ਪਾਣੀ ਤੇ ਮਿੱਟੀ ਨਾਲ ਵੀ ਖਰਾਬ ਨਹੀਂ ਹੋਵੇਗੀ ਸੈਮਸੰਗ ਦੀ ਨਵੀਂ ਸਮਾਰਟਵਾਚ
Thursday, Jan 21, 2016 - 03:43 PM (IST)

ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਈ.ਏ.ਐਫ. 2015 ''ਚ ਆਪਣੀ ਨਵੀਂ ਸਮਾਰਟਵਾਚ ਗਿਅਰ S2 ਅਤੇ ਗਿਅਰ S2 ਕਲਾਸਿਕ ਦਾ ਪ੍ਰਦਰਸ਼ਨ ਕੀਤਾ ਸੀ। ਕੁਝ ਦਿਨਾਂ ਬਾਅਦ ਇਸ ਸਮਾਰਟਵਾਚ ਨੂੰ ਅਮਰੀਕਾ ''ਚ ਲਾਂਚ ਕਰ ਦਿੱਤਾ ਗਿਆ ਸੀ ਅਤੇ ਅੱਜ ਤੋਂ ਇਹ ਭਾਰਤ ''ਚ ਵੀ ਉਪਲੱਬਧ ਹੋ ਚੁੱਕੀਆਂ ਹਨ। ਅੱਜ ਇਕ ਇਵੈਂਟ ਦੌਰਾਨ ਕੰਪਨੀ ਨੇ ਦੋਵਾਂ ਸਮਾਰਟਵਾਚਸ ਦਾ ਪ੍ਰਦਰਸ਼ਨ ਕੀਤਾ ਜਿਥੇ ਸੈਮਸੰਗ ਗਿਅਰ ਐੱਸ2 ਦੀ ਕੀਮਤ 24,300 ਰੁਪਏ ਹੈ। ਉਥੇ ਹੀ ਗਿਅਰ ਐੱਸ2 ਕਲਾਸਿਕ ਲਈ ਤੁਹਾਨੂੰ 25,800 ਰੁਪਏ ਖਰਚ ਕਰਨੇ ਪੈਣਗੇ।
ਭਾਰਤੀ ਬਾਜ਼ਾਰ ''ਚ ਇਹ ਸਮਾਰਟਵਾਚਸ ਸੈਮਸੰਗ ਰਿਟੇਲ ਸਟੋਰਜ ''ਤੇ ਉਪਲੱਬਧ ਹੋਣਗੀਆਂ। ਉਥੇ ਹੀ ਗਿਅਰ ਐੱਸ2 ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਰਾਹੀਂ ਵੀ ਖਰੀਦਿਆ ਜਾ ਸਕਦਾ ਹੈ। ਸੈਮਸੰਗ ਦੀਆਂ ਇਨ੍ਹਾਂ ਸਮਾਰਟਵਾਚਸ ਨੂੰ ਐਪਲ ਵਾਚ ਦੇ ਤਕਨੀਕੀ ਤਕਨੀਕੀ ਰੂਪ ''ਚ ਦੇਖਿਆ ਜਾ ਰਿਹਾ ਹੈ। ਇਹ ਸਟਾਈਲ ਅਤੇ ਫੀਚਰ ਦੇ ਮਾਮਲੇ ''ਚ ਸ਼ਾਨਦਾਰ ਹਨ। ਇਹ ਸਮਾਰਟਵਾਚ ਐਂਡ੍ਰਾਇਡ ਸਮਾਰਟਫੋਨ ਦੇ ਨਾਲ ਕੰਮ ਕਰਨ ''ਚ ਸਮਰੱਥ ਹਨ।
ਸੈਮਸੰਗ ਗਿਅਰ ਐੱਸ2 ਅਤੇ ਗਿਅਰ ਐੱਸ2 ਕਲਾਸਿਕ ਦੇ ਤਕਨੀਕੀ ਪੱਖ ਦੀ ਗੱਲ ਕਰੀਏ ਤਾਂ ਦੋਵੇਂ ਸਮਾਰਟਵਾਚਸ ''ਚ ਮੁੱਖ ਅੰਤਰ ਡਿਜ਼ਾਈਨ ਦਾ ਹੈ। ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 360x360 ਪਿਕਸਲ ਹੈ। ਇਹ ਸਮਾਰਟਵਾਚ 1ਗੀਗਾਹਰਟਜ਼ ਡਿਊਲ ਕੋਰ ਪ੍ਰੋਸੈਸਰ ''ਤੇ ਕੰਮ ਕਰਦੀ ਹੈ। ਇਸ ਵਿਚ 512MB ਰੈਮ ਅਤੇ 4GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਉਥੇ ਹੀ ਪਾਵਰ ਬੈਕਅਪ ਲਈ 250mAh ਦੀ ਬੈਟਰੀ ਹੈ ਜੋ ਕਿ ਕੰਪਨੀ ਮੁਤਾਬਕ 2 ਤੋਂ 3 ਦਿਨ ਦੀ ਬੈਟਰੀ ਲਾਈਫ ਦੇਣ ''ਚ ਸਮਰੱਥ ਹੈ। ਇਹ ਡਿਵਾਈਸ ਆਈ.ਪੀ68 ਸਰਟੀਫਾਈਡ ਹੈ ਜੋ ਕਿ ਇਸ ਨੂੰ ਡਸਟ ਅਤੇ ਵਾਟਰ ਪਰੂਫ ਬਣਾਉਂਦਾ ਹੈ।