ਸੋਨੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਭਾਰਤ 'ਚ ਮਿਲੀ ਐਂਡਰਾਇਡ Oreo ਅਪਡੇਟ

03/11/2018 6:12:29 PM

ਜਲੰਧਰ-ਸੋਨੀ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੇ ਦੋ ਸਮਾਰਟਫੋਨਜ਼ ਐਕਸਪੀਰੀਆ R1 ਅਤੇ ਐਕਸਪੀਰੀਆ R1 Plus ਨੂੰ ਲਾਂਚ ਕੀਤਾ ਸੀ ਅਤੇ ਲਾਂਚਿੰਗ ਸਮੇਂ ਇਹ ਸਮਾਰਟਫੋਨਜ਼ ਐਂਡਰਾਇਡ 7.1 ਨੂਗਟ 'ਤੇ ਆਧਾਰਿਤ ਸੀ, ਪਰ ਹੁਣ ਹਾਲ ਹੀ ਕੰਪਨੀ ਨੇ ਇਨ੍ਹਾਂ ਸਮਾਰਟਫੋਨਜ਼ ਲਈ ਐਂਡਰਾਇਡ 8.0 Oreo ਅਪਡੇਟ ਨੂੰ ਰੋਲ ਆਊਟ ਕਰ ਦਿੱਤੀ ਹੈ। ਸੋਨੀ ਦੇ ਐਕਸਪੀਰੀਆ R1 ਅਤੇ ਐਕਸਪੀਰੀਆ R1 ਪਲੱਸ ਸਮਾਰਟਫੋਨਜ਼ ਭਾਰਤ 'ਚ Oreo ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਸੋਨੀ ਦੇ ਇਨ੍ਹਾਂ ਸਮਾਰਟਫੋਨਜ਼ ਨੇ ਇਸੇ ਹਫਤੇ ਦੀ ਸ਼ੁਰੂਆਤ 'ਚ ਹੀ ਐਂਡਰਾਇਡ Oreo 8.0 ਅਪਡੇਟ ਪ੍ਰਾਪਤ ਕੀਤੀ ਹੈ ਅਤੇ ਇਸ ਨਾਲ ਸਮਾਰਟਫੋਨਜ਼ 'ਚ ਕਈ ਸਹੂਲਤਾਂ ਪ੍ਰਾਪਤ ਹੋਈਆ ਹਨ . ਯੂਜ਼ਰਸ ਆਪਣੇ ਸਮਾਰਟਫੋਨਜ਼ ਨੂੰ ਮੈਨਯੂ 'ਚ ਜਾ ਕੇ ਅਪਡੇਟ ਨੂੰ ਚੈੱਕ ਕਰ ਸਕਦੇ ਹਨ। ਅਪਡੇਟ ਨੂੰ ਚੈੱਕ ਕਰਨ ਦੇ ਲਈ Settings>About Phone> System Updates 'ਤੇ ਕਲਿੱਕ ਕਰੋ। ਇਹ ਇਕ ਮੁੱਖ ਸਾਫਟਵੇਅਰ ਅਪਡੇਟ ਹੈ ਅਤੇ ਯੂਜ਼ਰਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਡਿਵਾਈਸ 'ਚ ਅਪਡੇਟ ਇੰਸਟਾਲ ਕਰਨ ਲਈ ਸਪੇਸ ਅਤੇ ਬੈਟਰੀ ਚਾਰਜ ਹੋਣੀ ਚਾਹੀਦੀ ਹੈ।

 

 

ਸੋਨੀ ਦੇ ਇਨ੍ਹਾਂ ਸਮਾਰਟਫੋਨਜ਼ ਐਂਡਰਾਇਡ ਅਪਡੇਟ ਤੋਂ ਬਾਅਦ ਕੁਝ ਵਿਸ਼ੇਸ ਫੀਚਰਸ ਜਿਵੇਂ  ਪਿਕਚਰ-ਇਨ-ਪਿਕਚਰ ਮੋਡ, ਨੋਟੀਫਿਕੇਸ਼ਨ ਡਾਟਸ, ਐਂਡਰਾਇਡ ਇੰਸਟੈਂਟ ਐਪਸ, ਨੋਟੀਫਿਕੇਸ਼ਨ ਚੈਨਲ, ਆਟੋਫਿਲ ਫ੍ਰੇਮਵਰਕ ਅਤੇ ਹੋਰ ਫੀਚਰਸ ਪ੍ਰਾਪਤ ਕਰਦੇ ਹਨ। 

 

ਸਮਾਰਟਫੋਨ 'ਚ ਪਿਕਚਰ-ਇਨ-ਪਿਕਚਰ ਮੋਡ ਫੀਚਰ 'ਚ ਸਮਾਰਟਫੋਨ 'ਤੇ ਦੋ ਟਾਸਕ ਯੂਜ਼ਰਸ ਇੱਕਠੇ ਕਰ ਸਕਦਾ ਹੈ ਜਿਵੇ ਕਿ ਤੁਸੀਂ ਯੂਟਿਊਬ 'ਤੇ ਮੂਵੀ ਦੇਖਦੇ ਸਮੇਂ ਟੈਕਸਟ ਮੈਸੇਜ ਜਾਂ ਈਮੇਲ ਮੈਸੇਜ਼ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਐਂਡਰਾਇਡ Oreo ਨਾਲ ਹੋਰ ਵੀ ਕਈ ਫੀਚਰਸ ਸਮਾਰਟਫੋਨਜ਼ ਪ੍ਰਾਪਤ ਕਰਦੇ ਹਨ।


Related News