CES 2020: ਹਵਾ ਤੋਂ ਪਾਣੀ ਤਿਆਰ ਕਰ ਦਿੰਦਾ ਹੈ ਇਹ ਪ੍ਰੋਡਕਟ

01/09/2020 5:04:14 PM

ਗੈਜੇਟ ਡੈਸਕ– ਲਾਸ ਵੇਗਾਸ ’ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2020) ਦੇ ਆਖਰੀ ਦਿਨ ਦਿਨ ਵੀ ਨਵੀਂ ਤਕਨੀਕ ’ਤੇ ਆਧਾਰਿਤ ਪ੍ਰੋਡਕਟਸ ਦਾ ਬੋਲਬਾਲਾ ਬਰਕਰਾਰ ਰਿਹਾ। ਈਵੈਂਟ ਦੌਰਾਨ ਇਜ਼ਰਾਇਲ ਦੀ ਵਾਟਰਜੈਨ ਕੰਪਨੀ ਨੇ ਇਕ ਅਜਿਹਾ Solar GENNY ਨਾਂ ਦਾ ਪ੍ਰੋਡਕਟ ਈਵੈਂਟ ’ਚ ਦਿਖਾਇਆ ਹੈ ਜੋ ਹਵਾ ਤੋਂ ਪਾਣੀ ਤਿਆਰ ਕਰ ਦਿੰਦਾ ਹੈ। ਇਸ ਦੇ ਪਿਛਲੇ ਪਾਸੇ ਇਕ ਫਿਲਟਰ ਲੱਗਾ ਹੈ ਜੋ ਹਵਾ ਨੂੰ ਸਾਫ ਕਰਦਾ ਹੈ, ਨਾਲ ਹੀ ਹਵਾ ਦੀ ਨਮੀ ਤੋਂ ਮਿਲਣ ਵਾਲੇ ਪਾਣੀ ਨੂੰ ਅਲੱਗ ਤੋਂ ਸਟੋਰ ਕਰ ਲੈਂਦਾ ਹੈ। ਇਹ ਇਕ ਦਿਨ ’ਚ 13 ਲੀਟਰ ਪਾਣੀ ਇਕੱਠਾ ਕਰਦਾ ਹੈ ਜਿਸ ਨੂੰ ਪੀਤਾ ਜਾ ਸਕਦਾ ਹੈ। ਸੋਲਰ ਐਨਰਜੀ ’ਤੇ ਕੰਮ ਕਰਨ ਵਾਲੇ ਇਸ ਪ੍ਰੋਡਕਟ ਨੂੰ ਖਾਸਤੌਰ ’ਤੇ ਘੱਟ ਵਿਕਸਤ ਖੇਤਰ ਜਾਂ ਸੰਕਟ ਦੌਰਾਨ ਕਿਸੇ ਖੇਤਰ ’ਚ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। 

ਕੀਮਤ
ਇਸ ਦਾ ਇਸਤੇਮਾਲ ਕਰਨ ਲਈ ਪਹਿਲਾਂ 23 ਸੋਲਰ ਪੈਨਲਸ ਨੂੰ ਘਰ ਦੀ ਛੱਤ ’ਤੇ ਲਗਾਉਣ ਦੀ ਲੋੜ ਹੋਵੇਗੀ। ਇਸ ਦੀ ਕੀਮਤ 8000 ਅਮਰੀਕੀ ਡਾਲਰ (ਕਰੀਬ 5 ਲੱਖ, 71 ਹਜ਼ਾਰ, 600 ਰੁਪਏ) ਰੱਖੀ ਗਈ ਹੈ। ਫਿਲਹਾਲ ਇਹ ਇਕ ਮਹਿੰਗਾ ਪ੍ਰੋਡਕਟ ਹੈ ਪਰ ਲੋੜ ਪੈਣ ’ਤੇ ਇਹ ਕਾਫੀ ਕੰਮ ਦਾ ਵੀ ਸਾਬਤ ਹੋ ਸਕਦਾ ਹੈ। 


Related News