ਜਲਦ ਹੀ ਡਊਨਲੋਡਿੰਗ ਦਾ ਨਵਾਂ ਰਿਕਾਰਡ ਬਣਾਉਣ ਵਾਲੀ ਹੈ Super Mario Run ਗੇਮ
Saturday, Apr 29, 2017 - 02:32 PM (IST)
ਜਲੰਧਰ- ਨਾਇਨਟੇਂਡੋ ਦੀ ਕਲਾਸਿਕ ਗੇਮ ''ਸੁਪਰ ਮਾਰੀਓ ਰਨ'' ਐਂਡ੍ਰਾਇਡ ਅਤੇ iOS ਦੋਨੋਂ ਹੀ ਪਲੇਟਫਾਰਮਸ ''ਤੇ ਉਪਲੱਬਧ ਹੈ ਅਤੇ ਕੁੱਝ ਹੀ ਸਮੇਂ ''ਚ ਇਸ ਨੇ ਆਪਣੇ ਡਾਊਨਲੋਡ ਦੇ ਇਕ ਵੱਡੇ ਆਂਕੜੇ ਨੂੰ ਪਾ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਨਾਇਨਟੇਂਡੋ ਦੇ ਪ੍ਰੈਜ਼ਿਡੇਂਟ Tatsumi Kimishima ਨੇ ਇੱਕ ਨਵਾਂ ਡਾਟਾ ਰਿਵੀਲ ਕਰਦੇ ਹੋਏ ਕਿਹਾ ਹੈ ਕਿ ''ਸੁਪਰ ਮਾਰੀਓ ਰਨ'' ਹੁਣ 150 ਮਿਲੀਅਨ ਡਾਊਨਲੋਡ ਤੋਂ ਕੁੱਝ ਹੀ ਇੰਚ ਦੂਰ ਹੈ ਅਤੇ ਇਹ ਡਾਊਨਲੋਡ ਐਂਡ੍ਰਾਇਡ ਅਤੇ iOS ਦੋਨੋਂ ਹੀ ਪਲੇਟਫਾਰਮ ''ਤੇ ਹੋਏ ਹਨ।
ਆਈਫੋਨ ਅਤੇ ਆਈਪੈਡ ਲਈ ਰਿਲੀਜ਼ ਕਰਨ ਦੇ ਮਹਿਜ਼ 4 ਦਿਨ ਦੇ ਅੰਦਰ ਹੀ ''ਸੁਪਰ ਮਾਰੀਓ ਰਨ'' ਨੇ ਲਗਭਗ 40 ਮਿਲੀਅਨ ਡਾਊਨਲੋਡ ਦਾ ਗਿਣਤੀ ਨੂੰ ਪਾ ਲਿਆ ਸੀ। ਹਾਲਾਂਕਿ ਐਂਡ੍ਰਾਇਡ ''ਤੇ ਆਊਣ ''ਚ ਇਸ ਗੇਮ ਨੂੰ ਕੁੱਝ ਸਮਾਂ ਜਰੂਰ ਲਗਾ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਇਸ ਗੇਮ ''ਸੁਪਰ ਮਾਰੀਓ ਰਨ'' ਐਂਡ੍ਰਾਇਡ ਲਈ ਲਾਂਚ ਕੀਤਾ ਗਿਆ ਸੀ। ਇਸ ਨੂੰ ਡਾਇਰੈਕਟ ਤੌਰ ''ਤੇ ਵਰਜ਼ਨ 2.0 ''ਤੇ ਪੇਸ਼ ਕੀਤਾ ਗਿਆ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਕਿ iOS ''ਤੇ ਇਸ ਨੂੰ ਇਕ ਨਵੀਂ ਅਪਡੇਟ ਮਿਲੀ ਹੈ। ਇਸ ਨਵੀਂ ਅਪਡੇਟ ''ਚ ਇਸ ਨੂੰ ਕਈ ਨਵੇਂ ਰੰਗਾਂ ਨਾਲ ਸਜਾਇਆ ਗਿਆ ਹੈ। ਮਤਲਬ ਕਿ ਇਸ ਨੂੰ ਹੁਣ ਤੁਸੀਂ ਗਰੀਨ, ਰੈੱਡ, ਯੈਲੋ ਅਤੇ ਪਰਪਲ ਕਲਰ ''ਚ ਵੀ ਵੇਖ ਸਕੋਗੇ। ਹੁਣ ਤੁਸੀਂ ਇਨ੍ਹਾਂ ਕਲਰਸ ''ਚ ਵੀ ਇਸ ਗੇਮ ਦਾ ਆਨੰਦ ਲੈ ਸਕਦੇ ਹੋ।
ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇਸ ਤੋਂ ਪਹਿਲਾਂ ਚਾਰ ਲੈਵਲ ਫ੍ਰੀ ਡੈਮੋ ਦੇ ਤੌਰ ''ਤੇ ਮਿਲ ਜਾਣਗੇ ਹਾਲਾਂਕਿ ਇਸ ਤੋਂ ਬਾਅਦ ਤੁਹਾਨੂੰ ਇਸ ਦੇ ਲਈ ਇਕ ਵਾਰ ਲਈ 9.99 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ, ਮਤਲਬ ਭਾਰਤੀ ਰੁਪਏ ''ਚ ਵੇਖਿਆ ਜਾਵੇ ਤਾਂ ਤੁਹਾਨੂੰ ਲਗਭਗ 600 ਰੁਪਏ ਇਸ ਗੇਮ ਲਈ ਦੇਣੇ ਹੋਣਗੇ।
