ਟੈਕਨੋ ਨੇ ਲਾਂਚ ਕੀਤਾ ਸਭ ਤੋਂ ਸਸਤਾ TWS, ਕੀਮਤ ਸਿਰਫ 799 ਰੁਪਏ

07/30/2020 5:27:16 PM

ਗੈਜੇਟ ਡੈਸਕ– ਟੈਕਨੋ ਨੇ ਭਾਰਤ ’ਚ ਹੁਣ ਤਕ ਦਾ ਸਭ ਤੋਂ ਸਸਤਾ ਟਰੂ ਵਾਇਰਲੈੱਸ ਈਅਰਬਡਸ ਪੇਸ਼ ਕੀਤਾ ਹੈ। ਟੈਕਨੋ ਨੇ ਇਸ ਨੂੰ Minipod M1 ਵਾਇਰਲੈੱਸ ਈਅਰਫੋਨ ਨਾਂ ਦਿੱਤਾ ਹੈ। ਇਸ ਦੀ ਕੀਮਤ 799 ਰੁਪਏ ਹੈ ਅਤੇ ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਪ੍ਰਾਈਮ ਡੇ ਸੇਲ ’ਚ ਹੋਵੇਗੀ। ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 18 ਘੰਟਿਆਂ ਤਕ ਦੇ ਬੈਕਅਪ ਦਾ ਦਾਅਵਾ ਕੀਤਾ ਹੈ। 

Minipod M1 ਦੇ ਫੀਚਰਜ਼
ਮਿਨੀਪੋਡ ਐੱਮ 1 ਦੇ ਹਰੇਕ ਈਅਰਬਡਸ ’ਚ 50mAh ਦੀ ਬੈਟਰੀ ਹੈ ਜੋ ਕਿ ਲਗਾਤਾਰ 6 ਘੰਟਿਆਂ ਦਾ ਮਿਊਜ਼ਿਕ ਪਲੇਅਬੈਕ ਦੇ ਸਕਦੀ ਹੈ। ਉਥੇ ਹੀ ਚਾਰਜਿੰਗ ਕੇਸ ’ਚ 110mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 18 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਾ ਹੈ। ਬਿਹਤਰ ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ v5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਐਨਵਾਇਰਮੈਂਟ ਨੌਇਜ਼ ਕੈਂਸਲੇਸ਼ਨ (ENC) ਤਕਨੀਕ ਦੀ ਸੁਪੋਰਟ ਹੈ ਜੋ ਬਾਹਰੀ ਆਵਾਜ਼ ਨੂੰ ਬੰਦ ਕਰਕੇ ਕਲੀਅਰ ਆਡੀਓ ਦੇਣ ’ਚ ਸਮਰੱਥ ਹੈ। 

ਬਡਸ ’ਚ ਸਮਾਰਟ ਟੱਚ ਕੰਟਰੋਲ ਵੀ ਦਿੱਤਾ ਗਿਆ ਹੈ ਜੋ ਕਿ ਕਾਲ ਰਿਸੀਵ ਕਰਨ ਅਤੇ ਵੌਇਸ ਅਸਿਸਟੈਂਟ ਨੂੰ ਐਕਟਿਵ ਕਰਨ ’ਚ ਮਦਦ ਕਰਦਾ ਹੈ। ਇਸ ਵਿਚ ਕਾਲਿੰਗ ਲਈ ਮਾਈਕ ਵੀ ਦਿੱਤਾ ਗਿਆ ਹੈ. ਵਾਟਰ ਰੈਸਿਸਟੈਂਟ ਲਈ ਇਸ ਨੂੰ IPX4 ਦਾ ਪ੍ਰੋਟੈਕਸ਼ਨ ਮਿਲਿਆ ਹੈ। 


Rakesh

Content Editor

Related News