Skoda ਨੇ ਆਪਣੀ ਨਵੀਂ ਇਲੈਕਟ੍ਰਿਕ SUV ''Peaq'' ਤੋਂ ਚੁੱਕਿਆ ਪਰਦਾ, 600 KM ਤੋਂ ਵੱਧ ਮਿਲੇਗੀ ਰੇਂਜ
Tuesday, Mar 31, 2026 - 01:57 PM (IST)
ਗੈਜੇਟ ਡੈਸਕ : ਚੈੱਕ ਰਿਪਬਲਿਕ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਸਟੋਡਾ (Skoda) ਨੇ ਆਪਣੀ ਆਉਣ ਵਾਲੀ ਨਵੀਂ ਇਲੈਕਟ੍ਰਿਕ SUV, Skoda Peaq, ਦੀ ਪਹਿਲੀ ਝਲਕ ਪੇਸ਼ ਕਰ ਦਿੱਤੀ ਹੈ। ਕੰਪਨੀ ਦੀ ਇਹ ਨਵੀਂ ਫਲੈਗਸ਼ਿਪ SUV 'Vision 7S' ਕੰਸੈਪਟ 'ਤੇ ਅਧਾਰਤ ਹੈ ਅਤੇ ਇਸ ਨੂੰ ਖਾਸ ਤੌਰ 'ਤੇ ਵੱਡੇ ਪਰਿਵਾਰਾਂ ਅਤੇ ਲੰਬੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
600 ਕਿਲੋਮੀਟਰ ਤੋਂ ਵੱਧ ਦੀ ਰੇਂਜ ਅਤੇ ਤੇਜ਼ ਚਾਰਜਿੰਗ
Skoda Peaq ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਦਮਦਾਰ ਬੈਟਰੀ ਅਤੇ ਰੇਂਜ ਹੈ। ਕੰਪਨੀ ਮੁਤਾਬਕ ਇਹ SUV ਇਕ ਵਾਰ ਫੁੱਲ ਚਾਰਜ ਹੋਣ 'ਤੇ 600 ਕਿਲੋਮੀਟਰ ਤੋਂ ਵੱਧ ਦੀ ਰੇਂਜ ਦੇਵੇਗੀ। ਇਸ ਤੋਂ ਇਲਾਵਾ, ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਿਸ ਨਾਲ ਬੈਟਰੀ ਨੂੰ ਮਹਿਜ਼ 27-28 ਮਿੰਟਾਂ ਵਿੱਚ 10% ਤੋਂ 80% ਤੱਕ ਚਾਰਜ ਕੀਤਾ ਜਾ ਸਕਦਾ ਹੈ।
ਪਾਵਰਫੁੱਲ ਪਰਫਾਰਮੈਂਸ
ਇਸ SUV ਵਿੱਚ ਗਾਹਕਾਂ ਨੂੰ ਤਿੰਨ ਪਾਵਰਟ੍ਰੇਨ ਵਿਕਲਪ ਮਿਲਣਗੇ: 60, 90 ਅਤੇ 90x। ਇਹ ਇੰਜਣ 201 bhp ਤੋਂ ਲੈ ਕੇ 295 bhp ਤੱਕ ਦੀ ਪਾਵਰ ਜਨਰੇਟ ਕਰਨ ਦੇ ਸਮਰੱਥ ਹਨ। ਇਸ ਦਾ ਟਾਪ ਵੇਰੀਐਂਟ (90x) ਆਲ-ਵ੍ਹੀਲ ਡਰਾਈਵ ਦੇ ਨਾਲ ਆਵੇਗਾ, ਜੋ ਸਿਰਫ 6.7 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦਾ ਹੈ।
7-ਸੀਟਰ ਡਿਜ਼ਾਈਨ ਅਤੇ ਵੱਡਾ ਸਪੇਸ
ਲਗਭਗ 4.9 ਮੀਟਰ ਲੰਬਾਈ ਅਤੇ 2.9 ਮੀਟਰ ਦੇ ਵ੍ਹੀਲਬੇਸ ਦੇ ਨਾਲ, ਇਹ SUV ਕਾਫੀ ਖੁੱਲ੍ਹੀ ਅਤੇ ਆਰਾਮਦਾਇਕ ਹੈ। ਇਸ ਵਿੱਚ ਤਿੰਨ ਕਤਾਰਾਂ (7-ਸੀਟਰ) ਦੀ ਸੀਟਿੰਗ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਤੀਜੀ ਕਤਾਰ ਦੀਆਂ ਸੀਟਾਂ ਨੂੰ ਫੋਲਡ ਕਰਨ ਤੋਂ ਬਾਅਦ ਇਸ ਵਿੱਚ 890 ਲੀਟਰ ਦਾ ਵੱਡਾ ਬੂਟ ਸਪੇਸ (ਡਿੱਗੀ) ਮਿਲਦਾ ਹੈ।
ਲਗਜ਼ਰੀ ਅਤੇ ਹਾਈ-ਟੈਕ ਫੀਚਰਸ Skoda Peaq ਵਿੱਚ ਕਈ ਪ੍ਰੀਮੀਅਮ ਫੀਚਰਸ ਸ਼ਾਮਲ ਕੀਤੇ ਗਏ ਹਨ, ਜਿਵੇਂ ਕਿ:
•ਮਸਾਜ ਸੀਟਾਂ ਅਤੇ ਫੋਲਡੇਬਲ ਟੇਬਲ।
•Sonos ਦਾ ਪ੍ਰੀਮੀਅਮ ਸਾਊਂਡ ਸਿਸਟਮ।
•ਹੀਟਿਡ ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ ਅਤੇ ਐਂਬੀਐਂਟ ਲਾਈਟਿੰਗ।
•ਇਕ ਖਾਸ ਵੈਲਨੈੱਸ ਐਪ, ਜਿਸ ਵਿੱਚ ਰਿਲੈਕਸ, ਸਟ੍ਰੈਚ ਅਤੇ ਐਨਰਜੀ ਵਰਗੇ ਮੋਡ ਦਿੱਤੇ ਗਏ ਹਨ।
ਫਿਲਹਾਲ ਕੰਪਨੀ ਨੇ ਇਸ ਨੂੰ ਕੈਮੋਫਲੇਜ (ਕਵਰ) ਦੇ ਨਾਲ ਦਿਖਾਇਆ ਹੈ ਅਤੇ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਜਾਵੇਗਾ। ਹਾਲਾਂਕਿ, ਭਾਰਤ ਵਿੱਚ ਇਸ ਦੇ ਲਾਂਚ ਹੋਣ ਸਬੰਧੀ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
