ਡੈਸਕ- ਪਿਉਰਟੋ ਰਿਕੋ (Puerto Rico) 'ਚ ਟੈਸਲਾ ਦੀ ਮਾਡਲ ਐੱਸ90ਡੀ ਕਾਰ ਪਹਾੜ ਤੋਂ ਹੇਠਾਂ ਡਿੱਗ ਗਈ। ਖਾਸ ਗੱਲ ਇਹ ਰਹੀ ਹੈ ਕਿ ਇਨ੍ਹੇਂ ਵੱਡੇ ਐਕਸੀਡੈਂਟ ਤੋਂ ਬਾਅਦ ਵੀ ਕਾਰ ਚਾਲਕ ਦੇ ਸਿਰਫ ਹੱਥ 'ਚ ਮਾਮੂਲੀ ਸੱਟ ਲੱਗੀ ਅਤੇ ਉਹ ਸੁਰੱਖਿਅਤ ਬਾਹਰ ਨਿਕਲ ਆਇਆ।
ਇਸ ਐਕਸੀਡੈਂਟ ਨੇ ਆਨਲਾਈਨ ਇਲੈਟ੍ਰਾਨਿਕ ਵ੍ਹੀਕਲ ਕਮਿਊਨਿਟੀ ਦਾ ਧਿਆਨ ਆਕਰਸ਼ਿਤ ਕੀਤਾ ਹੈ ਜਿਸ 'ਚ ਖੁਦ ਟੈਸਲਾ ਦੇ ਸੀ.ਈ.ਓ. ਐਨਲ ਮਸਕ ਵੀ ਸ਼ਾਮਲ ਹਨ। ਉਨ੍ਹਾਂ ਨੇ ਘਟਨਾ ਤੋਂ ਬਾਅਦ ਦੀ ਇਕ ਟਵਿਟਰ ਪੋਸਟ ਨੂੰ ਲਾਈਕ ਵੀ ਕੀਤਾ ਹੈ।
ਮਾਡਲ ਐੱਸ ਪੀ90ਡੀ ਦੇ ਮਲਬੇ ਦੀਆਂ ਤਸਵੀਰਾਂ ਇਲੈਕਟ੍ਰਿਕ ਵ੍ਹੀਕਲ ਐਡਵੋਕੇਟ ਐਲੀਯਾਸ ਸੋਬ੍ਰਿਨੋ ਨਜੁਲ ਵੱਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ, ਉਨ੍ਹਾਂ ਨੇ ਬਾਅਦ 'ਚ ਕੁਮੈਂਟ ਕਰਦੇ ਹੋਏ ਇਹ ਵੀ ਦੱਸਿਆ ਕਿ ਉਹ ਵਿਅਕਤੀਗਤ ਰੂਪ ਨਾਲ ਦੁਰਘਟਨਾ 'ਚ ਸ਼ਾਮਲ ਵਿਅਕਤੀ ਨੂੰ ਜਾਣਦੇ ਹਨ। ਤਸਵੀਰਾਂ ਹਾਦਸੇ ਤੋਂ ਬਾਅਦ ਕਾਰ ਦੇ ਕੁਝ ਹਿੱਸਿਆਂ ਨੂੰ ਹਟਾਉਣ ਤੋਂ ਬਾਅਦ ਲਈਆਂ ਗਈਆਂ ਸਨ। ਤਸਵੀਰਾਂ 'ਚ ਦੇਖ ਕੇ ਹੀ ਲੱਗ ਰਿਹਾ ਹੈ ਕਿ ਹਾਦਸਾ ਬਹੁਤ ਗੰਭੀਰ ਸੀ। ਗਨੀਮਤ ਰਹੀ ਕਿ ਚਾਲਕ ਦੀ ਜਾਨ ਬਚ ਗਈ।