ਪੰਜਾਬ ''ਚ Emergency ''ਚ ਰੋਕੀ ਗਈ ਰੇਲਗੱਡੀ! ਜਾਨ ਬਚਾਉਣ ਲਈ ਬਾਹਰ ਨੂੰ ਦੌੜੇ ਯਾਤਰੀ
Monday, Jul 21, 2025 - 09:20 AM (IST)

ਬਠਿੰਡਾ (ਵਿਜੇ ਵਰਮਾ): ਅੱਜ ਸਵੇਰੇ ਜੰਮੂ ਤਵੀ ਐਕਸਪ੍ਰੈਸ (19223 ਬੀ.1 ਕੋਚ) ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ, ਜਿਸ ਕਾਰਨ ਯਾਤਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ਟ੍ਰੇਨ ਬਠਿੰਡਾ ਰੇਲਵੇ ਸਟੇਸ਼ਨ ਤੋਂ ਸਵੇਰੇ 7:45 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਈ ਸੀ। ਲਗਭਗ 15 ਮਿੰਟ ਬਾਅਦ, ਜਿਵੇਂ ਹੀ ਟ੍ਰੇਨ ਭੋਖੜਾ ਪਿੰਡ ਦੇ ਨੇੜੇ ਪਹੁੰਚੀ, ਕੋਚ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ 'ਤੇ, ਡਰਾਈਵਰ ਨੇ ਤੁਰੰਤ Emergency ਸਥਿਤੀ ਵਿਚ ਟ੍ਰੇਨ ਨੂੰ ਰੋਕ ਦਿੱਤਾ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਸਾਰੇ ਜ਼ਰੂਰੀ ਕਦਮ ਚੁੱਕੇ ਗਏ। ਯਾਤਰੀ ਘਬਰਾਹਟ ਵਿਚ ਟ੍ਰੇਨ ਤੋਂ ਬਾਹਰ ਆ ਗਏ। ਇਕ ਚਸ਼ਮਦੀਦ ਜਤਿੰਦਰ ਵਰਮਾ ਨੇ ਦੱਸਿਆ ਕਿ ਜਿਵੇਂ ਹੀ ਟ੍ਰੇਨ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ, ਚੇਨ ਖਿੱਚ ਦਿੱਤੀ ਗਈ ਅਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਸੂਚਨਾ ਮਿਲਣ 'ਤੇ ਰੇਲਵੇ ਕਰਮਚਾਰੀ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। ਟ੍ਰੇਨ ਗੋਨਿਆਣਾ ਅਤੇ ਬਠਿੰਡਾ ਵਿਚਕਾਰ ਲਗਭਗ ਅੱਧੇ ਘੰਟੇ ਲਈ ਰੁਕੀ ਰਹੀ। ਇਸ ਦੌਰਾਨ, ਤਕਨੀਕੀ ਟੀਮ ਨੇ ਕੋਚ ਦੀ ਜਾਂਚ ਕੀਤੀ ਅਤੇ ਪਾਇਆ ਕਿ ਕੋਚ ਦੀ ਬੈਲਟ ਗਰਮ ਹੋਣ ਕਾਰਨ ਧੂੰਆਂ ਨਿਕਲ ਰਿਹਾ ਸੀ। ਮੁਰੰਮਤ ਟੀਮ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ
ਬਠਿੰਡਾ ਰੇਲਵੇ ਸਟੇਸ਼ਨ ਸੁਪਰਡੈਂਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, "ਕੋਚ ਬੈਲਟ ਵਿਚ ਗਰਮੀ ਕਾਰਨ ਧੂੰਆਂ ਉੱਠਿਆ, ਪਰ ਕੋਈ ਅੱਗ ਨਹੀਂ ਲੱਗੀ। ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ। ਜ਼ਰੂਰੀ ਮੁਰੰਮਤ ਤੋਂ ਬਾਅਦ, ਰੇਲਗੱਡੀ ਨੂੰ ਸੁਰੱਖਿਅਤ ਰਵਾਨਾ ਕਰ ਦਿੱਤਾ ਗਿਆ।" ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਰੇਲਵੇ ਸਟਾਫ ਨੇ ਵਾਧੂ ਜਾਂਚ ਕੀਤੀ ਅਤੇ ਸਾਰੇ ਡੱਬਿਆਂ ਦੀਆਂ ਤਕਨੀਕੀ ਖਾਮੀਆਂ ਦੀ ਜਾਂਚ ਕੀਤੀ। ਘਟਨਾ ਕਾਰਨ, ਰੇਲਗੱਡੀ ਲਗਭਗ ਅੱਧੇ ਘੰਟੇ ਦੀ ਦੇਰੀ ਨਾਲ ਆਪਣੀ ਮੰਜ਼ਿਲ ਲਈ ਰਵਾਨਾ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8