ਟਾਟਾ ਨੇ ਪੰਚ ਦੇ ਬੇਸ ਵੇਰੀਐਂਟ ’ਚੋਂ ਹਟਾਇਆ ਇਹ ਫੀਚਰ, ਜਾਣੋ ਪੂਰੀ ਡਿਟੇਲ

Sunday, Oct 30, 2022 - 05:43 PM (IST)

ਟਾਟਾ ਨੇ ਪੰਚ ਦੇ ਬੇਸ ਵੇਰੀਐਂਟ ’ਚੋਂ ਹਟਾਇਆ ਇਹ ਫੀਚਰ, ਜਾਣੋ ਪੂਰੀ ਡਿਟੇਲ

ਆਟੋ ਡੈਸਕ– ਟਾਟਾ ਮੋਟਰਸ ਦੀਆਂ ਕਾਰਾਂ ਦੀ ਭਾਰਤ ’ਚ ਕਾਫੀ ਮੰਗ ਹੈ। ਕੰਪਨੀ ਨੇ ਆਪਣੀ ਬੈਸਟ ਸੇਲਿੰਗ ਕਾਰ ’ਚੋਂ ਇਕ ਫੀਚਰ ਨੂੰ ਹਾਟ ਦਿੱਤਾ ਹੈ। ਇਹ ਫੀਚਰ ਟਾਟਾ ਨੇ ਆਪਣੀ ਪੰਚ ਦੇ ਬੇਸ ਪਿਓਰ ਟ੍ਰਿਮ ’ਚੋਂ ਹਟਾਇਆ ਹੈ। ਆਓ ਜਾਣਦੇ ਹਾਂ ਕਿ ਆਖਿਰ ਕਿਹੜੇ ਫੀਚਰ ਨੂੰ ਕੰਪਨੀ ਨੇ ਹਟਾ ਦਿੱਤਾ ਹੈ। 

ਰਿਪੋਰਟ ਮੁਤਾਬਕ, ਟਾਟਾ ਪੰਜ ਦੇ ਬੇਸ ਵੇਰੀਐਂਟ ਪਿਓਰ ਟ੍ਰਿਮ ’ਚੋਂ ਇੰਜਣ ਸਟਾਰਟ/ਸਟਾਪ ਫੀਚਰ ਨੂੰ ਹਟਾ ਦਿੱਤਾ ਗਿਆ ਹੈ। ਇਸ ਫੀਚਰ ਨਾਲ ਗੱਡੀ ਦੇ ਖੜ੍ਹੇ ਹੋਣ ’ਤੇ ਇੰਜਣ ਬੰਦ ਹੋ ਜਾਂਦਾ ਹੈ, ਜਿਸ ਨਾਲ ਇੰਧਣ ਦੀ ਬਚਣ ਹੁੰਦੀ ਹੈ ਅਤੇ ਇਸਦੀ ਐਵਰੇਟ ਬਿਹਤਰ ਹੁੰਦੀ ਸੀ। 

PunjabKesari

ਰਿਪੋਰਟਾਂ ਮੁਤਾਬਕ, ਟਾਟਾ ਪੰਚ ਦੇ ਬੇਸ ਵੇਰੀਐਂਟ ਨੂੰ ਅਪਡੇਟ ਵੀ ਕੀਤਾ ਹੈ। ਸਟੀਅਰਿੰਗ ਵ੍ਹੀਲ ਦੇ ਕੋਲ ਹੁਣ ਸਿਰਫ ਈਕੋ ਮੋਡ ਦਾ ਸਵਿੱਚ ਮਿਲੇਗਾ। ਜਦਕਿ ਇਸ ਤੋਂ ਪਹਿਲਾਂ ਇੱਥੇ ਸਟਾਰਟ/ਸਟਾਪ ਦਾ ਸਵਿੱਚ ਵੀ ਹੁੰਦਾ ਸੀ, ਜਿਸਨੂੰ ਅਪਡੇਟ ਤੋਂ ਬਾਅਦ ਕੰਪਨੀ ਨੇ ਹਟਾ ਦਿੱਤਾ ਹੈ। ਇਸ ਵਿਚ ਪਹਿਲਾਂ ਦੀ ਤਰ੍ਹਾਂ ਅੱਗਲੇ ਪਾਸੇ ਪਾਵਰ ਵਿੰਡੋ, ਮੈਨੁਅਲ ਏਸੀ, ਓ.ਆਰ.ਵੀ.ਐੱਮ. ’ਤੇ ਟਰਨ ਇੰਡੀਕੇਟਰ, ਈਕੋ ਮੋਡ, ਡਿਊਲ ਏੱਰਬੈਗ, ਏ.ਬੀ.ਐੱਸ. ਅਤੇ ਈ.ਬੀ.ਡੀ. ਵਰਗੇ ਫੀਚਰਜ਼ ਹਨ। ਟਾਟਾ ਪੰਜ ਨੇ ਸੁਰੱਖਿਆ ਦੇ ਮਾਮਲੇ ’ਚ ਵੱਡੀਆਂ-ਵੱਡੀਆਂ ਐੱਸ.ਯੂ.ਵੀ. ਨੂੰ ਪਿੱਛੇ ਛੱਡ ਦਿੱਤਾ ਹੈ। ਗਲੋਬਲ ਐੱਨ.ਸੀ.ਏ.ਪੀ. ਵੱਲੋਂ ਕ੍ਰੈਸ਼ ਟੈਸਟ ਤੋਂ ਬਾਅਦ ਟਾਟਾ ਪੰਚ ਨੂੰ ਸੁਰੱਖਿਆ ਲਈ ਪੂਰੇ 5 ਸਟਾਰ ਅਤੇ ਬੱਚਿਆਂ ਦੀ ਸੁਰੱਖਿਆ ਲਈ 4 ਸਟਾਰ ਮਿਲੇ ਹਨ। 


author

Rakesh

Content Editor

Related News