ਤੁਹਾਡੀ ਟਰਡੀਸ਼ਨਲ ਵਾਚ ਨੂੰ ਸਮਾਰਟ ਬਣਾ ਦੇਵੇਗਾ Sony ਦਾ ਇਹ ਸਟਰੈਪ
Wednesday, Feb 13, 2019 - 01:42 PM (IST)

ਗੈਜੇਟ ਡੈਸਕ– ਐਂਡਰਾਇਡ ਵਿਅਰ ਦੇ 2014 ’ਚ ਲਾਂਚ ਤੋਂ ਬਾਅਦ ਹੀ ਸੋਨੀ ਨੇ ਵਿਅਰੇਬਲ ਡਿਵਾਈਸਿਜ਼ ਅਤੇ ਸਮਾਰਟਵਾਚ ਨੂੰ ਲੈ ਕੇ ਕੋਈ ਨਵਾਂ ਇਨੋਵੇਸ਼ਨ ਨਹੀਂ ਪੇਸ਼ ਕੀਤਾ ਸੀ। ਹੁਣ ਕੰਪਨੀ ਅਜਿਹਾ ਸਟਰੈਪ ਲਿਆ ਕੇ ਸਾਰਿਆਂ ਨੂੰ ਹੈਰਾਨ ਕਰਨ ਜਾ ਰਹੀ ਹੈ, ਜੋ ਟਰਡੀਸ਼ਨਲ ਵਾਚ ਨੂੰ ਸਮਾਰਟ ਵਿਅਰੇਬਲ ’ਚ ਬਦਲ ਦੇਵੇਗਾ। ਯਾਨੀ ਤੁਹਾਡੀ ਟਰਡੀਸ਼ਨ ਵਾਚ ਤਾਂ ਪਹਿਲਾਂ ਦੀ ਤਰ੍ਹਾਂ ਸਮਾਂ ਦੱਸੇਗੀ ਹੀ, ਨਾਲ ਹੀ ਕਈ ਨਵੇਂ ਫੀਚਰਜ਼ ਤੁਹਾਡੀ ਵਾਚ ਦੇ ਸਟਰੈਪ ’ਚ ਐਡ ਹੋ ਜਾਣਗੇ। ਹਾਈਬ੍ਰਿਡ ਸਮਾਰਟ ਵਿਅਰੇਬਲ ਦੇ ਤੌਰ ’ਤੇ ਤੁਸੀਂ ਇਸ ਡਿਵਾਈਸ ਦੀ ਮਦਦ ਨਾਲ ਕਾਨਟੈਕਟਲੈੱਸ ਪੇਮੈਂਟ, ਸਮਾਰਟਫੋਨ ਨੋਟੀਫਿਕੇਸ਼ੰਸ ਅਤੇ ਬੇਸਿਕ ਫਿੱਟਨੈੱਸ ਟ੍ਰੈਕਿੰਗ ਕਰ ਸਕੋਗੇ।
ਸੋਨੀ ਦਾ ਇਹ ਸਟਰੈਪ ਦੋ ਸਟਾਈਲਸ ’ਚ ਆਉਂਦਾ ਹੈ। ਫਿੱਟਨੈੱਸ ਫਰੀਕ ਲੋਕਾਂ ਲਈ ਪਹਿਲਾ ਸਿਲੀਕਾਨ ਬੇਸਡ ਸਟਰੈਪ ਹੈ, ਜਿਸ ਨੂੰ Wena Wrist Active ਨਾਂ ਦਿੱਤਾ ਗਿਆ ਹੈ। ਉਥੇ ਹੀ ਦੂਜਾ ਮੈਟਲ ਬੇਸਡ ਸਟਰੈਪ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਪ੍ਰੀਮੀਅਮ ਡਿਜ਼ਾਈਨ ਪਸੰਦ ਹੈ ਅਤੇ ਇਸ ਨੂੰ Wena Wrist Pro ਨਾਂ ਦਿੱਤਾ ਗਿਆ ਹੈ। ਯੂ.ਕੇ. ’ਚ ਤੁਸੀਂ ਅੱਜ ਹੀ ਇਸ ਸਟਰੈਪ ਨੂੰ ਪ੍ਰੀ-ਆਰਡਰ ਕਰ ਸਕਦੇ ਹੋ ਪਰ ਕੰਪਨੀ ਵਲੋਂ ਇਸ ਦੀ ਰਿਲੀਜ਼ ਡੇਟ ਨਾਲ ਜੁੜੀ ਕੋਈ ਨੋਟੀਫਿਕੇਸ਼ਨ ਹੁਣ ਤਕ ਨਹੀਂ ਆਈ। ਹੁਣ ਤਕ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਕੰਪਨੀ ਇਸ ਟੈੱਕ ਨੂੰ ਯੂ.ਐੱਸ. ਜਾਂ ਆਸਟ੍ਰੇਲੀਆ ’ਚ ਕਦੋਂ ਲਿਆ ਸਕਦੀ ਹੈ।
ਮੈਟਲ ਸਟਰੈਪ ਤੁਹਾਡੀ ਹਾਈ-ਐਂਡ ਟਰਡੀਸ਼ਨਲ ਵਾਚ ਦੇ ਨਾਲ ਅਟੈਚ ਹੋਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ 20mm ਦਾ ਬੈਂਡ ਹੈ ਪਰ ਉਨ੍ਹਾਂ ਵਾਚ ਨਾਲ ਵੀ ਅਟੈਚ ਹੋ ਜਾਂਦਾ ਹੈ ਜਿਨ੍ਹਾਂ ’ਚ 18, 20 ਜਾਂ 22mm ਦੇ ਗਰੋਵਜ਼ ਦਿੱਤੇ ਗਏ ਹਨ। ਲਗਭਗ ਹਰ ਕਲਾਸਿਕ ਵਾਚ ’ਤੇ ਅਟੈਚ ਹੋਣ ਵਾਲੇ ਇਸ ਸਟਰੈਪ ਲਈ ਤੁਹਾਨੂੰ ਸਿਲਵਰ ਅਤੇ ਬਲੈਕ ਦੋ ਕਲਰ ਆਪਸ਼ਨ ਮਿਲਣਗੇ। ਸਟਰੈਪ ਦਾ ਇਹ ਵਰਜਨ 50 ਮੀਟਰ ਦੀ ਢੁੰਘਾਈ ਤਕ ਵਾਟਰ-ਪਰੂਫ ਵੀ ਹੈ। ਫਿੱਟਨੈੱਸ ਐਕਟੀਵਿਟੀ ਜਾਂ ਨੋਟੀਫਿਕੇਸ਼ਨ ਦੇਖਣ ਲਈ ਗੁੱਟ ਦੇ ਪਿੱਛਲੇ ਹਿੱਸੇ ’ਤੇ ਤੁਹਾਨੂੰ ਡਿਸਪਲੇਅ ਵੀ ਮਿਲ ਜਾਂਦੀ ਹੈ।