ਸੋਨੀ ਹੁਣ ਭਾਰਤ ''ਚ ਲਾਂਚ ਨਹੀਂ ਕਰੇਗੀ ਸਮਾਰਟਫੋਨ

05/23/2019 1:57:55 AM

ਗੈਜੇਟ ਡੈਸਕ—ਸਮਾਰਟਫੋਨ ਬਾਜ਼ਾਰ 'ਚ ਮੁਕਾਬਲਾ ਕਾਫੀ ਵਧ ਗਿਆ ਹੈ। ਕੰਪਨੀਆਂ ਵਿਚਾਲੇ ਘਟੋ-ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਦੇਣ ਦੀ ਰੇਸ ਲੱਗੀ ਹੋਈ ਹੈ। ਇਸ ਤਗੜੇ ਮੁਕਾਬਲੇ ਵਿਚਾਲੇ ਜਾਪਾਨ ਦੀ ਮਨੀ-ਪ੍ਰਮਨੀ ਕੰਪਨੀ ਸੋਨੀ ਪਿਛਲੇ ਕਾਫੀ ਸਮੇਂ ਤੋਂ ਪਿਛੜਦੀ ਆ ਰਹੀ ਹੈ, ਇਹ ਕਾਰਨ ਹੈ ਕਿ ਸੋਨੀ ਨੇ ਹੁਣ ਭਾਰਤੀ ਸਮਾਰਟਫੋਨ ਬਾਜ਼ਾਰ ਤੋਂ ਆਪਣੇ ਕਦਮ ਪਿਛੇ ਲੈਣ ਦਾ ਫੈਸਲਾ ਕੀਤਾ ਹੈ। ਜੀ ਹਾਂ, ਸੋਨੀ ਹੁਣ ਭਾਰਤ 'ਚ ਆਪਣਾ ਕੋਈ ਵੀ ਨਵਾਂ ਸਮਾਰਟਫੋਨ ਲਾਂਚ ਨਹੀਂ ਕਰੇਗੀ। ਮੋਬਾਇਲ ਪੋਰਟਫੋਲੀਓ 'ਚ ਲਗਾਤਾਰ ਹੋ ਰਹੇ ਨੁਕਸਾਨ ਦੇ ਚੱਲਦੇ ਕੰਪਨੀ ਨੇ ਇਹ ਵੱਡਾ ਫੈਸਲਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਹੁਣ ਸਾਊਥ ਅਫਰੀਕਾ, ਸਾਊਥ ਏਸ਼ੀਆ ਅਤੇ ਅਫਰੀਕੀ ਖੇਤਰਾਂ 'ਚ ਵੀ ਫੋਕਸ ਨਹੀਂ ਕਰੇਗੀ। ਕੰਪਨੀ ਦਾ ਟੀਚਾ ਵਿੱਤੀ ਸਾਲ 2020 'ਚ ਪ੍ਰਾਫਿਟ ਹਾਸਲ ਕਰਨ ਲਈ ਕੰਪਨੀ ਆਪਣੇ ਖਰਚ ਨੂੰ 50 ਫੀਸਦੀ ਤਕ ਘੱਟ ਕਰੇਗੀ ਅਤੇ ਸੋਨੀ ਗਰੁੱਪ ਦੇ ਪ੍ਰਮੁੱਖ ਟੈਕਨਾਲੋਜੀ ਦਾ ਇਸਤੇਮਾਲ ਕਰਕੇ ਆਪਣੇ ਪ੍ਰੋਡਕਟ ਅਪਲੀਲ ਨੂੰ ਮਜ਼ਬੂਤ ਕਰਨ 'ਤੇ ਕੰਮ ਕਰੇਗੀ। ਇਸ ਪ੍ਰਕਿਰਿਆ 'ਚ ਪੇਇਚਿੰਗ ਪਲਾਂਟ 'ਚ ਪ੍ਰੋਡਕਸ਼ਨ ਬੰਦ ਕਰਨ ਤੋਂ ਲੈ ਕੇ ਦੁਨੀਆਭਰ 'ਚ ਵਿਕਰੀ ਸੰਚਾਲਨ ਨੂੰ ਸਰਲ ਕਰਨ ਵੀ ਸ਼ਾਮਲ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਭਵਿੱਖ 'ਚ 5ਜੀ ਦੇ ਮਹੱਤਵ ਨੂੰ ਦੇਖਦੇ ਹੋਏ ਪ੍ਰਾਫਿਟ ਕਮਾਉਣ ਲਈ ਸਾਡਾ ਫੋਕਸ ਜਾਪਾਨ, ਯੂਰੋਪ, ਹਾਂਗ-ਕਾਂਗ ਅਤੇ ਤਾਈਵਾਨ ਦੀ ਮਾਰਕੀਟ 'ਚ ਹੈ। ਅਸੀਂ ਵਿੱਤੀ ਸਾਲ 2018 'ਚ ਸੈਂਟਰਲ ਅਤੇ ਸਾਊਥ ਅਮਰੀਕਾ, ਮਿਡਿਲ ਈਸਟ, ਸਾਊਥ ਏਸ਼ੀਆ ਵਰਗੇ ਕਈ ਦੇਸ਼ਾਂ 'ਚ ਵਿਕਰੀ ਬੰਦ ਕਰਨ ਦਿੱਤੀ ਹੈ ਪਰ ਅਸੀਂ ਬਾਜ਼ਾਰ ਦੀਆਂ ਸਥਿਤੀਆਂ ਅਤੇ ਵਪਾਰਕ ਸੰਭਾਵਨਾਵਾਂ 'ਤੇ ਨਜ਼ਰ ਰੱਖਾਂਗੇ। ਵਪਾਰ ਦਾ ਮੌਕਾ ਮਿਲਣ 'ਤੇ ਅਸੀਂ ਸੋਨੀ ਸਟੋਰ ਵਰਗੇ ਆਪਣੇ ਡਾਇਰੈਕਟ ਚੈਨਲ ਰਾਹੀਂ ਵਿਕਰੀ 'ਤੇ ਵਿਚਾਰ ਕਰ ਸਕਦੇ ਹਾਂ।

ਇਕ ਰਿਪੋਰਟ ਮੁਤਾਬਕ ਸੋਨੀ ਦਾ ਭਾਰਤ 'ਚੋਂ ਜਾਣ ਦਾ ਫੈਸਲਾ, ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਕੰਪਨੀ 2020 ਤਕ ਸਮਰਾਟਫੋਨ ਬਾਜ਼ਾਰ 'ਚ ਆਪਣਾ ਵਰਕ ਫੋਕਸ 50 ਫੀਸਦੀ ਤਕ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਚੱਲਦੇ ਅਗਲੇ ਵਿੱਤੀ ਸਾਲ ਤਕ ਕਰੀਬ 2,000 ਨੌਕਰੀਆਂ 'ਚ ਕਟੌਤੀ ਹੋ ਸਕਦੀ ਹੈ।
ਕਾਊਂਟਰਪੁਆਇੰਟ ਦੇ ਰਿਸਰਚ ਐਨਾਲਿਸਟ ਪਰਵ ਸ਼ਰਮਾ ਨੇ ਕਿਹਾ ਕਿ ਭਾਰਤੀ ਬਾਜ਼ਾਰ 'ਚ ਸੋਨੀ ਦੀ ਹਿੱਸੇਦਾਰੀ ਲਗਭਗ ਨਾ ਦੇ ਬਰਬਾਰ 0.01 ਫੀਸਦੀ ਸੀ। ਅਜਿਹੇ 'ਚ ਜਾਪਾਨ ਵਰਗੇ ਹਾਈ ASP (ਏਵਰੇਜ਼ ਸੇਲਿੰਗ ਪ੍ਰਾਈਸ) ਮਾਰਕੀਟ 'ਚ ਫੋਕਸ ਕਰਕੇ ਕੰਪਨੀ ਨੇ ਸਹੀ ਫੈਸਲਾ ਕੀਤਾ।


Karan Kumar

Content Editor

Related News