ਟਾਟਾ ਮੋਟਰਸ ਨੇ ਟਿਆਗੋ ਦੀ ਕੀਮਤ ਵਧਾਈ

Thursday, Aug 18, 2016 - 11:39 AM (IST)

ਟਾਟਾ ਮੋਟਰਸ ਨੇ ਟਿਆਗੋ ਦੀ ਕੀਮਤ ਵਧਾਈ
ਨਵੀਂ ਦਿੱਲੀ- ਟਾਟਾ ਮੋਟਰਸ ਨੇ ਆਪਣੀ ਹੈਚਬੈਕ ਟਿਆਗੋ ਦੀ ਕੀਮਤ ਅੱਜ 5000 ਰੁਪਏ ਤੋਂ 6000 ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ। ਮੁੰਬਈ ਦੀ ਇਸ ਕੰਪਨੀ ਨੇ ਟਿਆਗੋ ਨੂੰ ਅਪ੍ਰੈਲ ''ਚ ਪੇਸ਼ ਕੀਤਾ ਸੀ। ਦਿੱਲੀ ਸ਼ੋਅਰੂਮ ''ਚ ਇਸਦੀ ਸ਼ੁਰੂਆਤੀ ਕੀਮਤ 3.2 ਲੱਖ ਰੁਪਏ ਤੋਂ 5.6 ਲੱਖ ਰੁਪਏ ਹੈ। ਟਾਟਾ ਮੋਟਰਸ ਦੇ ਬੁਲਾਰੇ ਨੇ ਸੰਪਰਕ ਕਰਨ ''ਤੇ ਕੀਮਤ ਵਧਾਉਣ ਦੀ ਪੁਸ਼ਟੀ ਕੀਤੀ। ਬੁਲਾਰੇ ਨੇ ਕਿਹਾ, ''''ਹਾਂ, ਟਿਆਗੋ ਦੀ ਕੀਮਤ ''ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਟਿਆਗੋ ਨੂੰ ਸ਼ੁਰੂਆਤੀ ਪੇਸ਼ਕਸ਼ ਮੁੱਲ ਦੇ ਨਾਲ ਪੇਸ਼ ਕੀਤਾ ਗਿਆ ਸੀ।''''

Related News