Skoda ਦੀ ਇਹ ਦਮਦਾਰ ਕਾਰ ਭਾਰਤ 'ਚ ਦੁਬਾਰਾ ਹੋਈ ਲਾਂਚ, ਜਾਣੋ ਕੀਮਤ

02/13/2019 3:19:36 PM

ਗੈਜੇਟ ਡੈਸਕ- ਸਕੌਡਾ ਰੈਪਿਡ ਮੌਂਟੀ ਕਾਰਲੋ (Skoda Rapid Monte Carlo) ਭਾਰਤ 'ਚ ਅਗਸਤ 2017 ਨੂੰ ਲਾਂਚ ਹੋਈ ਸੀ। ਕੰਪਨੀ ਨੇ ਲਾਂਚ ਦੇ 2 ਮਹੀਨੇ ਦੇ ਅੰਦਰ ਹੀ ਬੰਦ ਕਰ ਦਿੱਤਾ ਸੀ। ਮੌਂਟੀ ਕਾਰਲੋ ਦੇ ਟਰੇਡਮਾਰਕ ਉਲੰਘਣਾ ਦੇ ਮਾਮਲੇ ਤੋਂ ਬਾਅਦ ਕਾਰ ਨਿਰਮਾਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਕੰਪਨੀ ਨੇ ਆਪਣੀ ਇਸ ਕਾਰ ਨੂੰ ਦੁਬਾਰਾ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਹ ਮੌਂਟੀ ਕਾਰਲੋ ਮਾਰਕੀ ਦੇ ਅੰਦਰ ਪਹਿਲਾ ਵੇਰੀਐਂਟ ਹੋਵੇਗਾ। ਇਸ ਨੂੰ ਐਕਸਕਲੂਜ਼ਿਵ ਫਲੈਸ਼ ਰੈੱਡ (Flash Redand) ਕਲਰ ਸਕੀਮ 'ਚ ਲਾਂਚ ਕੀਤਾ ਗਿਆ ਹੈ।

ਐਕਸਟੀਰਿਅਰ
ਇਸ ਦੇ ਐਕਸਟੀਰਿਅਰ ਦੀ ਗੱਲ ਕਰੀਏ ਤਾਂ ਇਸ 'ਚ Skoda ਸਿਗਨੇਚਰ ਗਰਿਲ, ਕਵਾਰਟਜ ਕੱਟ ਪ੍ਰੋਡਕਟਰ ਹੈੱਡਲੈਂਪਸ, ਬਲੈਕ ਗਲਾਸ ਮਿਰਰਸ, LED DRLs ਤੇ ਡਿਊਲ ਟੋਨ 16 ਇੰਟ ਕਲਬਰ ਅਲੌਏ ਵ੍ਹੀਲਸ ਦਿੱਤੇ ਗਏ ਹਨ।PunjabKesariਕੀਮਤ
ਸਕੌਡਾ ਮੌਂਟੀ ਕਾਰਲੋ ਦੇ 1.6 ਪਟਰੋਲ ਮੈਨੂਅਲ ਟਰਾਂਸਮਿਸ਼ਨ ਮਾਡਲ ਦੀ ਐਕਸ-ਸ਼ੋਰੂਮ ਕੀਮਤ 11.16 ਲੱਖ ਰੁਪਏ ਹੈ। ਉਥੇ ਹੀ 1.6 ਪਟਰੋਲ ਆਟੋਮੈਟਿਕ ਟਰਾਂਸਮਿਸ਼ਨ ਵੇਰੀਐਂਟ ਦੀ ਕੀਮਤ 12.36 ਲੱਖ ਰੁਪਏ ਹੈ। ਗੱਲ ਕਰੀਏ 1.5 ਡੀਜ਼ਲ ਮੈਨੂਅਲ ਟਰਾਂਸਮਿਸ਼ਨ ਮਾਡਲ ਦੀ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 13 ਲੱਖ ਰੁਪਏ ਹੈ। ਉਥੇ ਹੀ, 1.5 ਡੀਜਲ ਆਟੋਮੈਟਿਕ ਟਰਾਂਸਮਿਸ਼ਨ ਵੇਰੀਐਂਟ ਦੀ ਕੀਮਤ 14.26 ਲੱਖ ਰੁਪਏ ਹੈ।

ਪਰਫਾਰਮੈਂਸ
ਸਕੌਡਾ ਮੌਂਟੀ ਕਾਰਲੋ 'ਚ ਪਾਵਰ ਲਈ 1.5 ਲਿਟਰ TDI ਡੀਜਲ ਇੰਜਣ ਦਿੱਤਾ ਗਿਆ ਹੈ, ਜੋ 110 PS ਦਾ ਪਾਵਰ, 250 Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ, 1.6 ਲਿਟਰ ਦੇ MPI ਪਟਰੋਲ 'ਚ 105 PS ਦਾ ਮੈਕਸੀਮਮ ਪਾਵਰ ਤੇ 153 Nm ਦਾ ਪੀਕ ਟਾਰਕ ਜਨਰੇਟ ਹੁੰਦਾ ਹੈ।

ਮਾਈਲੇਜ 
ਫਿਊਲ ਏਫੀਸ਼ੀਐਂਸੀ ਦੀ ਗੱਲ ਕਰੀਏ ਤਾਂ ਡੀਜਲ ਇੰਜਣ ਦੇ AMT ਵੇਰੀਐਂਟ 'ਚ 21.72 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਮਿਲਦੀ ਹੈ। ਉਥੇ ਹੀ ਮੈਨੂਅਲ ਟਰਾਂਸਮਿਸ਼ਨ ਵੇਰੀਐਂਟ 'ਚ 21.13 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਮਿਲਦਾ ਹੈ। ਇਸ ਦੇ ਪੈਟਰੋਲ ਇੰਜਣ ਦੇ ਮੈਨੂਅਲ ਵੇਰੀਐਂਟ 'ਚ 15.41 kmpl ਤੇ AMT ਵੇਰੀਐਂਟ 'ਚ 14.84 kmpl ਦਾ ਮਾਇਲੇਜ ਮਿਲਦੀ ਹੈ।PunjabKesari
ਸੇਫਟੀ
ਸਕੌਡਾ ਮੌਂਟੀ ਕਾਰਲੋ 'ਚ ਡਿਊਲ ਏਅਰਬੈਗਸ, ABS, EBD, 3 ਪੁਵਾਇੰਟ ਸੀਟ ਬੈਲਟਸ, ਇਲੈਕਟ੍ਰਾਨਿਕ ਸਟੇਬੀਲਿਟੀ ਤੇ ਹਿੱਲ ਹੋਲਡ ਅਸਿਸਟ ਜਿਹੇ ਸੇਫਟੀ ਫੀਚਰਸ ਦਿੱਤੇ ਗਏ ਹਨ। 

ਫੀਚਰਸ
ਇਸ ਕਾਰ 'ਚ 6.5-ਇੰਚ ਦੀ ਕਲਰ ਟੱਚ-ਸਕ੍ਰੀਨ ਸੈਂਟਰਲ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ SmartLink ਤਕਨੀਕ ਨਾਲ ਲੈਸ ਹੈ। ਇਸ ਤੋਂ ਮਿਰਰ ਲਿੰਕ (MirrorLink), ਐਪਲ ਕਾਰਪਲੇਅ (Apple CarPlay) ਤੇ ਐਂਡ੍ਰਾਇਡ ਆਟੋ (Android Auto) ਦੀ ਮਦਦ ਨਾਲ ਗਾਹਕ ਆਪਣੇ ਸਮਾਰਟਫੋਨ ਨੂੰ ਕਾਰ ਨਾਲ ਕੁਨੈੱਕਟ ਕਰ ਸਕਦੇ ਹਨ।PunjabKesari


Related News