Sennheiser ਨੇ ਭਾਰਤ ’ਚ ਲਾਂਚ ਕੀਤਾ ਸਮਾਰਟ ਮੀਟਿੰਗ ਸਪੀਕਰ, ਜਾਣੋ ਕੀਮਤ ਤੇ ਖੂਬੀਆਂ
Wednesday, Apr 13, 2022 - 03:34 PM (IST)

ਗੈਜੇਟ ਡੈਸਕ– ਪ੍ਰਮੁੱਖ ਆਡੀਓ ਬ੍ਰਾਂਡ Sennheiser ਨੇ ਮਾਈਕ੍ਰੋਸਾਫਟ ਦੀ ਸਾਂਝੇਦਾਰੀ ’ਚ ਭਾਰਤੀ ਬਾਜ਼ਾਰ ’ਚ ਆਪਣਾ ਇਕ ਸਮਾਰਟ ਸਪੀਕਰ ਲਾਂਚ ਕੀਤਾ ਹੈ ਜਿਸਨੂੰ ਖ਼ਾਸਤੌਰ ’ਤੇ ਮੀਟਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ। Sennheiser TeamConnect ਸਪੀਕਰ ਨੂੰ ਮਾਈਕ੍ਰੋਸਾਫਟ ਟੀਮ ਦਾ ਸਰਟੀਫਿਕੇਸ਼ਨ ਮਿਲਿਆ ਹੈ। ਦਾਅਵਾ ਹੈ ਕਿ ਇਹ ਸਪੀਕਰ ਮੀਟਿੰਗ ’ਚ ਸ਼ਾਮਿਲ 10 ਲੋਕਾਂ ਦੀ ਆਵਾਜ਼ ਨੂੰ ਆਸਾਨੀ ਨਾਲ ਕੈਪਚਰ ਕਰੇਗਾ।
ਇਹ ਸਪੀਕਰ 11.5 ਫੁੱਟ ਦੇ ਏਰੀਆ ਨੂੰ ਕਵਰ ਕਰ ਸਕਦਾ ਹੈ ਯਾਨੀ ਜੇਕਰ ਮੀਟਿੰਗ ’ਚ ਸ਼ਾਮਿਲ ਸ਼ਖ਼ਸ ਇੰਨੀ ਦੂਰੀ ’ਤੇ ਬੈਠਾ ਹੈ ਤਾਂ ਵੀ ਇਹ ਸਪੀਕਰ ਉਸਦੀ ਆਵਾਜ਼ ਨੂੰ ਆਰਾਮ ਨਾਲ ਕੈਪਚਰ ਕਰੇਗਾ। ਇਸਸਪੀਕਰ ਨੂੰ ਇਸੇ ਸਾਲ ਫਰਵਰੀ ’ਚ ਅਮਰੀਕਾ ’ਚ ਲਾਂਚ ਕੀਤਾ ਗਿਆ ਸੀ। Sennheiser TeamConnect ਸਪੀਕਰ ’ਚ ਓਮਨੀਡਾਇਰੈਕਸ਼ਨਲ ਮਾਈਕ੍ਰੋਫੋਨ ਹੈ। ਇਸਦੇ ਨਾਲ 3.5mm ਦਾ ਇਕ ਵਾਇਰ ਵੀ ਮਿਲਦਾ ਹੈ। ਇਸ ਵਿਚ 7 ਬੀਮਫੋਮਿੰਗ ਮਾਈਕ੍ਰੋਫੋਨ ਹਨ। ਕੰਪਨੀ ਨੇ ਇਸਨੂੰ ਇਕ ਇੰਟੈਲੀਜੈਂਟ ਸਪੀਕਰ ਕਿਹਾ ਹੈ। ਮਾਈਕ੍ਰੋਸਾਫਟ ਟੀਮ ਵੱਲੋਂ ਇਸ ਸਪੀਕਰ ਦੇ ਨਾਲ ਰੀਅਲ ਟਾਈਮ ’ਚ ਆਟੋਮੈਟਿਕ ਮੀਟਿੰਗ ਟ੍ਰਾਂਸਕ੍ਰਿਪਟ ਦਾ ਫੀਚਰ ਮਿਲੇਗਾ। ਟ੍ਰਾਂਸਕ੍ਰਿਪਟ ਨੂੰ ਲੈ ਕੇ ਬਿਹਤਰ ਸਹੀ ਦਾਅਵਾ ਹੈ।
ਇਸਦੇ ਨਾਲ ਵੌਇਸ ਅਸਿਸਟੈਂਟ ਕੋਰਟਾਨਾ ਦਾ ਵੀ ਸਪੋਰਟ ਹੈ। ਇਸ ਸਪੀਕਰ ਨੂੰ ਮਿਊਟ ਕਰਕੇ ਵੀ ਮਾਈਕ੍ਰੋਸਾਫਟ ਟੀਮ ਦੀ ਮਿਟੰਗ ਨੂੰ ਮਿਊਟ ਕੀਤਾ ਜਾ ਸਕੇਗਾ। ਇਸਨੂੰ ਫਿਕਸ ਕਰਨ ਲਈ ਇਸਦੇ ਨਾਲ ਸਕਰੂ ਵੀ ਮਿਲੇਗਾ। ਇਸ ਸਪੀਕਰ ਦਾ ਉਪਰੀ ਹਿੱਸਾ ਮੈਟੇ ਫਿਨੀਸ਼ ਦੇ ਨਾਲ ਆਉਂਦਾ ਜਿਸਨੂੰ ਲੈ ਕੇ ਦਾਅਵਾ ਹੈ ਕਿ ਇਸਨੂੰ ਸੈਨੇਟਾਈਜ਼ਰ ਆਦਿ ਨਾਲ ਸਾਫ ਕੀਤਾ ਜਾ ਸਕਦਾ ਹੈ। ਇਸ ਵਿਚ ਕੋਈ ਖਰਾਬੀ ਨਹੀਂ ਆਏਗੀ। Sennheiser TeamConnect ਦੀ ਕੀਮਤ 49,990 ਰੁਪਏ ਰੱਖੀ ਗਈ ਹੈ।