ਨਵੇਂ ਰੰਗ ’ਚ ਆਇਆ ਸੁਜ਼ੂਕੀ ਦਾ ਬਰਗਮੈਨ ਸਟਰੀਟ ਸਕੂਟਰ
Tuesday, Jul 23, 2019 - 01:55 PM (IST)

ਆਟੋ ਡੈਸਕ– ਸੁਜ਼ੂਕੀ ਨੇ ਆਪਣੇ ਬਰਗਮੈਨ ਸਟਰੀਟ ਸਕੂਟਰ ਨੂੰ ਨਵੇਂ ਰੰਗ- ਮੈਟ ਬਲੈਕ ਕਲਰ ’ਚ ਲਾਂਚ ਕੀਤਾ ਹੈ। ਦਿੱਲੀ ’ਚ ਇਸ ਦੀ ਐਕਸ-ਸ਼ੋਅਰੂਮ ਕੀਮਤ 69,208 ਰੁਪਏ ਹੈ। ਇਸ ਸਕੂਟਰ ਨੂੰ ਭਾਰਤੀ ਬਾਜ਼ਾਰ ’ਚ ਸਾਲ 2018 ਦੀ ਜੁਲਾਈ ’ਚ ਲਾਂਚ ਕੀਤਾ ਗਿਆ ਸੀ। ਨਵੇਂ ਮੈਟ ਕਲਰ ਤੋਂ ਇਲਾਵਾ ਇਹ ਸਕੂਟਰ ਪਹਿਲਾਂ ਤੋਂ ਉਪਲੱਬਧ ਮਟੈਲਿਕ ਮੈਟ ਫਾਈਬ੍ਰੋਈਨ ਗ੍ਰੇਅ, ਗਲਾਸ ਸਪਾਰਕਲ ਬਲੈਕ ਅਤੇ ਪਰਲ ਮਿਰਾਜ ਵਾਈਟ ਕਲਰ ’ਚ ਵੀ ਉਪਲੱਬਧ ਹੈ।
ਸੁਜ਼ੂਕੀ ਦੇ ਇਸ ਸਕੂਟਰ ’ਚ ਟ੍ਰਿਪਲ-ਪੋਡ ਹੈੱਡਲੈਂਪ ਦੇ ਨਾਲ ਲੰਮਾ ਕਾਊਲ, ਛੋਟੀ ਵਿੰਡਸਕਰੀਨ, ਡਿਜੀਟਲ ਇੰਸਟਰੂਮੈਂ ਕਲੱਸਟਰ, ਯੂ.ਐੱਸ.ਬੀ. ਚਾਰਜਰ, ਸਟੈੱਪਡ ਸੀਟ ਅਤੇ ਸਾਈਡ ਮਾਊਂਟਿਡ ਦਿੱਤੇ ਗਏ ਹਨ। ਸੀਟ ਦੇ ਹੇਠਾਂ ਸਟੋਰੇਜ ਤੋਂ ਇਲਾਵਾ ਬਰਗਮੈਟ ਸਟਰੀਟ ’ਚ 2-ਲੀਟਰ ਦਾ ਗਲਵ ਬਾਕਸ ਵੀ ਹੈ। ਸਕੂਟਰ ਦੇ ਫਰੰਟ ’ਚ ਡਿਸਕ ਬ੍ਰੇਕ ਅਤੇ ਰੀਅਰ ’ਚ ਡਰੱਮ ਬ੍ਰੇਕ ਦਿੱਤੀ ਗਈ ਹੈ। ਬਰਗਮੈਨ ਸਟਰੀਟ ਸੀ.ਬੀ.ਐੱਸ. (ਕੰਬਾਇੰਡ ਬ੍ਰੇਕਿੰਗ ਸਿਸਟਮ) ਨਾਲ ਲੈਸ ਹੈ।
ਪਾਵਰ ਦੀ ਗੱਲ ਕਰੀਏ ਤਾਂ ਸੁਜ਼ੂਕੀ ਨੇ ਇਸ ਸਕੂਟਰ ’ਚ 124cc ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਹੈ। ਇਹ ਇੰਜਣ 7,000 ਆਰ.ਪੀ.ਐੱਮ. ’ਤੇ 8.58 ਬੀ.ਐੱਚ.ਪੀ. ਦੀ ਪਾਵਰ ਅਤੇ 5,000 ਆਰ.ਪੀ.ਐੱਮ. ’ਤੇ 10.2 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਕੰਟੀਨਿਊਜ਼ਲੀ ਵੈਰੀਏਬਲ ਟ੍ਰਾਂਸਮਿਸ਼ਨ (CVT) ਨਾਲ ਲੈਸ ਹੈ। ਬਰਗਮੈਨ ਸਟਰੀਟ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਹਾਈਡ੍ਰੋਲਿਕ ਸ਼ਾਕ ਆਬਜ਼ਰਬਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਜੁਲਾਈ 2018 ’ਚ ਲਾਂਚਿੰਗ ਤੋਂ ਬਾਅਦ ਤੋਂ ਹੁਣ ਤਕ ਇਸ ਸਕੂਟਰ ਦੇ 90 ਹਜ਼ਾਰ ਯੂਨਿਟ ਤੋਂ ਜ਼ਿਆਦਾ ਦੀ ਵਿਕਰੀ ਹੋ ਚੁੱਕੀ ਹੈ। ਮੌਜੂਦਾ ਸਮੇਂ ’ਚ ਹਰ ਮਹੀਨੇ ਇਸ ਦੇ ਕਰੀਬ 6 ਹਜ਼ਾਰ ਯੂਨਿਟ ਦੀ ਵਿਕਰੀ ਹੁੰਦੀ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ ਟੀ.ਵੀ.ਐੱਸ. ਐਨਟਾਰਕ 125, ਹੋਂਡਾ ਗ੍ਰਾਜ਼ੀਆ ਅਤੇ ਸੁਜ਼ੂਕੀ ਐਕਸੈਸ 125 ਵਰਗੇ ਸਕੂਟਰਾਂ ਨਾਲ ਹੈ।