ਲਾਂਚ ਹੋਇਆ 13 MP ਕੈਮਰੇ ਵਾਲਾ 4G ਸਮਾਰਟਫੋਨ, ਕੀਮਤ 7,999 ਰੁਪਏ
Thursday, Apr 28, 2016 - 03:27 PM (IST)

ਜਲੰਧਰ— ਸਵਾਇਪ ਟੈਕਨਾਲੋਜੀ ਨੇ ਭਾਰਤ ''ਚ ਆਪਣੇ ਨਵੇਂ ''ਇਲੀਟ ਨੋਟ'' ਸਮਾਰਟਫੋਨ ਨੂੰ ਲਾਂਚ ਕੀਤਾ ਹੈ ਜੋ ਕੰਪਨੀ ਵੱਲੋਂ ਲਾਂਚ ਕੀਤੇ ਗਏ ''ਇਲੀਟ'' ਸੀਰੀਜ਼ ਦਾ ਤੀਜਾ ਸਮਾਰਟਫੋਨ ਹੈ | ਇਸ ਤੋਂ ਪਹਿਲਾਂ ਕੰਪਨੀ ਨੇ ਇਸ ਸੀਰੀਜ਼ ''ਚ ''ਸਵਾਇਪ ਇਲੀਟ'' ਅਤੇ ''ਸਵਾਇਪ ਇਲੀਟ 2'' ਲਾਂਚ ਕਰ ਚੁੱਕੀ ਹੈ |
ਸਮਾਰਟਫੋਨ ਦੇ ਫੀਚਰਜ਼-
ਪ੍ਰੋਸੈਸਰ:
ਇਸ ਸਮਾਰਟਫੋਨ ''ਚ 1.3 ਗੀਗਾਹਰਟਜ਼ 64 ਬਿਟ ਕਵਾਡ-ਕੋਰ ਮੀਡੀਆਟੈੱਕ MTK6735 ਪ੍ਰੋਸੈਸਰ ਅਤੇ ਮਾਲੀ-T720 GPU ਮੌਜੂਦ ਹੈ |
ਡਿਸਪਲੇ ਅਤੇ ਓ.ਐੱਸ:
ਇਹ ਡਿਊਲ ਸਿਮ ਸਮਾਰਟਫੋਨ ਐਾਡ੍ਰਾਇਡ 5.0 ''ਤੇ ਆਧਾਰਿਤ ਹੈ | ਇਸ ਵਿਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜੋ 720x1280 ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ |
ਕੈਮਰਾ:
ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ |
ਮੈਮਰੀ:
3ਜੀ.ਬੀ. ਰੈਮ ਦੇ ਨਾਲ ਇਸ ਸਮਾਰਟਫੋਨ ''ਚ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ |
ਕੁਨੈਕਟੀਵਿਟੀ:
ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਹ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਨੂੰ ਸਪੋਰਟ ਕਰਦਾ ਹੈ | ਇਸ ਵਿਚ 3000 ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ |
ਕੀਮਤ:
ਸਵਾਇਪ ਨੇ ਇਲੀਟ ਨੋਟ ਦੀ ਕੀਮਤ 7,999 ਰੁਪਏ ਰੱਖੀ ਹੈ, ਫਿਲਹਾਲ ਇਹ ਸਿਰਫ ਫਲਿੱਪਕਾਰਟ ''ਤੇ ਉਪਲੱਬਧ ਹੈ |