ਆਫਿਸ਼ੀਅਲੀ ਲਾਂਚ ਹੋਇਆ ਓਪੋ ਦਾ ''ਸੈਲਫੀ ਐਕਸਪਰਟ'' ਸਮਾਰਟਫੋਨ

Wednesday, Jan 20, 2016 - 02:03 PM (IST)

ਆਫਿਸ਼ੀਅਲੀ ਲਾਂਚ ਹੋਇਆ ਓਪੋ ਦਾ ''ਸੈਲਫੀ ਐਕਸਪਰਟ'' ਸਮਾਰਟਫੋਨ

ਜਲੰਧਰ— ਚਾਈਨਾ ਦੀ ਸਭ ਤੋਂ ਲੋਕਪ੍ਰਿਅ ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਕੈਮਰਾ ਫੋਕਸਡ ਸਮਾਰਟਫੋਨ ''F1'' ਆਫਿਸ਼ੀਅਲੀ ਲਾਂਚ ਕਰ ਦਿੱਤਾ ਹੈ। ਯੂਰਪ ''ਚ ਇਸ ਨੂੰ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਇਸ ''ਸੈਲਫੀ ਐਕਸਪਰਟ'' ਸਮਾਰਟਫੋਨ ਦੇ ਨਾਲ ਓਪੋ ਆਪਣੀ ਸੈਲਫੀ ਸਟਿੱਕ ਵੀ ਦੇ ਰਿਹਾ ਹੈ। 
ਓਪੋ ਐਫ1 ''ਚ 5 ਇੰਚ ਦੀ ਐੱਚ.ਡੀ. (720x1280 ਪਿਕਸਲ) ਰੈਜ਼ੋਲਿਊਸ਼ਨ ਵਾਲੀ ਆਈ.ਪੀ.ਐੱਸ. ਡਿਸਪਲੇ ਲੱਗੀ ਹੈ। ਸਕ੍ਰੈਚ ਤੋਂ ਬਚਾਉਣ ਲਈ ਇਸ ਵਿਚ 2.5D ਗੋਰਿੱਲਾ ਗਲਾਸ ਕੋਟਿੰਗ ਲਗਾਈ ਗਈ ਹੈ। ਇਸ ਦੀ ਪਿਕਸਲ ਡੈਂਸਿਟੀ 294ppi ਹੈ। ਇਹ ਐਂਡ੍ਰਾਇਡ 5.1 ਲਾਲੀਪਾਪ ''ਤੇ ਅਧਾਰਿਤ ਕਲਰ ਓ.ਐੱਸ. 2.1 ''ਤੇ ਰਨ ਕਰਦਾ ਹੈ। ਇਸ ਵਿਚ 1.7 GHz ਦਾ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 616 ਪ੍ਰੋਸੈਸਰ ਲੱਗਾ ਹੈ। ਇਹ ਅਡ੍ਰੀਨੋ 405 ਜੀ.ਪੀ.ਯੂ. ਨਾਲ ਵੀ ਲੈਸ ਹੈ। ਇਸ ਵਿਚ 3GB LPDDR3 ਰੈਮ ਹੈ। ਇਸ ਦੀ ਇਨਬਿਲਟ ਸਟੋਰੇਜ਼ 16GB ਹੈ। ਇਸ ਦੀ ਪੂਰੀ ਬਾਡੀ ਐਲੂਮੀਨੀਅਮ ਦੀ ਹੈ। ਇਸ ਦੀ ਮੋਟਾਈ ਸਿਰਫ 7.25mm ਹੈ। 
ਇਸ ਸਮਾਰਟਫੋਨ ''ਚ 13MP ਦਾ ਰੀਅਰ ਕੈਮਰਾ ਹੈ, ਜਿਸ ਵਿਚ f/2.2 ਅਪਰਚਰ ਹੈ। ਇਸ ਦਾ ਫਰੰਟ ਕੈਮਰਾ 8MP ਹੈ। ਇਸ ਵਿਚ f/2.0 ਅਪਰਚਰ ਹੈ। ਇਹ ਬਿਊਟਿਫਾਈ 3.0 ਅਤੇ 8 ਲਾਈਵ ਕਲਰ ਫਿਲਟਰਸ ਵਰਗੇ ਕਈ ਸਾਫਟਵੇਅਰ ਫੀਚਰਜ਼ ਨਾਲ ਲੈਸ ਹੈ। ਇਸ ਵਿਚ 2500mAh ਦੀ ਲਿਥੀਅਮ ਆਇਨ ਬੈਟਰੀ ਲੱਗੀ ਹੈ। ਯੂਰਪ ''ਚ ਇਹ 229 ਯੂਰੋ (ਕੀਰਬ 16,800 ਰੁਪਏ) ''ਚ ਲਾਂਚ ਹੋਇਆ ਹੈ। ਇਹ ਸਮਾਰਟਫੋਨ 28 ਜਨਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ। 


Related News