ਸ਼ੇਪ-ਸ਼ਿਫਟਿੰਗ ਡਿਜੀਟਲ ਇੰਟਰਫੇਸ : ਕਦੇ ਬਣ ਜਾਂਦੈ ਠੋਸ ਤੇ ਤਰਲ (ਵੀਡੀਓ)

Wednesday, May 11, 2016 - 12:58 PM (IST)

ਜਲੰਧਰ : ਐੱਮ. ਆਈ. ਟੀ. ਦਾ ਟੈਂਜਿਬਲ ਮੀਡੀਆ ਗਰੁੱਪ ਕੁਝ ਸਮੇਂ ਤੋਂ ਸ਼ੇਪ ਚੇਂਜਿੰਗ ਇੰਟਰਫੇਸ ''ਤੇ ਕੰਮ ਕਰ ਰਿਹਾ ਹੈ ਜੋ ਡਾਟਾ ਨੂੰ ਮਿਨਿਪਿਊਲੇਟ ਕਰ ਕੇ ਡਿਜੀਟਲ ਇਨਪੁਟ ''ਚ ਬਦਲ ਦਿੰਦਾ ਹੈ। ਇਸ ''ਚ ਫੋਮਰ ਤੇ ਇਨ-ਫੋਰਮ, ਜੋ ਕਿ ਇਕ ਡਾਈਨੈਮਿਕ ਡਿਸਪਲੇਅ ਹੈ ਤੇਕੀਟਨ ਕੈਮਰੇ ਦੀ ਮਦਦ ਨਾਲ ਯੂਜ਼ਰ ਦੀ ਬਾਂਹ ਦੀ ਲੋਕੇਸ਼ਨ ਨੂੰ ਰੀਅਲ ਟਾਈਮ ''ਚ ਟ੍ਰਾਂਸਫੋਰਮ ਕਰ ਕੇ ਆਪਣੀ ਸ਼ੇਪ ਨੂੰ ਚੇਂਜ ਕਰਦਾ ਹੈ। ਇਸ ਨੂੰ ਟੀਮ ਵੱਲੋਂ ਨਾਂ ਦਿੱਤਾ ਗਿਆ ਹੈ ਮੈਟੇਰੀਏਬਲ। 

 

ਇਸ ਨੂੰ ਆਸਾਨ ਸ਼ਬਦਾਂ ''ਚ ਇਨਫਾਰਮ ਤੇ ਟ੍ਰਾਂਸਫੋਰਮ ਕਿਹਾ ਜਾ ਸਕਦਾ ਹੈ, ਜਿਸ ''ਚ ਪਿਕਸਲਜ਼ (ਛੋਟੀਆਂ-ਛੋਟੀਆਂ ਮੋਟਰਾਂ ਨਾਲ ਆਪ੍ਰੇਟ ਹੋਣ ਵਾਲੇ ਬਲਾਕ ਜੋ ਟੱਚ ਕਰਨ ''ਤੇ ਤੁਰੰਤ ਫੀਡਬੈਕ ਦਿੰਦੇ ਹਨ) ਨੂੰ ਯੂਜ਼ਰ ਵੱਲੋਂ ਮਿਨਿਪਿਊਲੇਟ ਕੀਤਾ ਜਾ ਸਕਦਾ ਹੈ। ਇਹ ਪਿਕਸਲਜ਼ ਫਿਜ਼ਿਕਸ ਦੇ ਐਲਗੋਰਿਧਮ ''ਤੇ ਕੰਮ ਕਰਦੇ ਹਨ, ਤੇ ਅਲੱਗ-ਅਲੱਗ ਮੈਟੀਰੀਅਲ ਦੀ ਤਰ੍ਹਾਂ ਵਿਹਾਰ ਕਰਗੇ ਹਨ, ਜਿਵੇਂ ਕਿ ਪਾਣੀ, ਰੇਤ ਤੇ ਰਬੜ ਆਦਿ। ਇਸ ਦੇ ਪ੍ਰੋਟੋਟਾਈਪ ਦੀ ਵੀਡੀਓ ਤੁਸੀਂ ਉਪਰ ਦੇਖ ਸਕਦੇ ਹੋ, ਜਿਸ ''ਚ ਲੈਂਡਸਕੇਪ ਦੀ ਸ਼ੇਪ ਵਾਲੇ ਡਿਜ਼ਾਈਨ ਕਿਸੇ ਭੂਚਾਲ ਤੇ ਸੁਨਾਮੀ ਦੀ ਸਿਮਿਊਲੇਸ਼ਨ ਨੂੰ ਆਸਾਨੀ ਨਾਲ ਦਿਖਾਉਂਦਾ ਹੈ।


Related News