ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ ਗ੍ਰਿਫ਼ਤਾਰ
Sunday, Jul 13, 2025 - 06:13 PM (IST)

ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿੱਜੀ ਤੌਰ ’ਤੇ ਗਾਈਡ ਸੇਵਾਵਾਂ ਦੇਣ ਅਤੇ ਸੰਗਤਾਂ ਤੋਂ ਮੋਟੀ ਰਕਮ ਵਸੂਲਣ ਦੇ ਮਾਮਲੇ ਵਿਚ ਗੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਰੁੱਧ ਝਗੜੇ ਅਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਨਿਆਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਪਤਾ ਲੱਗਾ ਹੈ ਕਿ ਗੁਰਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਵਾਂ ਵਿੱਚ ਸ਼ਰਧਾਲੂਆਂ ਨੂੰ ਗਾਈਡ ਸੇਵਾਵਾਂ ਦੇ ਰਿਹਾ ਸੀ ਅਤੇ ਇਸ ਦੇ ਬਦਲੇ ਭਾਰੀ ਰਕਮ ਵਸੂਲ ਕਰ ਰਿਹਾ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਿਗਰਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਉਸ ਨੂੰ ਸੰਗਤ ਨਾਲ ਝਗੜਦਿਆਂ ਦੇਖਿਆ। ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਗੁਰਿੰਦਰ ਸਿੰਘ ਮੋਟੀ ਰਕਮ ਵਸੂਲ ਕੇ ਗਾਈਡ ਸੇਵਾਵਾਂ ਮੁਹੱਈਆ ਕਰ ਰਿਹਾ ਸੀ। ਸ਼ਮਸ਼ੇਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਸਕੁਆਡ ਨੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਹੋਰ ਸੇਵਾਦਾਰ ਵੀ ਉਸ ਦੀ ਮਦਦ ਕਰ ਰਹੇ ਸਨ। ਗੁਰਿੰਦਰ ਸਿੰਘ ਦੇ ਖਾਤਿਆਂ ਦੀ ਜਾਂਚ ਦੌਰਾਨ ਯੂਪੀਆਈ ਰਾਹੀਂ ਲੱਖਾਂ ਰੁਪਏ ਦੀ ਆਮਦਨ ਅਤੇ ਵੱਡੀ ਨਕਦੀ ਰਕਮ ਲੈਣ ਦੇ ਆਸਾਰ ਵੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ ਤੀਸਰੇ ਦੋਸਤ ਨੂੰ...
ਥਾਣਾ ਈ ਡਵੀਜਨ ’ਚ ਮਾਮਲਾ ਦਰਜ
ਪੁਲਸ ਮੁਲਾਜ਼ਮਾਂ ਨੂੰ ਮਿਲੀ ਲਿਖਤੀ ਸ਼ਿਕਾਇਤ ਅਨੁਸਾਰ ਜਦ ਗੁਰਿੰਦਰ ਸਿੰਘ ਨੂੰ ਪੁਲਸ ਚੌਂਕੀ ਲਿਆਇਆ ਗਿਆ ਤਾਂ ਉਸ ਨੇ ਉੱਚੀ-ਉੱਚੀ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮਾਰਨ ਮਰਨ ’ਤੇ ਉਤਾਰ ਗਿਆ। ਅਮਨ ਭੰਗ ਹੋਣ ਦੇ ਖਤਰੇ ਦੇ ਮੱਦੇਨਜ਼ਰ ਪੁਲਸ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਗੁਰਿੰਦਰ ਸਿੰਘ ਜੇਲ੍ਹ 'ਚ ਬੰਦ ਹੈ ਤੇ ਉਸ ਖ਼ਿਲਾਫ ਪੂਰੀ ਜਾਂਚ ਜਾਰੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਨ੍ਹਾਂ ਕਿਸਮ ਦੀਆਂ ਨਿੱਜੀ ਰੁਕਾਵਟਾਂ ’ਤੇ ਨਜ਼ਰ ਰੱਖਣ ਅਤੇ ਸੰਗਤ ਨੂੰ ਲੁਟਣ ਵਾਲਿਆਂ ਉੱਤੇ ਕੜੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8