ਯੂਜ਼ਰਜ਼ ਲਈ ਖੁਸ਼ਖਬਰੀ : ਹੁਣ ਬਿਨਾਂ ਫੋਨ ਤੋਂ ਵੀ ਚੱਲੇਗਾ WhatsApp

Sunday, May 08, 2016 - 04:49 PM (IST)

ਯੂਜ਼ਰਜ਼ ਲਈ ਖੁਸ਼ਖਬਰੀ : ਹੁਣ ਬਿਨਾਂ ਫੋਨ ਤੋਂ ਵੀ ਚੱਲੇਗਾ WhatsApp
ਜਲੰਧਰ-ਇੰਸਟੈਂਟ ਮੈਸੇਜਿੰਗ ਐਪ WhatsApp ਨੇ ਪਿਛਲੇ ਸਾਲ ਵਟਸਐਪ ਵੈੱਬ ਸਰਵਿਸ ਸ਼ੁਰੂ ਕੀਤੀ ਸੀ, ਜਿਸ ਨਾਲ ਤੁਸੀਂ ਸਮਾਰਟਫੋਨ ਨਾਲ ਵਟਸਐਪ ਨੂੰ ਆਪਣੇ ਡੈਸਕਟਾਪ ਬਰਾਊਜ਼ਰ ''ਤੇ ਚਲਾ ਸਕਦੇ ਸਨ । ਇਸ ਸਰਵਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ,  ਖੈਰ ਇਸਨੂੰ ਲੈ ਕੇ ਇਕ ਤਰਫਾ ਖਬਰ ਸਾਹਮਣੇ ਆਈ ਹੈ ਕਿ ਇਕ ਟੀਮ ਅਲਗ ਤੋਂ ਵਿੰਡੋਜ਼ ਅਤੇ ਓ. ਐੱਸ.ਐਕਸ ਲਈ ਵਟਸਏਐਪ ਕਲਾਇੰਟ ਬਣਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਵਟਸਐਪ ਲਈ ਫੋਨ ਦੀ ਜ਼ਰੂਰਤ ਨਹੀਂ ਹੋਵੋਗੇ । 
 
ਟਵਿਟਰ ''ਤੇ ਵੈੱਬ ਬੀਟਾ ਇੰਫੋ ਵੱਲੋਂ ਜੋ ਸਕ੍ਰੀਨ ਸ਼ਾਟ ਪਾਏ ਗਏ ਹਨ , ਉਨ੍ਹਾਂ ਤੋਂ ਤਾਂ ਇਹ ਹੀ ਲੱਗ ਰਿਹਾ ਹੈ ਕਿ ਵਟਸਐਪ ਵਿੰਡੋਜ਼ ਅਤੇ ਓ. ਐੱਸ.ਐਕਸ. ਲਈ ਕਲਾਇੰਟ ''ਤੇ ਕੰਮ ਕਰ ਰਹੀ ਹੈ ।  ਇਸ ਸਕ੍ਰੀਨ ਸ਼ਾਟ ''ਚ ਵਟਸਐਪ ਟੀਮ ਵੱਲੋਂ ਟ੍ਰਾਂਸਲੇਸ਼ਨ ਰਿਕੁਆਇਰਮੈਂਟ ਮੰਗੀ ਗਈ ਸੀ , ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਨਵੀਂ ਰਿਲੀਜ ਹੋਣ ਵਾਲੀ ਐਪ ਦੇ ਹੀ ਸਕ੍ਰੀਨ-ਸ਼ਾਟ ਹਨ । ਹਾਲਾਂਕਿ ਇਸ ਤੋਂ ਇਹ ਸਪੱਸ਼ਟ ਤਾਂ ਨਹੀਂ ਹੁੰਦਾ ਕਿ ਇਹ ਵਟਸਐਪ ਕਲਾਇੰਟ ਦੀ ਨਵੀਂ ਅਪਡੇਟ ਹੈ ਜਾਂ ਨਹੀਂ ਪਰ ਵੈੱਬ ਇੰਟਰਫੇਸ ਹੋਣ ਕਾਰਨ ਇਹ ਟਾਸਕ ਕਰਨਾ ਵਟਸਐਪ ਲਈ ਕੋਈ ਵੱਡੀ ਗੱਲ ਨਹੀਂ ਹੈ ।

Related News