MWC 2019 ’ਚ ਲਾਂਚ ਹੋਏ ਸੋਨੀ ਦੇ 3 ਨਵੇਂ ਸਮਾਰਟਫੋਨ

02/26/2019 1:55:40 PM

ਗੈਜੇਟ ਡੈਸਕ– ਸੋਨੀ ਨੇ ਆਖਰਕਾਰ MWC 2019 ’ਚ 3 ਨਵੇਂ ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਸ ਵਿਚ ਫਲੈਗਸ਼ਿਪ Xperia 1 ਸਮਾਰਟਫੋਨ ਅਤੇ ਦੋ ਮਿਡ ਰੇਂਜ ਡਿਵਾਈਸ Xperia 10 ਅਤੇ Xperia 10 Plus ਸ਼ਾਮਲ ਹਨ। ਇਨ੍ਹਾਂ ਤਿੰਨਾਂ ਸਮਾਰਟਫੋਨ ’ਚ ਅਲਟਰਾ ਵਾਈ 21:9 ਆਸਪੈਕਟ ਰੇਸ਼ੀਓ ਦਿੱਤਾ ਗਿਆ ਹੈ।

Sony Xperia 1, Xperia 10, Xperia 10 Plus ਦੀ ਕੀਮਤ
ਸੋਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਅਧਿਕਾਰਤ ਤੌਰ ’ਤੇ ਨਹੀਂ ਕੀਤਾ ਪਰ ਖਬਰਾਂ ਹਨ ਕਿ ਇਸ ਨੂੰ EUR 799 ’ਚ ਲਾਂਚ ਕੀਤਾ ਜਾ ਸਕਦਾ ਹੈ ਜੋ ਭਾਰਤ ’ਚ ਕਰੀਬ 74,200 ਰੁਪਏ ਹੁੰਦੀ ਹੈ।ਇਹ ਡਿਵਾਈਸ ਇਸ ਸਾਲ ਦੇ ਅੰਤ ਤਕ ਵਿਕਰੀ ਲਈ ਆ ਸਕਦਾ ਹੈ। ਉਥੇ ਹੀ ਕੰਪਨੀ ਨੇ Xperia 10 ਅਤੇ Xperia 10 Plus ਨੂੰ $349.99 (ਕਰੀਬ 24,800 ਰੁਪਏ) ਅਤੇ $429.99 (ਕਰੀਬ 30,500 ਰੁਪਏ) ’ਚ ਪੇਸ਼ ਕੀਤਾ ਹੈ। ਦੋਵੇਂ ਸਮਾਰਟਫੋਨ ਅਮਰੀਕਾ ’ਚ ਅਗਲੇ ਮਹੀਨੇ ਤੋਂ ਵਿਕਰੀ ਲਈ ਆ ਜਾਣਗੇ। ਹਾਲਾਂਕਿ ਭਾਰਤ ’ਚ ਇਨ੍ਹਾਂ ਸਮਾਰਟਫੋਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

Sony Xperia 1 ਦੇ ਫੀਚਰਜ਼
ਸੋਨੀ ਦੇ ਇਸ ਫਲੈਗਸ਼ਿਪ ਸਮਾਰਟਫੋਨ ’ਚ 6.5-inch 4K (1644×3840 pixels) HDR OLED CinemaWide ਡਿਸਪਲੇਅ ਹੈ। ਸਮਾਰਟਫੋਨ ’ਚ ਆਸਪੈਕਟ ਰੇਸ਼ੀਓ 21:9 ਹੈ ਜੋ ਕਾਰਨਿੰਗ ਗੋਰਿਲਾ ਗਲਾਸ 6 ਨਾਲ ਪ੍ਰੋਟੈਕਟਿਡ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855 SoC ਦੇ ਨਾਲ 6 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ਦੇ ਬੈਕ ’ਚ ਟ੍ਰਿਪਲ ਕੈਮਰਾ ਸੈੱਟਅਪ (12MP+12MP+12MP) ਹੈ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ 3300mAh ਬੈਟਰੀ ਹੈ। ਫਿੰਗਰਪ੍ਰਿੰਟ ਸੈਂਸਰ ਅਤੇ ਡਿਊਲ ਸਿਮ ਇਹ ਸਮਾਰਟਫੋਨ ਐਂਡਰਾਇਡ 9.0 ਪਾਈ ’ਤੇ ਚੱਲਦਾ ਹੈ।

Sony Xperia 10 ਦੇ ਫੀਚਰਜ਼
Sony Xperia 10 ’ਚ 6 ਇੰਚ ਦੀ ਫੁੱਲ-ਐੱਚ.ਡੀ. + ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੀਓ 21:9 ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 630 SoC ਦੇ ਨਾਲ 3 ਜੀ.ਬੀ. ਰੈਮ ਹੈ। ਫੋਨ ’ਚ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਡਿਊਲ ਕੈਮਰਾ ਸੈੱਟਅਪ (13MP+5MP) ਹੈ। ਫੋਨ ’ਚ ਸੈਲਫੀ ਲਈ 8MP ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 2870mAh ਦੀ ਬੈਟਰੀ ਦਿੱਤੀ ਗਈ ਹੈ। 

Sony Xperia 10 Plus ਦੇ ਫੀਚਰਜ਼
Sony Xperia 10 Plus ’ਚ 6.5 ਇੰਚ ਫੁੱਲ-ਐੱਚ.ਡੀ.+ ਡਿਸਪਲੇਅ ਹੈ। ਫੋਨ ’ਚ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 636 SoC ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ (12MP+8MP) ਹੈ। ਫੋਨ ਨੂੰ ਪਾਵਰ ਦੇਣ ਲਈ 3,000mAh ਦੀ ਬੈਟਰੀ ਦਿੱਤੀ ਗਈ ਹੈ। 


Related News