ਆਪਣੇ ਨੰਬਰ ਨੂੰ Jio ''ਚ ਪੋਰਟ ਕਰਨ ਲਈ ਅਪਣਾਓ ਇਹ ਆਸਾਨ ਟਿਪਸ

Tuesday, Nov 29, 2016 - 05:30 PM (IST)

ਆਪਣੇ ਨੰਬਰ ਨੂੰ Jio ''ਚ ਪੋਰਟ ਕਰਨ ਲਈ ਅਪਣਾਓ ਇਹ ਆਸਾਨ ਟਿਪਸ
ਜਲੰਧਰ- ਅਨਲਿਮਟਿਡ ਫ੍ਰੀ ਕਾਲਿੰਗ ਦੀ ਆਫਰ ਨਾਲ ਭਾਰਤੀ ਦੂਰਸੰਚਾਰ ਖੇਤਰ ''ਚ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਇੰਡਸਟਰੀ ਸਮੂਹ ਦੀ ਕੰਪਨੀ ਰਿਲਾਇੰਸ ਜਿਓ ਦੀ ਵੈਲਕਮ ਆਫਰ ''ਚ ਹੁਣ ਇਕ ਮਹੀਨਾ ਬਾਕੀ ਰਹਿ ਗਿਆ ਹੈ। ਪਰ ਇਸ ਆਫਰ ਨੂੰ ਮਾਰਚ 2017 ਤਕ ਵਧਾਏ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜੇ ਵੀ ਲੋਕਾਂ ਨੂੰ ਜਿਓ ਸਿਮ ਖਰੀਦਣ ਲਈ ਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜੇਕਰ ਤੁਸੀਂ ਏਅਰਟੈੱਲ, ਵੋਡਾਫੋਨ, ਆਈਡੀਆ, ਬੀ.ਐੱਸ.ਐੱਨ.ਐੱਲ. ਜਾਂ ਹੋਰ ਕੰਪਨੀ ਦੀ ਸਿਮ ਦੀ ਵਰਤੋਂ ਕਰ ਹੋ ਤਾਂ ''ਮੋਬਾਇਲ ਨੰਬਰ ਪੋਰਟੇਬੀਲਿਟੀ'' ਰਾਹੀਂ ਆਪਣਾ ਨੰਬਰ ਪੋਰਟ ਕਰਵਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਨੰਬਰ ਜਿਓ ''ਚ ਪੋਰਟ ਕਰਵਾ ਸਕਦੇ ਹੋ। 
 
ਕਿਸੇ ਵੀ ਨੰਬਰ ਨੂੰ Jio ''ਚ ਪੋਰਟ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਇਲ ਨੰਬਰ ਤੋਂ ਪੋਰਟ ਦੀ ਰਿਕੁਐਸਟ ਆਪਰੇਟਰ ਨੂੰ ਭੇਜਣੀ ਹੋਵੇਗੀ। ਇਸ ਲਈ ਤੁਹਾਨੂੰ ਆਪਣੇ ਫੋਨ ''ਚ < Port > < space> < mobile number > ਟਾਈਪ ਕਰਨਾ ਹੋਵੇਗਾ। 
ਅਜਿਹਾ ਕਰਨ ''ਤੇ ਤੁਹਾਡੇ ਕੋਲ ਯੂਨੀਕ ਪੋਰਟ ਕੋਡ 1901 ਨੰਬਰ ਤੋਂ ਐੱਸ.ਐੱਮ.ਐੱਸ. ਮਿਲੇਗਾ। ਇਹ 15 ਦਿਨਾਂ ਲਈ ਵੈਲਿਡ ਹੈ। ਤੁਹਾਨੂੰ ਇਸ ਕੋਡ ਦੇ ਨਾਲ ਆਪਣਾ ਆਈ.ਡੀ. ਪਰੂਫ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਰਿਲਾਇੰਸ ਡਿਜੀਟਲ ਸਟੋਰ ''ਤੇ ਜਾਣਾ ਹੋਵੇਗਾ। ਤੁਹਾਨੂੰ ਇਕ ਸੀ.ਏ.ਐੱਫ. ਫਾਰਮ ਭਰਨਾ ਹੋਵੇਗਾ। ਰਿਲਾਇੰਸ ਤੁਹਾਨੂੰ ਇਕ ਨਵਾਂ ਸਿਮ ਕਾਰਡ ਜਾਰੀ ਕਰ ਦੇਵੇਗੀ। ਦੱਸਿਆ ਜਾਂਦਾ ਹੈ ਕਿ ਅਗਲੇ 5 ਦਿਨਾਂ ਲਈ ਤੁਸੀਂ ਮੌਜੂਦਾ ਆਪਰੇਟਰ ਦੇ ਨਾਲ ਬਣੇ ਰਹੋਗੇ। ਇਸ ਤੋਂ ਬਾਅਦ ਤੁਸੀਂ ਪੁਰਾਣੀ ਸਿਮ ਨੂੰ ਹਟਾ ਕੇ ਨਵੀਂ ਰਿਲਾਇੰਸ ਸਿਮ ਫੋਨ ''ਚ ਚਲਾ ਸਕਦੇ ਹੋ।

Related News