ਭਾਰਤ ''ਚ ਵਿਕੇ 1.58 ਕਰੋੜ 4ਜੀ ਮੋਬਾਇਲ ਉਪਕਰਨ : ਰਿਪੋਰਟ

Saturday, Jun 18, 2016 - 11:15 AM (IST)

ਭਾਰਤ ''ਚ ਵਿਕੇ 1.58 ਕਰੋੜ 4ਜੀ ਮੋਬਾਇਲ ਉਪਕਰਨ : ਰਿਪੋਰਟ

ਨਵੀਂ ਦਿੱਲੀ— ਸਾਲ 2016 ਦੀ ਪਹਿਲੀ ਤਿਮਾਹੀ ''ਚ ਭਾਰਤ ''ਚ 1.58 ਕਰੋੜ 4ਜੀ ਮੋਬਾਇਲ ਫੋਨ ਆਦਿ ਉਪਕਰਨਾਂ ਦੀ ਵਿਕਰੀ ਹੋਈ। ਇਨ੍ਹਾਂ ''ਚ ਸਮਾਰਟਫੋਨ ਦੀ ਹਿੱਸੇਦਾਰੀ ਲਗਭਗ 97.9 ਫੀਸਦੀ ਰਹੀ। ਬਾਜ਼ਾਰ ਖੋਜ ਕੰਪਨੀ ਸੀ. ਐੱਮ. ਆਰ. ਦੀ ਇਕ ਰਿਪੋਰਟ ਮੁਤਾਬਕ 4ਜੀ ਉਪਕਰਨਾਂ ਦੀ ਕੁਲ ਦਰਾਮਦ ''ਚ ਡੇਢ ਫੀਸਦੀ ਹਿੱਸੇਦਾਰੀ ਡਾਟਾ ਕਾਰਡ ਅਤੇ 0.6 ਫੀਸਦੀ ਹਿੱਸੇਦਾਰੀ ਟੈਬਲੇਟ ਪੀ. ਸੀ. ਦੀ  ਰਹੀ। ਰਿਪੋਰਟ ਮੁਤਾਬਕ ਇਸ ਸਮੇਂ ਦੌਰਾਨ ਕੁਲ ਦੂਰਸੰਚਾਰ ਉਪਕਰਨਾਂ ਦੀ ਵਿਕਰੀ ''ਚ 4ਜੀ ਉਪਕਰਨਾਂ ਦੀ ਹਿੱਸੇਦਾਰੀ 63 ਫੀਸਦੀ ਰਹੀ। ਜਨਵਰੀ-ਮਾਰਚ 2016 ਦੀ ਤਿਮਾਹੀ ''ਚ 4ਜੀ ਉਪਕਰਨਾਂ ਦੇ ਬਾਜ਼ਾਰ ''ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਸੈਮਸੰਗ ਦੀ 32 ਫੀਸਦੀ ਰਹੀ। ਬਾਜ਼ਾਰ ''ਚ ਨਵੀਂ ਐਂਟਰੀ ਕਰਨ ਵਾਲੀ ਰਿਲਾਇੰਸ ਜੀਓ ਦੇ ਲਾਈਫ ਦੀ ਹਿੱਸੇਦਾਰੀ 12.6 ਫੀਸਦੀ ਰਹੀ, ਜਦੋਂਕਿ ਲੇਨੋਵੋ ਦੀ ਹਿੱਸੇਦਾਰੀ 13.4 ਫੀਸਦੀ ਰਹੀ। ਮੋਬਾਇਲ ਸੂਚੀ ''ਚ ਇਨ੍ਹਾਂ ਕੰਪਨੀਆਂ ਦੀ ਹਿੱਸੇਦਾਰੀ ਸਭ ਤੋਂ ਵਧ ਰਹੀ ਉੱਥੇ ਟੈਬਲੇਟ ਸੂਚੀ ''ਚ ਸੈਮਸੰਗ ਕੋਲ 58 ਫੀਸਦੀ, ਐਪਲ ਕੋਲ 16 ਫੀਸਦੀ ਅਤੇ ਆਈਬਾਲ ਕੋਲ 12 ਫੀਸਦੀ ਹਿੱਸੇਦਾਰੀ ਸੀ।

 


Related News