ਪਲਕ ਝਪਕਦੇ ਹੀ ਟ੍ਰਾਂਸਫਰ ਹੋ ਜਾਵੇਗੀ ਇਕ ਜੀ. ਬੀ. ਦੀ ਫਿਲਮ
Wednesday, Feb 24, 2016 - 11:16 AM (IST)

ਜਲੰਧਰ— ਸਪੇਨ ਦੇ ਬਾਰਸੀਲੋਨਾ ''ਚ ਸਭ ਤੋਂ ਵੱਡਾ ਮੋਬਾਇਲ ਇਵੈਂਟ ਮੋਬਾਇਲ ਵਰਲਡ ਕਾਂਗਰਸ (MWC) ਹੋ ਰਿਹਾ ਹੈ। ਸੈਨਡਿਸਕ ਅਜਿਹੇ ਵੱਡੇ ਇਵੈਂਟਸ ''ਚ ਆਪਣੇ ਬਿਹਤਰੀਨ ਮਾਈਕ੍ਰੋ ਐੱਸ. ਡੀ. ਕਾਰਡਸ ਨੂੰ ਪੇਸ਼ ਕਰਦਾ ਰਹਿੰਦਾ ਹੈ। ਇਸ ਸਾਲ ਐੱਮ. ਡਬਲਯੂ. ਸੀ. ''ਚ ਕੰਪਨੀ ਨੇ ਜ਼ਿਆਦਾ ਸਟੋਰੇਜ ਵਾਲਾ ਨਹੀਂ ਸਗੋਂ ਤੇਜ਼ ਸਪੀਡ ਵਾਲਾ ਮਾਈਕ੍ਰੋ ਐੱਸ. ਡੀ. ਕਾਰਡ ਪੇਸ਼ ਕੀਤਾ ਹੈ। ਇਸ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਤੁਸੀਂ. ਇਕ ਜੀ. ਬੀ. ਤੱਕ ਦੀ ਫਿਲਮ ਨੂੰ ਸਿਰਫ 4 ਸੈਕਿੰਡ ਤੋਂ ਵੀ ਘੱਟ ਸਮੇਂ ''ਚ ਟ੍ਰਾਂਸਫਰ ਕਰ ਸਕਦੇ ਹੋ। ਇਸ ਇਵੈਂਟ ''ਚ ਸੈਨਡਿਸਕ ਵੱਲੋਂ ਪੇਸ਼ ਕੀਤਾ ਗਿਆ ਇਹ ਮਾਈਕ੍ਰੋ ਐੱਸ. ਡੀ. ਕਾਰਨ ਇਕ ਸੈਕਿੰਡ ''ਚ 275 ਐੱਮ.ਬੀ. ਦੀ ਫਾਈਲ ਸੈਂਡ ਕਰ ਸਕਦਾ ਹੈ, ਮਤਲਬ ਇਕ ਤੋਂ ਦੂਜੇ ਡਿਵਾਈਸ ''ਚ ਫਾਈਲ ਸੈਂਡ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਦੇ ਹੀ ਫਾਈਲ ਸੈਂਡ ਹੋ ਜਾਵੇਗੀ।
ਸੈਨਡਿਸਕ ''ਐਕਸਟ੍ਰੀਮ ਪ੍ਰੋ ਯੂ.ਐੱਸ.ਐੱਸ-99'' ਕਾਰਡ ਨਾਲ 4ਕੇ ਕੰਟੈਂਟ ਨੂੰ ਸ਼ੇਅਰ ਕਰਨਾ ਬੇਹੱਦ ਆਸਾਨ ਹੋਵੇਗਾ। ਇਹ ਯੂ.ਐੱਸ.ਬੀ. 3.0 ਰੀਡਰ ਅਤੇ ਤੇਜ਼ ਗਤੀ ਨਾਲ ਡਾਊਨਲੋਡ ਕਰਨ ਦੀ ਗਾਰੰਟੀ ਦਿੰਦਾ ਹੈ। ਫਾਈਲ ਨੂੰ ਰਾਈਟ ਕਰਦੇ ਸਮੇਂ ਇਸ ਦੀ ਸਪੀਡ 100 ਐੱਮ.ਬੀ. ਪ੍ਰਤੀ ਸੈਕਿੰਡ ਤੋਂ ਘੱਟ ਨਹੀਂ ਹੁੰਦੀ।
ਸੈਨਡਿਸਕ ਦਾ ਇਹ ਕਾਰਡ ਦੂਜੀ ਤਿਮਾਹੀ ''ਚ 2 ਸਟੋਰੇਜ ਆਪਸ਼ਨਸ 64ਜੀ.ਬੀ. ਅਤੇ 128 ਜੀ.ਬੀ. ''ਚ ਉਪਲੱਬਧ ਹੋਵੇਗੀ। ਸੈਨਡਿਸਕ ਐਕਸਟ੍ਰੀਮ ਪ੍ਰੋ ਯੂ.ਐੱਸ.ਐੱਸ-99 ਦੇ 64ਜੀ.ਬੀ. ਵੈਰੀਅੰਟ ਦੀ ਕੀਮਤ 180 ਡਾਲਰ (ਕਰੀਬ 12,500 ਰੁਪਏ) ਅਤੇ 128 ਜੀ.ਬੀ. ਦੀ ਕੀਮਤ 300 ਡਾਲਰ (ਕਰੀਬ 20,000 ਰੁਪਏ) ਹੋਵੇਗੀ। ਇਸ ਮਾਈਕ੍ਰੋ ਐੱਸ. ਡੀ. ਕਾਰਡ ਦੀ ਲਾਈਫਟਾਈਮ ਗਾਰੰਟੀ ਮਿਲੇਗੀ।
ਇਸ ਤੋਂ ਇਲਾਵਾ ਕੰਪਨੀ ਨੇ ਨਵੇਂ ਫਲੈਸ਼ ਡ੍ਰਾਈਵਾਂ ਨੂੰ ਯੂ.ਐੱਸ.ਬੀ. ਟਾਈਪ-ਸੀ ਪਲੱਗ ਦੇ ਨਾਲ ਲਾਂਚ ਕੀਤਾ ਹੈ, ਜਿਸ ਦੀ ਵਰਤੋਂ ਹਾਲ ਹੀ ''ਚ ਲਾਂਚ ਹੋਏ ਬਹੁਤ ਸਾਰੇ ਨਵੇਂ ਸਮਾਰਟਫੋਨਸ ''ਚ ਕੀਤੀ ਜਾ ਸਕਦੀ ਹੈ। ਇਹ ਫਲੈਸ਼ ਡ੍ਰਾਈਵ 150 ਐਮ.ਬੀ.ਪੀ.ਐੱਸ. ਦੀ ਸਪੀਡ ਨਾਲ ਫਾਈਲਸ ਨੂੰ ਰੀਡ ਕਰ ਸਕਦੀ ਹੈ। ਇਸ ਫਲੈਸ਼ ਡ੍ਰਾਈਵ ਦੀ ਸ਼ੁਰੂਆਤੀ 20 ਡਾਲਰ ਲੱਗਭਗ 1350 ਰੁਪਏ (16 ਜੀ. ਬੀ. ਸਟੋਰੇਜ) ਤੇ ਜ਼ਿਆਦਾ ਕੀਮਤ 80 ਡਾਲਰ ਕਰੀਬ 5,500 ਰੁਪਏ (128 ਜੀ. ਬੀ. ਸਟੋਰੇਜ) ਰੱਖੀ ਗਈ ਹੈ।