ਸਕੋਡਾ ਨੇ ਲਾਂਚ ਕੀਤੀ ਓਕਟਾਵੀਆ ਆਰ.ਐੱਸ. 245, ਕੀਮਤ 35.99 ਲੱਖ ਰੁਪਏ

Thursday, Feb 27, 2020 - 06:01 PM (IST)

ਸਕੋਡਾ ਨੇ ਲਾਂਚ ਕੀਤੀ ਓਕਟਾਵੀਆ ਆਰ.ਐੱਸ. 245, ਕੀਮਤ 35.99 ਲੱਖ ਰੁਪਏ

ਨਵੀਂ ਦਿੱਲੀ– ਸਕੋਡਾ ਆਟੋ ਨੇ ਆਪਣੀ ਲੋਕਪ੍ਰਿਅ ਕਾਰ ਓਕਟਾਵੀਆ ਦਾ ਲਿਮਟਿਡ ਐਡੀਸ਼ਨ ਆਰ.ਐੱਸ. 245 ਉਤਾਰਿਆ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 35.99 ਲੱਖ ਰੁਪਏ ਹੈ। ਇਸ ਕਾਰ ਦੀ ਆਨਲਾਈਨ ਬੁਕਿੰਗ 1 ਮਾਰਚ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਬਿਆਨ ’ਚ ਕਿਹਾ ਹੈ ਕਿ ਇਸ ਵਾਹਨ ਦੀ ਬੁਕਿੰਗ ਇਕ ਲੱਖ ਰੁਪਏ ਦੀ ਕੀਮਤ ’ਚ ਕੀਤੀ ਜਾ ਸਕੇਗੀ। ਮਾਡਲ 245 ਦੀਆਂ 200 ਇਕਾਈਆਂ ਦੀ ਵਿਕਰੀ ਕੰਪਨੀ ਦੇ ਕੇਂਦਰੀ ਪਲੇਟਫਾਰਮ www.buyskodaonline.co.in ਰਾਹੀਂ ਕੀਤੀ ਜਾਵੇਗੀ।

2.0 ਲੀਟਰ ਪੈਟਰੋਲ ਇੰਜਣ
ਓਕਟਾਵੀਆ ਆਰ.ਐੱਸ. 245 ’ਚ ਦੋ ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 7 ਸਪੀਡ ਦੇ ਆਟੋਮੈਟਿਕ ਡਿਊਲ ਕਲੱਚ ਟ੍ਰਾਂਸਮੀਸ਼ਨ ਨਾਲ ਜੁੜਿਆ ਹੈ। ਇਹ 0 ਤੋਂ 100 ਕਿਲੋਮੀਟਰ ਦੀ ਰਫਤਾਰ ਸਿਰਫ 6.6 ਸੈਕਿੰਡ ’ਚ ਫੜ ਸਕਦੀ ਹੈ। ਇਲੈਕਟ੍ਰੋਨਿਕ ਰੂਪ ਨਾਲ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। 


Related News