ਹੁਣ ਸਮੱਗਲਰਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤ ਦਾ ਪਹਿਲਾ Anti-Drone Patrol Vehicle ਹੋਇਆ ਲਾਂਚ

Friday, Nov 28, 2025 - 01:50 PM (IST)

ਹੁਣ ਸਮੱਗਲਰਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤ ਦਾ ਪਹਿਲਾ Anti-Drone Patrol Vehicle ਹੋਇਆ ਲਾਂਚ

ਗੈਜੇਟ ਡੈਸਕ- ਹੈਦਰਾਬਾਦ ਸਥਿਤ ਇੰਦਰਜਾਲ ਡਰੋਨ ਡਿਫੈਂਸ ਨੇ ਬੁੱਧਵਾਰ ਨੂੰ ਆਪਣੇ ਨਵੇਂ ਏਡੀਪੀਵੀ—ਇਕ ਪੂਰੀ ਤਰ੍ਹਾਂ ਮੋਬਾਈਲ ਅਤੇ ਏਆਈ-ਸੰਚਾਲਿਤ ਕਾਊਂਟਰ-ਡਰੋਨ ਸਿਸਟਮ ਦੇ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਮੁਤਾਬਕ, ‘ਇੰਦਰਜਾਲ ਰੇਂਜਰ’ ਨਾਮ ਦਾ ਇਹ ਵਾਹਨ ਭਾਰਤ ਦਾ ਪਹਿਲਾ ਐਂਟੀ-ਡਰੋਨ ਗਸ਼ਤੀ ਵਾਹਨ ਹੈ, ਜੋ ਦੁਸ਼ਮਣ ਡਰੋਨ ਦਾ ਪਤਾ ਲਗਾਉਣ, ਟਰੈਕ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਦੀ ਸਮਰੱਥਾ ਰੱਖਦਾ ਹੈ।

ਡਰੋਨ ਰਾਹੀਂ ਤਸਕਰੀ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਤਾਇਨਾਤੀ ਲਈ ਤਿਆਰ

ਭਾਰਤ ਦੀ ਪੱਛਮੀ ਅਤੇ ਉੱਤਰੀ ਸਰਹੱਦਾਂ 'ਤੇ ਡਰੋਨ ਰਾਹੀਂ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਤੇਜ਼ੀ ਨਾਲ ਵੱਧ ਰਹੀ ਹੈ। ਇਸੇ ਚੁਣੌਤੀ ਦਾ ਜਵਾਬ ਦੇਣ ਲਈ ਇੰਦਰਜਾਲ ਡਰੋਨ ਡਿਫੈਂਸ ਨੇ ਤੁਰੰਤ ਤਾਇਨਾਤੀ ਯੋਗ ‘ਇੰਦਰਜਾਲ ਰੇਂਜਰ’ ਨੂੰ ਲਾਂਚ ਕੀਤਾ ਹੈ। ਇਹ ਵਾਹਨ ਖਾਸ ਤੌਰ 'ਤੇ ਸਰਹੱਦ ਪਾਰ ਹਵਾਈ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ 'ਚ ਆਪਣਾ 5ਵਾਂ ਸਟੋਰ ਖੋਲ੍ਹਣ ਜਾ ਰਿਹੈ Apple, ਇਸ ਦਿਨ ਹੋਵੇਗੀ Opening

ਏਆਈ ਨਾਲ ਚੱਲਣ ਵਾਲਾ ਵਾਹਨ, ਚੱਲਦੇ-ਫਿਰਦੇ ਨਿਗਰਾਨੀ ਕਰਨ 'ਚ ਸਮਰੱਥ

ਇੰਦਰਜਾਲ ਰੇਂਜਰ ਨੂੰ ਇਕ ਖਾਸ ਤਰ੍ਹਾਂ ਦੇ ਲੜਾਕੂ ਵਾਹਨ ਵਜੋਂ ਡਿਜ਼ਾਇਨ ਕੀਤਾ ਗਿਆ ਹੈ। ਇਹ ਚੱਲਦੇ-ਚੱਲਦੇ ਡਰੋਨ ਦੀ ਪਹਿਚਾਣ, ਰਿਅਲ ਟਾਈਮ ਗਸ਼ਤ ਅਤੇ ਨਿਗਰਾਨੀ ਕਰਨ, ਏਆਈ ਦੇ ਜ਼ਰੀਏ ਖਤਰੇ ਦਾ ਸਵੈ-ਚਲਿਤ ਮੁਲਾਂਕਣ ਕਰਨ, ਤੁਰੰਤ ਰੋਕਥਾਮ ਅਤੇ ਡਰੋਨ ਨੂੰ ਬੇਅਸਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਵਾਹਨ ਸਰਹੱਦੀ ਸੜਕਾਂ, ਨਹਿਰਾਂ, ਖੇਤੀਬਾੜੀ ਵਾਲੇ ਇਲਾਕਿਆਂ, ਮਹੱਤਵਪੂਰਨ ਢਾਂਚਿਆਂ ਅਤੇ ਸੰਘਣੇ ਸ਼ਹਿਰੀ ਖੇਤਰਾਂ 'ਚ ਵੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਯੋਗ ਹੈ।

“ਭਾਰਤ ਇਕ ਨਵੇਂ ਉੱਡਦੇ ਦੁਸ਼ਮਣ ਦਾ ਸਾਹਮਣਾ ਕਰ ਰਿਹਾ ਹੈ”- ਸੀਈਓ ਕਿਰਣ ਰਾਜੂ

ਇੰਦਰਜਾਲ ਦੇ ਸੰਸਥਾਪਕ ਅਤੇ ਸੀਈਓ ਕਿਰਣ ਰਾਜੂ ਨੇ ਕਿਹਾ,''ਅੱਜ ਭਾਰਤ ਇਕ ਨਵੇਂ ਕਿਸਮ ਦੇ ਦੁਸ਼ਮਣ ਨਾਲ ਲੜ ਰਿਹਾ ਹੈ, ਜੋ ਹਵਾ 'ਚ ਉੱਡਦਾ ਹੈ। ਤਸਕਰ ਹੁਣ ਪੈਦਲ ਸਰਹੱਦ ਪਾਰ ਨਹੀਂ ਕਰਦੇ, ਉਹ ਕੁਝ ਹੀ ਮਿੰਟਾਂ 'ਚ ਡਰੋਨ ਰਾਹੀਂ ਸਾਮਾਨ ਭੇਜ ਦਿੰਦੇ ਹਨ। ‘ਇੰਦਰਜਾਲ ਰੇਂਜਰ’ ਇਸ ਨਵੇਂ ਜੰਗ ਦੇ ਮੈਦਾਨ ਲਈ ਭਾਰਤ ਦਾ ਜਵਾਬ ਹੈ।”

10 ਕਿਮੀ ਡਿਟੈਕਸ਼ਨ ਅਤੇ 4 ਕਿਮੀ ਬੇਅਸਰ ਕਰਨ ਦੀ ਸਮਰੱਥਾ

ਇੰਦਰਜਾਲ ਰੇਂਜਰ ਨੂੰ ਸਕਾਈਓਐੱਸ ਸਵੈਚਾਲਤ ਇੰਜਨ ਨਾਲ ਚਲਾਇਆ ਗਿਆ ਹੈ। ਇਸ 'ਚ 10 ਕਿਮੀ ਤੱਕ ਡਰੋਨ ਦੀ ਪਹਿਚਾਣ, 4 ਕਿਮੀ ਤੱਕ ਖਤਰੇ ਨੂੰ ਬੇਅਸਰ ਕਰਨ ਦੀ ਸਮਰੱਥਾ, ਏਆਈ ਅਧਾਰਿਤ ਟਰੈਕਿੰਗ, ਸਾਈਬਰ ਟੇਕਓਵਰ, ਸੌਫਟ-ਕਿਲ ਤਕਨੀਕ ਅਤੇ ਇੰਟਰਸੈਪਟਰ ਡਰੋਨ ਵਰਗੇ ਕੁਝ ਹੋਰ ਕਾਊਂਟਰ-ਯੂਏਐੱਸ ਵਿਕਲਪ ਵੀ ਸ਼ਾਮਲ ਹਨ।

ਸਰਹੱਦੀ ਫ਼ੋਰਸਾਂ ਅਤੇ ਪੁਲਸ ਲਈ ਖਾਸ ਤੌਰ ‘ਤੇ ਤਿਆਰ
ਇਹ ਵਾਹਨ ਮੁੱਖ ਤੌਰ ‘ਤੇ ਸਰਹੱਦੀ ਫ਼ੋਰਸਾਂ ਅਤੇ ਪੁਲਸ ਯੂਨਿਟਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ, ਤਾਂ ਜੋ ਉਹ ਡਰੋਨ ਰਾਹੀਂ ਹੋ ਰਹੀ ਤਸਕਰੀ ਨਸ਼ੇ, ਹਥਿਆਰ ਅਤੇ ਵਿਸਫੋਟਕ ਦਾ ਤੇਜ਼, ਸਵੈਚਾਲਤ ਅਤੇ ਫ਼ੈਸਲਾਕੁੰਨ ਜਵਾਬ ਦੇ ਸਕਣ।

ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!


author

DIsha

Content Editor

Related News