ਪੂਰੀ ਦੁਨੀਆ ''ਚ ਪੰਜਾਬ ਪੁਲਸ ਦਾ ਡੰਕਾ, 13 ਖਿਡਾਰੀਆਂ ਨੇ ਅਮਰੀਕਾ ''ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ
Wednesday, Jul 16, 2025 - 11:04 AM (IST)

ਜਲੰਧਰ (ਸੁਧੀਰ, ਧਵਨ)–ਬਰਮਿੰਘਮ (ਅਮਰੀਕਾ) ਵਿਚ 26 ਜੂਨ ਤੋਂ 7 ਜੁਲਾਈ ਤਕ ਕਰਵਾਈਆਂ ਗਈਆਂ ਵਿਸ਼ਵ ਪੁਲਸ ਖੇਡਾਂ ਵਿਚ ਪੰਜਾਬ ਪੁਲਸ ਦੇ 13 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਪੁਲਸ ਟੀਮ ਲਈ 32 ਸੋਨੇ, 16 ਚਾਂਦੀ ਅਤੇ 11 ਕਾਂਸੇ ਸਮੇਤ ਕੁੱਲ੍ਹ 59 ਮੈਡਲ ਜਿੱਤ ਕੇ ਪੰਜਾਬ ਪੁਲਸ ਦਾ ਨਾਂ ਦੇਸ਼ ਦੇ ਅਰਧ-ਸੈਨਿਕ ਬਲਾਂ/ਸੂਬਾ ਪੁਲਸ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਸ ਵਿਚ ਦਰਜ ਕੀਤਾ।
ਇਹ ਵੀ ਪੜ੍ਹੋ: Fauja singh ਦੀ ਘਰੋਂ ਨਿਕਲਦਿਆਂ ਦੀ CCTV ਆਈ ਸਾਹਮਣੇ, ਵੇਖੋ ਘਰੋਂ ਨਿਕਲਣ ਤੋਂ ਬਾਅਦ ਕੀ ਹੋਇਆ
ਇਸ ਸਫ਼ਲਤਾ ਉਪਰੰਤ ਪੀ. ਏ. ਪੀ. ਹੈੱਡਕੁਆਰਟਰ ਪਹੁੰਚਣ ’ਤੇ ਪੀ. ਏ. ਪੀ. ਜਲੰਧਰ ਦੇ ਏ. ਡੀ. ਜੀ. ਪੀ. ਅਤੇ ਪੰਜਾਬ ਪੁਲਸ ਦੇ ਮੁੱਖ ਖੇਡ ਅਧਿਕਾਰੀ ਐੱਮ. ਐੱਫ਼. ਫਾਰੂਕੀ ਵੱਲੋਂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਸ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਅਜਿਹੇ ਖਿਡਾਰੀਆਂ ’ਤੇ ਮਾਣ ਹੈ। ਫਾਰੂਕੀ ਨੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਲਈ 19 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਮੁਸੀਬਤ!
ਖੇਡ ਸਕੱਤਰ ਪੰਜਾਬ ਨਵਜੋਤ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਵਧਾਈ ਦਿੱਤੀ ਅਤੇ ਮੁੱਖ ਖੇਡ ਅਧਿਕਾਰੀ ਨੂੰ ਭਵਿੱਖ ਵਿਚ ਹੋਰ ਜ਼ਿਆਦਾ ਮੈਡਲ ਜਿੱਤਣ ਦਾ ਭਰੋਸਾ ਦਿੱਤਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ. ਮਾਹਲ ਨੇ ਦੱਸਿਆ ਕਿ ਪੰਜਾਬ ਪੁਲਸ ਦੇ 7 ਐਥਲੈਟਿਕਸ, 3 ਜੂਡੋ, 1 ਤੀਰਅੰਦਾਜ਼ੀ, 1 ਤੈਰਾਕੀ ਅਤੇ 1 ਆਰਮ ਰੈਸਲਿੰਗ ਸਮੇਤ 13 ਖਿਡਾਰੀਆਂ/ਐਥਲੀਟਾਂ ਨੇ ਖੇਡਾਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦਾ ਤਿਆਰੀ ਕੈਂਪ ਐੱਨ. ਆਈ. ਐੱਸ. ਪਟਿਆਲਾ ਵਿਚ ਲਾਇਆ ਗਿਆ ਸੀ। ਇਸ ਦੇ ਇਲਾਵਾ ਕੇਂਦਰੀ ਖੇਡ, ਪੰਜਾਬ ਪੁਲਸ ਦੇ 9 ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ/ਐਥਲੀਟਾਂ ਨੇ ਐਥਲੈਟਿਕਸ, ਵਾਟਰ ਸਪੋਰਟਸ, ਕੁਸ਼ਤੀ ਅਤੇ ਜੂਡੋ ਖੇਡਾਂ ਵਿਚ ਹਿੱਸਾ ਲਿਆ ਅਤੇ 10 ਸੋਨੇ, 2 ਚਾਂਦੀ ਅਤੇ 9 ਕਾਂਸੇ ਸਮੇਤ ਕੁੱਲ੍ਹ 21 ਮੈਡਲ ਜਿੱਤੇ।
ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e