ਇਸ ਕੰਪਨੀ ਨੇ ਪੇਸ਼ ਕੀਤੇ 100 ਰੁਪਏ ਤੋਂ ਸਸਤੇ ਪਲਾਨ
Friday, Dec 21, 2018 - 01:43 PM (IST)

ਗੈਜੇਟ ਡੈਸਕ– ਟਾਟਾ ਡੋਕੋਮੋ ਦਾ ਏਅਰਟੈੱਲ ’ਚ ਮਰਜ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਡੋਕੋਮੋ ਵੀ ਦੂਜੀਆਂ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਸਸਤੇ ਰਿਚਾਰਜ ਪਲਾਨ ਪੇਸ਼ ਕਰ ਰਹੀ ਹੈ। ਇਨ੍ਹਾਂ ਪਲਾਨ ’ਚ ਡਾਟਾ ਦੇ ਨਾਲ ਕਾਲਿੰਗ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਇਥੇ ਕੰਪਨੀ ਦੇ 100 ਰੁਪਏ ਦੇ ਅੰਦਰ ਆਉਣ ਵਾਲੇ ਪ੍ਰੀਪੇਡ ਪਲਾਨਜ਼ ਦੀ ਜਾਣਕਾਰੀ ਦੇ ਰਹੇ ਹਾਂ।
23 ਰੁਪਏ ਦਾ ਪਲਾਨ
ਕੰਪਨੀ ਦਾ ਇਹ ਸਭ ਤੋਂ ਅਫੋਰਡੇਬਲ ਪ੍ਰੀਪੇਡ ਪਲਾਨ ਹੈ। ਇਸ ਪਲਾਨ ਨਾਲ ਤੁਸੀਂ ਆਪਣੇ ਪਲਾਨ ਦੀ ਮਿਆਦ ਨੂੰ ਵਧਾ ਸਕਦੇ ਹਨ। ਇਸ ਤੋਂ ਬਾਅਦ ਤੁਹਾਨੂੰ ਇਨਕਮਿੰਗ ਕਾਲ ਦੀ ਟੈਂਸ਼ਨ ਨਹੀਂ ਰਹੇਗੀ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਤੁਹਾਨੂੰ ਕੋਈ ਟਾਕਟਾਈਮ ਨਹੀਂ ਮਿਲੇਗਾ। ਕਾਲ ਕਰਨ ਲਈ ਤੁਹਾਨੂੰ ਬੈਲੇਂਜ ਲਈ ਟਾਪ ਅਪ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਲੋਕਲ ਅਤੇ ਐੱਸ.ਟੀ.ਡੀ. ਕਾਲ ਲਈ 2.5 ਪੈਸੇ ਪ੍ਰਤੀ ਸੈਕੰਡ ਚਾਰਜ ਲੱਗੇਗਾ।
35 ਰੁਪਏ ਦਾ ਪਲਾਨ
ਕੰਪਨੀ ਦੇ 35 ਰੁਪਏ ਵਾਲੇ ਪਲਾਨ ’ਚ 30 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ। ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਇਸ ਪਲਾਨ ’ਚ ਤੁਹਾਨੂੰ ਲੋਕਲ ਅਤੇ ਐੱਸ.ਟੀ.ਡੀ. ਕਾਲ ਲਈ 1.5 ਪੈਸਾ ਪ੍ਰਤੀ ਸੈਕੰਡ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ 100MB 3ਜੀ ਡਾਟਾ ਮਿਲ ਰਿਹਾ ਹੈ।
49 ਰੁਪਏ ਦਾ ਪਲਾਨ
ਇਸ ਪ੍ਰੀਪੇਡ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਇਸ ਪਲਾਨ ’ਚ 25 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ। ਇਸ ਪਲਾਨ ’ਚ ਆਊਟਗੋਇੰਗ ਕਾਲ ਲਈ 1 ਪੈਸਾ ਪ੍ਰਤੀ ਦੋ ਸੈਕੰਡ ਦਾ ਭੁਗਤਾਨ ਲਿਆ ਜਾਵੇਗਾ। ਇਸ ਪਲਾਨ ’ਚ ਤੁਹਾਨੂੰ 1 ਜੀ.ਬੀ. ਡਾਟਾ ਵੀ ਮਿਲ ਰਿਹਾ ਹੈ।
65 ਰੁਪਏ ਦਾ ਪਲਾਨ
ਇਸ ਪਲਾਨ ’ਚ ਕੁਲ 65 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਵਿਚ 200MB ਡਾਟਾ ਮਿਲ ਰਿਹਾ ਹੈ। ਆਊਟਗੋਇੰਗ ਕਾਲ ਲਈ 1 ਪੈਸਾ ਪ੍ਰਤੀ ਸੈਕੰਡ ਦਾ ਭੁਗਤਾਨ ਲੱਗੇਗਾ।
88 ਰੁਪਏ ਦਾ ਪਲਾਨ
ਇਸ ਪਲਾਨ ’ਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਦੀ ਸੁਵਿਧਾ ਮਿਲ ਰਹੀ ਹੈ। ਨਾਲ ਹੀ ਅਨਲਿਮਟਿਡ ਰੋਮਿੰਗ ਵੀ ਬਿਲਕੁਲ ਫ੍ਰੀ ਹੈ। ਹਾਲਾਂਕਿ ਇਸ ਵਿਚ FUP ਲਿਮਟ ਹੈ। ਇਹ ਲਿਮਟ ਰੋਜ਼ਾਨਾ 250 ਮਿੰਟ ਦੀ ਹੈ। FUP ਲਿਮਟ ਖਤਮ ਹੋਣ ਤੋਂ ਬਾਅਦ 30 ਪੈਸਾ ਪ੍ਰਤੀ ਮਿੰਟ ਦਾ ਭੁਗਤਾਨ ਲਿਆ ਜਾਵੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ 100 ਫ੍ਰੀ ਲੋਕਲ ਅਤੇ ਨੈਸ਼ਨਲ ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਮਿਲ ਰਹੀ ਹੈ।
95 ਰੁਪਏ ਦਾ ਪਲਾਨ
ਇਸ ਪਲਾਨ ’ਚ 95 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਸ ਵਿਚ ਆਊਟਗੋਇੰਗ ਲੋਕਲ ਅਤੇ ਨੈਸ਼ਨਲ ਕਾਲਸ ਲਈ 1 ਪੈਸਾ ਪ੍ਰਤੀ ਦੋ ਸੈਕੰਡ ਚਾਰਜ ਲਿਆ ਜਾ ਰਿਹਾ ਹੈ। ਇਸ ਪਲਾਨ ’ਚ 500MB ਡਾਟਾ ਵੀ ਮਿਲ ਰਿਹਾ ਹੈ। ਪਲਾਨ ਦੀ ਮਿਆਦ 29 ਦਿਨਾਂ ਦੀ ਹੈ।