ਇੰਤਜ਼ਾਰ ਖਤਮ, ਇਸ ਦਿਨ ਲਾਂਚ ਹੋ ਰਹੀ ਹੈ ਟਾਟਾ Harrier

Tuesday, Dec 25, 2018 - 02:00 PM (IST)

ਆਟੋ ਡੈਸਕ- ਭਾਰਤ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਨਵੀਂ ਹੈਰੀਅਰ ਐੱਸ. ਯੂ. ਵੀ ਨੂੰ ਭਾਰਤ 'ਚ ਅਗਲੇ ਮਹੀਨੇ ਬਾਜ਼ਾਰ 'ਚ ਐਂਟਰੀ ਕਰਨ ਜਾ ਰਹੀ ਹੈ । ਕੰਪਨੀ ਆਪਣੀ ਟਾਟਾ ਹੈਰੀਅਰ ਨੂੰ 23 ਜਨਵਰੀ 2019 ਨੂੰ ਲਾਂਚ ਕਰਨ ਜਾ ਰਹੀ ਹੈ। 2019 'ਚ ਇਹ ਕੰਪਨੀ ਦਾ ਪਹਿਲੀ ਲਾਂਚਿੰਗ ਹੈ ਤੇ 2018-19 ਵਿੱਤ ਸਾਲ ਦਾ ਇਹ ਆਖਰੀ ਲਾਂਚਿੰਗ ਵੀ ਹੋ ਸਕਦੀ ਹੈ।

ਨਵੀਂ ਟਾਟਾ ਹੈਰੀਅਰ ਸਿਰਫ ਡੀਜ਼ਲ ਇੰਜਣ ਤੇ 6-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਵੇਗੀ। ਇਸ ਤੋਂ ਇਲਾਵਾ ਇਹ ਚਾਰ ਵੇਰੀਐਂਟਸ XE, XM, XT ਤੇ XZ 'ਚ ਉਪਲੱਬਧ ਹੋਵੇਗੀ। ਕੰਪਨੀ ਦੀ ਇਹ ਨਵੀਂ ਐੱਸ. ਯੂ. ਵੀ OMEGARC ਪਲੇਟਫਾਰਮ 'ਤੇ ਅਧਾਰਿਤ ਹੈ। ਟਾਟਾ ਹੈਰੀਅਰ ਦਾ ਮੁਕਾਬਲਾ ਹੁੰਡਈ, ਕ੍ਰੇਟਾ, ਰੈਨੋ, ਕੈਪਟਰ, ਜੀਪ, ਕੰਪਾਸ ਤੇ ਅਗਲੀ ਨਿਸਾਨ ਕਿਕਸ ਨਾਲ ਹੋਵੇਗਾ।PunjabKesari

ਟਾਟਾ ਹੈਰੀਅਰ 'ਚ 2.0 ਲਿਟਰ ਕ੍ਰਿਓਟੇਕ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ ਫੀਏਟ-ਸੋਰਸੇਡ ਮਲਟੀਜੈੱਟ ਡੀਜ਼ਲ ਇੰਜਣ ਹੈ। ਇਹੀ ਇੰਜਣ ਜੀਪ ਕੰਪਾਸ 'ਚ ਵੀ ਦਿੱਤਾ ਗਿਆ ਹੈ। ਇਹ ਮੋਟਰ e-VGT (ਇਲੈਕਟ੍ਰਿਕ ਵੇਰੀਐਂਬਲ ਜਿਓ ਮੈਟਰੀ ਟਰਬੋਚਾਰਜਰ) ਦੇ ਨਾਲ ਆਉਂਦਾ ਹੈ ਤੇ ਇਸ 'ਚ ਐਡਵਾਂਸਡ EGR ਤੇ ਆਫਟਰ ਟ੍ਰੀਟਮੈਂਟ ਸਿਸਟਮ ਵੀ ਦਿੱਤਾ ਗਿਆ ਹੈ। ਟਾਟਾ ਹੈਰੀਅਰ 'ਚ ਬੀ. ਐੱਸ ਰੈਡੀ ਇੰਜਣ ਹੈ ਜੋ ਕਿ 3750 rpm 'ਤੇ 138bhp ਦੀ ਪਾਵਰ ਅਤੇ 1750-2500 rpm 'ਤੇ 350 Nm ਦਾ ਟਾਰਕ ਜਨਰੇਟ ਕਰਦਾ ਹੈ।PunjabKesari
ਸੁਰੱਖਿਆ ਦੇ ਤੌਰ 'ਤੇ ਹੈਰੀਅਰ 'ਚ ਤਿੰਨ-ਪੁਵਾਇੰਟ ਸੀਟ-ਬੇਲਟਸ ਦੇ ਨਾਲ ਪ੍ਰੀ-ਟੈਂਸ਼ਨਰਸ ਫਰੰਟ ਸੀਟਸ ਲਈ ਸੀਟ-ਬੈਲਟ ਰਿਮਾਇੰਡਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 6 ਏਅਰਬੈਗਸ, ISOFIX ਸੀਟਸ,ABS ਦੇ ਨਾਲ EBD, ESP ਦੇ ਨਾਲ ਕਾਰਨਰ ਸਟੇਬੀਲਿਟੀ ਕੰਟਰੋਲ, ਆਫ-ਰੋਡ ABS, ਟ੍ਰੈਕਸ਼ਨ ਕੰਟਰੋਲ, ਹਿੱਲ ਸਟਾਰਟ ਕੰਟਰੋਲ , ਹਿੱਲ ਡੀਸੈਂਟ ਕੰਟਰੋਲ, ਰੋਲਓਵਰ ਮਿਟੀਗੇਸ਼ਨ, ਬ੍ਰੇਕ ਅਸਿਸਟ ਤੇ ਕਾਫ਼ੀ ਕੁਝ ਦਿੱਤਾ ਗਿਆ ਹੈ।PunjabKesari


Related News