ਸਨੈਪਡੀਲ ਨੇ ਲਾਂਚ ਕੀਤਾ ਆਪਣਾ ਕਲਾਊਡ ਪਲੇਟਫਾਰਮ
Saturday, Sep 03, 2016 - 04:46 PM (IST)

ਜਲੰਧਰ - ਆਨਲਾਈਨ ਮਾਰਕੀਟਪਲੇਸ ਸਨੈਪਡੀਲ ਨੇ ਨਿੱਜੀ ਕਲਾਊਡ ਪਲੇਟਫਾਰਮ ਲਾਂਚ ਕੀਤਾ, ਜਿਸ ਦਾ ਨਾਮ ਸਨੈਪਡੀਲ ਸਾਇਰਸ ਰੱਖਿਆ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਓਪਨ ਸੋਰਸ ''ਤੇ ਅਧਾਰਿਤ ਹੈ। ਸਨੈਪਡੀਲ ਸਾਇਰਸ ਨੂੰ ਅਸਲੀ ਹਾਇਬਰਿਡ ਕਲਾਊਡ ਦੱਸਦੇ ਹੋਏ ਸਨੈਪਡੀਲ ਨੇ ਕਿਹਾ ਕਿ ਇਸ ਦਾ ਸਾਰਵਜਨਕ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਵੱਖ-ਵੱਖ ਐਪਲੀਕੇਸ਼ਨਸ ਲਈ ਉਪਲੱਬਧ ਵੀ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਸਨੈਪਡੀਲ ਸਾਇਰਸ ਨਾਲ ਗਾਹਕਾਂ ਦੇ ਨਿੱਜੀ ਅਤੇ ਇਸ ਨਾਲ ਜੁੜੇ ਅਨੁਭਵ ਲਈ ਵੱਡੇ ਆਂਕੜਿਆਂ ''ਚ ਹੋਰ ਸੁਧਾਰ ਕਰਨ ਅਤੇ ਤੇਜ਼ੀ ਨਾਲ ਵੱਧਦੀ ਜ਼ਰੂਰਤ ਨੂੰ ਪੂਰਾ ਕਰਨ ''ਚ ਮਦਦ ਮਿਲੇਗੀ।
ਸਨੈਪਡੀਲ ਦੇ ਮੁੱਖ ਤਕਨੀਕੀ ਅਧਿਕਾਰੀ ਰਾਜੀਵ ਮੰਗਲਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ਸਨੈਪਡੀਲ ਸਾਇਰਸ ਗਲੋਬਲੀ ਪੱਧਰ ''ਤੇ ਸਾਰਵਜਨਕ ਕਲਾਊਡ ਦੇ ਰੂਪ ''ਚ ਵੱਡੇ ਪੈਮਾਨੇ ''ਤੇ ਇਸਤੇਮਾਲ ਹੋਣ ਵਾਲੇ ਕੁੱਝ ਸਫਲ ਉਦਾਹਰਣਾਂ ''ਚੋ ਇਕ ਹੈ