ਭਾਰਤ ''ਚ ਨਹੀਂ, ਪਾਕਿ ''ਚ ਮਿਲਦੀ ਹੈ ਇਹ ਸ਼ਾਨਦਾਰ SUV
Thursday, Jun 16, 2016 - 02:25 PM (IST)

ਜਲੰਧਰ - ਅੱਜ ਅਸੀਂ ਤੁਹਾਨੂੰ ਸੁਜ਼ੂਕੀ ਦੀ ਇਕ ਅਜਿਹੀ ਸ਼ਾਨਦਾਰ SUV ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਪਾਕਿਸਤਾਨ ''ਚ ਤਾਂ ਉਪਲੱਬਧ ਹੈ, ਪਰ ਭਾਰਤ ''ਚ ਇਸ ਨੂੰ ਲਾਂਚ ਨਹੀਂ ਕੀਤਾ ਗਿਆ ਹੈ। ਇਸ ਗੱਡੀ ਦਾ ਨਾਮ ਹੈ ਸੁਜ਼ੂਕੀ ਜਿਮਨੀ, ਜੋ ਪਾਕਿਸਤਾਨ ''ਚ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਹਾਲਾਂਕਿ ਉਂਮੀਦ ਕੀਤੀ ਗਈ ਹੈ ਕਿ ਇਹ ਗੱਡੀ ਜਲਦ ਹੀ ਭਾਰਤ ''ਚ ਵੀ ਲਾਂਚ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ 7 ਲੱਖ ਰੁਪਏ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਸੁਜ਼ੂਕੀ ਦੀ ਇਹ ਐੱਸ. ਯੂ.ਵੀ ਦਿਖਣ ''ਚ ਸ਼ਾਨਦਾਰ ਹੈ। ਇਸ ਦੀ ਲੁਕ ਨੂੰ ਦੇਖ ਕੇ ਤੁਹਾਨੂੰ ਜੀਪ ਰੈਂਗਲਰ ਦੀ ਯਾਦ ਆ ਜਾਵੇਗੀ।
ਇਸ ਸ਼ਾਨਦਾਰ SUV ਦੀਆਂ ਖਾਸਿਅਤਾਂ -
ਸਿਟਿੰਗ ਕਪੈਸਿਟੀ - ਸੁਜ਼ੂਕੀ ਦੀ ਇਸ ਐੱਸ. ਯੂ. ਵੀ ''ਚ 4 ਲੋਕ ਬਹੁਤ ਆਰਾਮ ਨਾਲ ਬੈਠ ਸਕਦੇ ਹਨ। ਇਹ ਇਕ ਕੰਪੈਕਟ ਐੱਸ.ਯੂ. ਵੀ ਹੈ ਜਿਸ ''ਚ 3 ਦਰਵਾਜ਼ੇ ਮੌਜੂਦ ਹਨ।
ਇੰਜਣ - ਇਸ ਗੱਡੀ ''ਚ 1328ਸੀ. ਸੀ ਦੀ ਸਮਰੱਥਾ ਵਾਲਾ 1.3-ਲਿਟਰ ਦਾ ਐੱਮ13ਏ 4-ਸਿਲੈਂਡਰ ਪੈਟਰੋਲ ਇੰਜਣ ਲਗਾਇਆ ਗਿਆ ਹੈ, ਜੋ ਅਧਿਕਤਮ 62.5bhp ਦੀ ਤਾਕਤ ਅਤੇ 110nm ਤੱਕ ਦਾ ਟਾਰਕ ਜਨਰੇਟ ਕਰਦਾ ਹੈ, ਨਾਲ ਹੀ ਇਸ ਇੰਜਣ ਨੂੰ 5-ਸਪੀਡ ਮੈਨਿਊਅਲ ਟਰਾਂਸਮਿਸ਼ਨ ਅਤੇ ਵਿਕਲਪ ''ਚ 4-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਮਾਇਲੇਜ- ਗੱਡੀ ''ਚ 46-ਲਿਟਰ ਦੀ ਕਪੈਸਿਟੀ ਦਾ ਫਿਊਲ ਟੈਂਕ ਲਗਾਇਆ ਗਿਆ ਹੈ। ਇਕ ਲਿਟਰ ਫਿਊਲ ''ਚ ਇਹ ਗੱਡੀ ਲਗਭਗ 13 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।
ਭਾਰ - ਸੁਜ਼ੂਕੀ ਜਿੰਮੀ ਟਾਕਰੇ ਤੇ ਇਕ ਹਲਕੀ ਐੱਸ. ਯੂ. ਵੀ ਹੈ। ਇਸ ਦਾ ਕੁਲ ਭਾਰ ਲਗਭਗ 1420 ਕਿੱਲੋਗ੍ਰਾਮ ਦਾ ਹੈ।
ਹੋਰ ਫੀਚਰਸ - ਗੱਡੀ ਦੇ ਹੋਰ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ''ਚ ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ ਸਿਸਟਮ ਅਤੇ ਟ੍ਰੈਕਸ਼ਨ ਕੰਟਰੋਲ ਸਿਸਟਮ ਮੌਜੂਦ ਹੈ।