ਘਰੇਲੂ ਕੰਪਨੀ ਨੇ ਲਾਂਚ ਕੀਤੀ ਸਸਤੀ ਸਮਾਰਟ ਘੜੀ, 15 ਦਿਨਾਂ ਤਕ ਚੱਲੇਗੀ ਬੈਟਰੀ

Tuesday, Mar 16, 2021 - 06:10 PM (IST)

ਘਰੇਲੂ ਕੰਪਨੀ ਨੇ ਲਾਂਚ ਕੀਤੀ ਸਸਤੀ ਸਮਾਰਟ ਘੜੀ, 15 ਦਿਨਾਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਘਰੇਲੂ ਕੰਪਨੀ STYX ਨੇ ਭਾਰਤ ’ਚ ਆਪਣੀ ਨਵੀਂ ਸਸਤੀ ਸਮਾਰਟ ਘੜੀ STYX Neo ਨੂੰ ਲਾਂਚ ਕਰ ਦਿੱਤਾ ਹੈ। STYX Neo ਨੂੰ ਖ਼ਾਸਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਂਚ ਕੀਤਾ ਗਿਆ ਹੈ ਜੋ ਕਿਸੇ ਗੈਜੇਟ ਰਾਹੀਂ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੁੰਦੇ ਹਨ।

STYX Neo ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ ਕਈ ਕਮਾਲ ਦੇ ਫੀਚਰਜ਼ ਦਿੱਤੇ ਹਨ ਜਿਨ੍ਹਾਂ ’ਚ ਸਰੀਰ ਦਾ ਤਾਪਮਾਨ, ਹਾਰਟ ਰੇਟ ਮਾਨਿਟਰ ਅਤੇ ਬਲੱਡ ਪ੍ਰੈਸ਼ਰ ਮਾਨਿਟਰ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਤਿੰਨੇ ਮਾਨਿਟਰ ਤੁਹਾਨੂੰ ਸਹੀ ਨਤੀਜੇ ਦੇਣਗੇ। STYX Neo ਦੀ ਬੈਟਰੀ ਨੂੰ ਲੈ ਕੇ 15 ਦਿਨਾਂ ਦਾ ਦਾਅਵਾ ਕੀਤਾ ਗਿਆ ਹੈ। STYX Neo ’ਚ 1.5 ਇੰਚ ਦੀ ਆਈ.ਪੀ.ਐੱਸ. ਕਲਰ ਡਿਸਪਲੇਅ ਹੈ ਜਿਸ ’ਤੇ 2.5ਡੀ ਕਰਵਡ ਗਲਾਸ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ 5.0 ਦਿੱਤਾ ਗਿਆ ਹੈ। ਇਸ ਵਿਚ ਰਿਅਲਟੈੱਕ ਦਾ ਪ੍ਰੋਸੈਸਰ ਹੈ। 

ਇਸ ਤੋਂ ਇਲਾਵਾ ਇਸ ਘੜੀ ਨੂੰ ਵਾਟਰ ਅਤੇ ਡਸਟ ਪਰੂਫ ਲਈ IP68 ਦੀ ਰੇਟਿੰਗ ਮਿਲੀ ਹੈ। ਇਸ ਘੜੀ ਨੂੰ ਜਨਾਨੀਆਂ ਦੀ ਸਿਹਤ ਲਈ ਖ਼ਾਸਤੌਰ ’ਤੇ ਹੈਲਥ ਟ੍ਰੈਕਿੰਗ ਫੀਚਰਜ਼ ਦਿੱਤੇ ਗਏ ਹਨ ਜਿਨ੍ਹਾਂ ’ਚ ਮਾਸਿਕ ਚੱਕਰ ਟ੍ਰੈਕਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿਚ 11 ਸਪੋਰਟਸ ਮੋਡ, ਸਲੀਪ ਮਾਨਿਟਰ ਵੀ ਹੈ। ਸਪੋਰਟਸ ਮੋਡ ’ਚ ਰਨਿੰਗ, ਸਵਿਮਿੰਗ, ਸਪਾਈਨਿੰਗ, ਸਲਾਇੰਬਿੰਗ, ਟ੍ਰੈਡਮਿਲ, ਵਾਕਿੰਗ, ਸਾਈਕਲਿੰਗ, ਯੋਗ, ਫੁਟਬਾਲ, ਬੈਡਮਿੰਟਨ ਅਤੇ ਬਾਸਕੇਟਬਾਲ ਸ਼ਾਮਲ ਹਨ। 

STYX Neo ਨੂੰ ਚਾਰ ਰੰਗਾਂ- ਮਾਇਸਟਿਕ ਰੋਜ਼, ਕ੍ਰੋਸਟ ਸਿਲਵਰ, ਇਲੈਕਟਰਿਕ ਬਲਿਊ ਅਤੇ ਕਾਰਬਨ ਬਲੈਕ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ 3,400 ਰੁਪਏ ’ਚ ਐਮਾਜ਼ੋਨ, ਫਲਿਪਕਾਰਟ ਅਤੇ ਤਮਾਮ ਰਿਟੇਲ ਸਟੋਰਾਂ ’ਤੇ ਹੋ ਰਹੀ ਹੈ। ਘੜੀ ਦੇ ਸਟਰੈਪ ਲਈ ਸਿਲੀਕਾਨ, ਲੈਦਰ ਅਤੇ ਸਟੀਲ ਦੇ ਆਪਸ਼ਨ ਮਿਲਣਗੇ। 


author

Rakesh

Content Editor

Related News