ਹੈਰੋਇਨ ਦਾ ਸੇਵਨ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

Wednesday, Jul 16, 2025 - 01:48 PM (IST)

ਹੈਰੋਇਨ ਦਾ ਸੇਵਨ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

ਤਲਵੰਡੀ ਭਾਈ (ਪਾਲ) : ਥਾਣਾ ਤਲਵੰਡੀ ਭਾਈ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਹੈਰੋਇਨ ਦਾ ਸੇਵਕ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਅੱਧਜਲੀ ਸਿਲਵਰ ਪੰਨੀ, ਇਕ 10 ਰੁਪਏ ਦਾ ਨੋਟ, ਇਕ ਲਾਈਟਰ ਅਤੇ ਇਕ ਬੋਤਲ ਪਲਾਸਟਿਕ ਢੱਕਣ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਭਾਈ ਪੁਲਿਸ ਦੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਮਾਛੀਬੁਗਰਾ ਪੁਲ ਦੇ ਨਜ਼ਦੀਕ ਪੁੱਜੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਉਰਫ਼ ਸਰਬਾ ਵਾਸੀ ਹਰਦਾਸਾ ਜੋ ਕਿ ਹੈਰੋਇਨ ਪੀਣ ਦਾ ਆਦੀ ਹੈ।

ਹੁਣ ਵੀ ਪਿੰਡ ਦੇ ਬਾਹਰ ਬਣੀ ਦਾਣਾ ਮੰਡੀ ਸੁਲਹਾਣੀ ਵਿਚ ਬਣੇ ਕਮਰੇ ਵਿਚ ਬੈਠਾ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀ ਸਰਬਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਅੱਧਜਲੀ ਸਿਲਵਰ ਪੰਨੀ, ਇਕ 10 ਰੁਪਏ ਦਾ ਨੋਟ, ਇਕ ਲਾਈਟਰ ਅਤੇ ਇਕ ਬੋਤਲ ਪਲਾਸਟਿਕ ਢੱਕਣ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News