ਟੱਚ ਸੈਂਸਰਜ਼ ਨਾਲ ਤਿਆਰ ਕੀਤੀ ਗਈ ਪਹਿਲੀ ਪਾਣੀ ਦੀ ਬੋਤਲ

08/19/2018 11:00:46 AM

ਪਾਣੀ ਪੀਣ ਲਈ ਹੁਣ ਬੋਤਲ ਦਾ ਢੱਕਣ ਖੋਲ੍ਹਣ ਦੀ ਨਹੀਂ ਪਵੇਗੀ ਲੋੜ 
ਜਲੰਧਰ— ਸਾਡੇ ਵਿਚੋਂ ਜ਼ਿਆਦਾਤਰ ਲੋਕ ਸਫਰ ਵੇਲੇ ਪਾਣੀ ਦੀ ਬੋਤਲ ਨਾਲ ਰੱਖਦੇ ਹਨ ਪਰ ਕਈ ਵਾਰ ਭੁਲੇਖੇ ਨਾਲ ਬੋਤਲ ਖੁੱਲ੍ਹੀ ਰਹਿਣ ਨਾਲ ਪਾਣੀ ਬੈਗ ਵਿਚ ਹੀ ਡੁੱਲ੍ਹ ਜਾਂਦਾ ਹੈ, ਜਿਸ ਨਾਲ ਕੱਪੜੇ ਤੇ ਹੋਰ ਜ਼ਰੂਰੀ ਸਾਮਾਨ ਗਿੱਲਾ ਹੋ ਜਾਂਦਾ ਹੈ। ਜੇ ਬੈਗ ਵਿਚ ਇਲੈਕਟ੍ਰਾਨਿਕ ਸਾਮਾਨ ਰੱਖਿਆ ਹੋਵੇ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ। ਇਸੇ ਸਮੱਸਿਆ ਦਾ ਹੱਲ ਕੱਢਣ ਲਈ ਹੁਣ ਟੱਚ ਸੈਂਸਰਜ਼ ਨਾਲ ਲੈਸ ਪਹਿਲੀ ਵਾਟਰ ਬੋਤਲ ਬਣਾਈ ਗਈ ਹੈ, ਜੋ ਪਾਣੀ ਪੀਣ ਦੇ ਤੁਹਾਡੇ ਤਜਰਬੇ ਨੂੰ ਹੋਰ ਵਧੀਆ ਬਣਾ ਦੇਵੇਗੀ।

PunjabKesari

ਇਕ ਚਾਰਜ 'ਚ 2 ਹਫਤਿਆਂ ਦਾ ਬੈਟਰੀ ਬੈਕਅਪ
Lyd ਨਾਂ ਦੀ ਇਹ ਬੋਤਲ ਕੈਲੀਫੋਰਨੀਆ ਦੇ ਸ਼ਹਿਰ ਬੇਵਰਲੀ ਹਿੱਲਜ਼ ਦੀ ਗੈਜੇਟ ਨਿਰਮਾਤਾ ਕੰਪਨੀ ਫ੍ਰੈਡ੍ਰਿਕ ਕ੍ਰਾਫਟ ਨੇ ਤਿਆਰ ਕੀਤੀ ਹੈ। ਇਸ ਬੋਤਲ ਦੇ ਸਿਖਰ 'ਤੇ ਟੱਚ ਸੈਂਸਰ ਲੱਗੇ ਹਨ, ਜੋ ਬੋਤਲ ਨੂੰ ਮੂੰਹ ਲਾਉਣ 'ਤੇ ਮੋਟਰਾਈਜ਼ਡ ਢੱਕਣ ਖੋਲ੍ਹ ਦਿੰਦੇ ਹਨ ਅਤੇ ਜਿਵੇਂ ਹੀ ਤੁਸੀਂ ਪਾਣੀ ਪੀ ਲੈਂਦੇ ਹੋ, ਬੋਤਲ ਨੂੰ ਬੰਦ ਕਰਨ ਵਿਚ ਵੀ ਮਦਦ ਕਰਨਗੇ। ਇਸ ਦੇ ਲਈ ਖਾਸ ਵਾਇਰਲੈੱਸ ਚਾਰਜਰ ਤਿਆਰ ਕੀਤਾ ਗਿਆ ਹੈ, ਜੋ 4 ਘੰਟਿਆਂ ਵਿਚ ਇਸ ਦੀ ਬੈਟਰੀ ਫੁੱਲ ਚਾਰਜ ਕਰ ਦੇਵੇਗਾ, ਜਿਸ ਤੋਂ ਬਾਅਦ ਤੁਸੀਂ 2 ਹਫਤੇ ਇਸ ਦੀ ਆਸਾਨੀ ਨਾਲ ਵਰਤੋਂ ਕਰ ਸਕੋਗੇ। ਕੰਪਨੀ ਨੇ ਦੱਸਿਆ ਕਿ ਸਟੇਨਲੈੱਸ ਸਟੀਲ ਨਾਲ ਬਣਾਈ ਇਹ ਵਾਟਰ ਬੋਟਲ 503ml ਤੋਂ 384 ml ਦੇ ਆਕਾਰ ਵਿਚ ਮੁਹੱਈਆ ਕਰਵਾਈ ਜਾਵੇਗੀ। ਇਸ ਨੂੰ 69 ਡਾਲਰ (ਲਗਭਗ 4800 ਰੁਪਏ) ਤੋਂ ਲੈ ਕੇ 79 ਡਾਲਰ (ਲਗਭਗ 5500 ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ।

PunjabKesari


Related News