ਕਈ ਕੰਪਨੀਆਂ ਕੋਲ ਹੈ ਤੁਹਾਡਾ ਨਿੱਜੀ ਡਾਟਾ ਦੇਖਣ ਦਾ ਅਧਿਕਾਰ : ਫੇਸਬੁੱਕ

12/06/2018 2:18:41 AM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਕੁਝ ਚੁਨਿੰਦਾ ਕੰਪਨੀਆਂ ਨੂੰ ਆਪਣੇ ਯੂਜ਼ਰਸ ਦੇ ਡਾਕੀਊਮੈਂਟਸ ਨੂੰ ਦੇਖਣ ਦਾ ਅਧਿਕਾਰ ਦੇ ਰੱਖਿਆ ਹੈ। ਬ੍ਰਿਟਿਸ਼ ਪਾਰਲੀਮੈਂਟ ਕਮਿਟੀ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੀ ਗਈ ਈਮੇਲ ਅਤੇ ਇੰਟਰਨੈੱਟ ਫੇਸਬੁੱਕ ਡਾਕੀਊਮੈਂਟਸ ਤੋਂ ਇਹ ਗੱਲ ਸਾਹਮਣੇ ਆਈ ਹੈ। ਇਨ੍ਹਾਂ ਡਾਕੀਊਮੈਂਟਸ ਨੂੰ ਦੇਖ ਕੇ ਸਾਫ ਹੈ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਏਅਰਬੈਂਬ, ਲਿਫਟ ਅਤੇ ਨੈੱਟਫਲਿਕਸ ਵਰਗੀਆਂ ਕੰਪਨੀਆਂ ਨੂੰ ਯੂਜ਼ਰਸ ਦੇ ਡਾਟਾ ਦਾ ਐਕਸੈੱਸ ਦੇ ਰੱਖਿਆ ਹੈ। ਇਹ ਦਸਤਾਵੇਜ ਸਾਲ 2012 ਤੋਂ 2015 ਵਿਚਾਲੇ ਦੀ ਫੇਸਬੁੱਕ ਦੀ ਅੰਦਰੂਨੀ ਕਾਰਜਪ੍ਰਣਾਲੀ 'ਤੇ ਰੋਸ਼ਨੀ ਪਾਉਂਦੇ ਹਨ। ਇਹ ਉਹ ਦੌਰ ਸੀ ਜਦ ਫੇਸਬੁੱਕ ਨਵੀਆਂ ਉਪਲੱਬਧੀਆਂ ਹਾਸਲ ਕਰ ਰਿਹਾ ਸੀ ਅਤੇ ਉਹ ਯੂਜ਼ਰਸ ਦੇ ਡਾਟਾ ਨੂੰ ਮੈਨੇਜ ਕਰਨ ਲਈ ਨਵੇਂ ਰਸਤੇ ਦੀ ਤਲਾਸ਼ 'ਚ ਸੀ।

PunjabKesari

ਕਮਿਟੀ ਨੇ ਕਿਹਾ ਕਿ ਇਸ ਡਾਕੀਊਮੈਂਟਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਫੇਸਬੁੱਕ ਨੇ ਕੁਝ ਚੁਨਿੰਦਾ ਕੰਪਨੀਆਂ ਨਾਲ ਯੂਜ਼ਰਸ ਦੇ ਡਾਟਾ ਦਾ ਐਕਸੈੱਸ ਦੇਣ ਲਈ ਐਗਰੀਮੈਂਟ ਕੀਤਾ ਸੀ। ਹਾਲਾਂਕਿ ਇਹ ਡਾਟਾ ਦੇ ਐਕਸੈੱਸ ਦੀ ਇਹ ਅਨੁਮਤਿ ਕੰਪਨੀਆਂ ਦੁਆਰਾ ਪਾਲਿਸੀ 'ਚ ਬਦਲਾਅ ਦੇ ਬਾਅਦ ਵੀ ਦਿੱਤੀ ਗਈ ਸੀ ਜਿਸ ਤਹਿਤ ਉਨ੍ਹਾਂ ਨੇ ਇਸ ਡਾਟਾ ਦਾ ਐਕਸੈੱਸ ਦੂਜਿਆਂ ਲਈ ਪ੍ਰਤੀਬੰਧਿਤ ਕਰਨ ਦੀ ਗੱਲ ਕੀਤੀ ਸੀ।

PunjabKesari

ਈਮੇਲ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਕਿ ਜੋ ਐਪ ਡਿਵੈੱਲਪਰ ਉਨ੍ਹਾਂ ਨੂੰ ਐਡ ਦਿੰਦੇ ਹਨ ਉਨ੍ਹਾਂ ਨੂੰ ਡਾਟਾ ਦਾ ਜ਼ਿਆਦਾ ਐਕਸੈੱਸ ਦਿੱਤਾ ਜਾਵੇ ਜਾਂ ਨਹੀਂ। ਹੋਰ ਮਾਮਲਿਆਂ 'ਚ ਫੇਸਬੁੱਕ ਨੇ ਉਨ੍ਹਾਂ ਕੰਪਨੀਆਂ ਦਾ ਐਕਸੈੱਸ ਬੰਦ ਕਰਨ 'ਤੇ ਵੀ ਚਰਚਾ ਕੀਤੀ ਜੋ ਉਨ੍ਹਾਂ ਦੇ ਵਿਰੋਧੀ ਸਨ।


Related News