ਗੂਗਲ ਨੇ ਦਿੱਤੀ ਵੱਡੀ ਸੁਵਿਧਾ, ਹੁਣ ਪਿੰਨ ਕੋਡ ਨਾਲ ਵੀ ਮੈਪ ’ਚ ਸਰਚ ਕਰ ਸਕੋਗੇ ਐਡਰੈੱਸ
Friday, Jan 28, 2022 - 04:20 PM (IST)
ਗੈਜੇਟ ਡੈਸਕ– ਗੂਗਲ ਨੇ ਆਪਣੇ ਮੈਪਸ ’ਚ ਵੱਡੀ ਸੁਵਿਧਾ ਦੇ ਦਿੱਤੀ ਹੈ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਗੂਗਲ ਮੈਪਸ ’ਤੇ ਪਿੰਨ ਕੋਡ ਦੀ ਮਦਦ ਨਾਲ ਵੀ ਐਡਰੈੱਸ ਸਰਚ ਕਰ ਸਕੋਗੇ ਅਤੇ ਕਿਸੇ ਨੂੰ ਆਪਣੇ ਪਿੰਨ ਕੋਡ ਦੇ ਨਾਲ ਐਡਰੈੱਸ ਸ਼ੇਅਰ ਵੀ ਕਰ ਸਕੋਗੇ। ਗੂਗਲ ਨੇ ਕਿਹਾ ਹੈ ਕਿ ਪਿੰਨ ਕੋਡ ਰਾਹੀਂ ਸਰਚ ਦਾ ਆਪਸ਼ਨ ਗੂਗਲ ਮੈਪਸ ’ਚ ਪਹਿਲੀ ਵਾਰ ਭਾਰਤ ’ਚ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
ਗੂਗਲ ਨੇ ਕਿਹਾ ਹੈ ਕਿ ਪਿੰਨ ਕੋਡ ਰਾਹੀਂ ਸਰਚ ਰਿਜ਼ਲਟ’ਚ ਉਸ ਐਡਰੈੱਸ ਦਾ ਵੀ ਰਿਜ਼ਲਟ ਆਏਗਾ ਜਿਸਨੂੰ ਬਹੁਤ ਹੀ ਘੱਟ ਲੋਕ ਜਾਣਦੇ ਹਨ। ਗੂਗਲ ਮੈਪਸ ਲਈ ਪਹਿਲੀ ਵਾਰ 2018 ’ਚ ਪਿੰਨ ਕੋਡ ਸਰਚ ਦਾ ਫੀਚਰ ਦਿੱਤਾ ਗਿਆ ਸੀ ਜਿਸਨੂੰ ਸਰਕਾਰੀ ਸੰਸਥਾਵਾਂ ਅਤੇ ਐੱਨ.ਜੀ.ਓ. ਨੇ ਇਸਤੇਮਾਲ ਕੀਤਾ। ਗੂਗਲ ਨੇ ਇਸ ਫੀਚਰ ਨੂੰ ਇਕ ਮਹੀਨਾ ਪਹਿਲਾਂ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਪੇਸ਼ ਕੀਤਾ ਹੈ ਜਿਸਦਾ ਫਾਇਦਾ ਹੁਣ ਤਕ 3,00,000 ਲੋਕਾਂ ਨੂੰ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਸਮਾਰਟਫੋਨ ਅਤੇ ਹੋਰ ਗੈਜੇਟ ’ਚ ਪਿਛਲੇ ਦੋ ਸਾਲਾਂ ਤੋਂ ਡਾਰਕ ਮੋਡ ਕਾਫੀ ਲੋਕਪ੍ਰਸਿੱਧ ਹੋਇਆ ਹੈ। ਕਈ ਐਪਸ ਵੀ ਡਾਰਕ ਮੋਡ ਦੇ ਨਾਲ ਆ ਰਹੇ ਹਨ। ਤੁਹਾਡੇ ’ਚੋਂ ਕਈਲੋਕ ਆਪਣੇ ਆਈਫੋਨ ’ਤੇ ਗੂਗਲ ਮੈਪਸ ਦਾ ਇਸਤੇਮਾਲ ਕਰਦੇ ਹੋਣਗੇ। ਹਾਲ ਹੀ ’ਚ ਗੂਗਲ ਮੈਪਸ ਦੇ ਆਈ.ਓ.ਐੱਸ. ਐਪ ’ਚ ਡਾਰਕ ਮੋਡ ਆਇਆ ਹੈ। ਆਈ.ਓ.ਐੱਸ. ਦੇ ਡਾਰਕ ਮੋਡ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ। ਐਪਲ ਨੇ ਆਈ.ਓ.ਐੱਸ. 13ਦੇ ਨਾਲ ਆਈਫੋਨ ’ਚ ਡਾਰਕ ਮੋਡ ਦਾ ਸਪੋਰਟ ਦਿੱਤਾ ਸੀ।
ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ