ਸੋਨੀ ਨੇ ਪੇਸ਼ ਕੀਤੇ ਸੁਪਰਬ ਆਡੀਓ ਦੇਣ ਵਾਲੇ ਨਵੇਂ ਹੈੱਡਫੋਨਸ

Monday, Oct 10, 2016 - 12:45 PM (IST)

ਸੋਨੀ ਨੇ ਪੇਸ਼ ਕੀਤੇ ਸੁਪਰਬ ਆਡੀਓ ਦੇਣ ਵਾਲੇ ਨਵੇਂ ਹੈੱਡਫੋਨਸ

ਜਲੰਧਰ - ਜਾਪਾਨ ਦੀ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਨਵੇਂ MDR 1000X ਨੌਇਜ਼ ਕਾਂਸੇਲਿੰਗ ਬਲੂਟੁੱਥ ਹੈੱਡਫੋਨਸ ਪੇਸ਼ ਕੀਤੇ ਹਨ ਜੋ ਯੂਜ਼ਰ ਨੂੰ ਪਾਵਰਫੁੱਲ ਬਾਸ ਦੇਣ ਦੇ ਨਾਲ -ਨਾਲ ਕੰਫਰਟ ਵੀ ਦੇਣਗੇ। ਪ੍ਰੀਮੀਅਮ ਲੈਦਰ ਫਿਨੀਸ਼ ਦੇਣ ਵਾਲੇ ਇਸ ਹੈੱਡਫੋਨਸ ਨੂੰ ਤੁਸੀਂ ਫੋਲਡ ਕਰ ਆਸਾਨੀ ਨਾਲ ਕਿਤੇ ਵੀ ਲੈ ਜਾ ਸਕਦੇ ਹਨ। ਇਸ ਦੀ ਕੀਮਤ 30,990 ਰੁਪਏ ਰੱਖੀ ਗਈ ਹੈ।

ਇਸ ਹੈੱਡਫੋਨਸ ਦੇ ਇਅਰ ਕਪਸ ''ਤੇ ਟੈਪ ਕਰ ਤੁਸੀਂ ਪਾਜ਼/ਪਲੇ, ਸਾਂਗਸ ਸਕਿਪ ਅਤੇ ਵਾਲਿਊਮ ਨੂੰ ਐਡਜਸਟ ਕਰ ਸਕਦੇ ਹੋ। 4HZ ਤੋਂ 40,000 HZ ਫ੍ਰੀਕਵੇਂਸੀ ਰਿਸਪਾਂਸ ''ਤੇ ਕੰਮ ਕਰਨ ਵਾਲੇ ਇਸ ਹੈੱਡਫੋਨਸ ''ਚ ਕੰਪਨੀ ਨੇ DSEE HX ਸਾਊਂਡ ਐਂਹਾਂਸਿੰਗ ਇੰਜ਼ਣ ਦਿੱਤਾ ਹੈ ਜੋ ਬਿਹਤਰੀਨ ਸਾਊਂਡ ਦੇਣ ''ਚ ਮਦਦ ਕਰਦਾ ਹੈ। ਇਨ੍ਹਾਂ ਨੂੰ ਸਮਾਰਟਫੋਨ ਦੇ ਨਾਲ ਕੁਨੈੱਕਟ ਕਰ ਤੁਸੀਂ ਕਾਲਸ ਆਦਿ ਨੂੰ ਵੀ ਸੁੱਣ  ਕਰ ਸਕਦੇ ਹੋ।


Related News