ਪੰਜਾਬ ਵਿਚ ਹੋ ਗਿਆ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਸੁਣ ਕੰਬੇ ਲੋਕ
Tuesday, Aug 12, 2025 - 11:34 AM (IST)

ਸੁਲਤਾਨਪੁਰ ਲੋਧੀ (ਧੀਰ) : ਜ਼ਿਲਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਵਿਖੇ ਅੱਜ ਦਿਨ ਚੜ੍ਹਦਿਆਂ ਹੀ ਪੁਲਸ ਅਤੇ ਇਕ ਗੈਂਗਸਟਰ ਵਿਚਾਲੇ ਮੁੱਠਭੇੜ ਦੌਰਾਨ ਗੋਲੀਬਾਰੀ ਹੋ ਗਈ। ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਪਿੰਡ ਝੱਲਲੇਈਵਾਲਾ ਦੇ ਨਜ਼ਦੀਕ ਹੋਏ ਮੁਕਾਬਲੇ ਦੌਰਾਨ ਪੁਲਸ ਅਤੇ ਇਕ ਗੋਲੀ ਮੁਲਜ਼ਮ ਦੇ ਪੈਰ ਵਿਚ ਲੱਗੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਐੱਸਐੱਸਪੀ ਕਪੂਰਥਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਪੂਰਥਲਾ ਪੁਲਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਕਪੂਰਥਲਾ ਪੁਲਸ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ, ਜਿੱਥੇ ਇਕ ਨਾਮੀ ਗੈਂਗਸਟਰ ਨੂੰ ਇਕ ਬਰੀਫ ਐਕਸਚੇਂਜ ਆਫ ਫਾਇਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੀਂਹ ਕਾਰਣ ਮਚੀ ਹਾਹਾਕਾਰ, ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਆਇਆ ਪਾਣੀ, ਲੋਕਾਂ ਨੇ ਛੱਡੇ ਘਰ
ਐੱਸ. ਐੱਸ. .ਪੀ ਨੇ ਦੱਸਿਆ ਕਿ ਅੱਜ ਜਦੋਂ ਪੁਲਸ ਪਾਰਟੀ ਨੇ ਮੁਲਜ਼ਮ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਰਹੀ ਕਿ ਪੁਲਸ ਦੇ ਕੋਈ ਵੀ ਗੋਲੀ ਨਹੀਂ ਲੱਗੀ। ਜਵਾਬੀ ਹਮਲੇ ਵਿਚ ਪੁਲਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ। ਜਿਸ ਵਿਚ ਮੁਲਜ਼ਮ ਦੇ ਇਕ ਗੋਲੀ ਲੱਗ ਗਈ ਅਤੇ ਮੁਲਜ਼ਮ ਜ਼ਖਮੀ ਹੋ ਗਿਆ। ਪੁਲਸ ਵੱਲੋਂ ਮੌਕੇ ਤੋਂ ਮੁਲਜ਼ਮ ਦਾ ਮੋਟਰਸਾਈਕਲ ਅਤੇ ਵਾਰਦਾਤ ਵਿਚ ਵਰਤੀ ਪਿਸਟਲ ਵੀ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇਕ ਨਾਮੀ ਗੈਂਗਸਟਰ ਸੀ ਜਿਸਦਾ ਨਾਮ ਬਲਵਿੰਦਰ ਸਿੰਘ ਉਰਫ ਬਿੱਲਾ ਸੀ ਜੋ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਸੀ। ਇਸ ਉਪਰ ਕਰੀਬ ਪੰਜ ਵੱਖ-ਵੱਖ ਮਾਮਲੇ ਦਰਜ ਸਨ। ਜਿਨਾਂ ਵਿਚ ਕਤਲ, ਇਰਾਦਾ ਕਤਲ ਸਮੇਤ ਪੁਲਸ ਉੱਤੇ ਫਾਇਰਿੰਗ ਕਰਨ ਦੇ ਨਾਲ-ਨਾਲ ਹੋਰ ਕਈ ਮਾਮਲੇ ਸ਼ਾਮਲ ਸਨ। ਪੁਲਸ ਵੱਲੋਂ ਅੱਜ ਇਸ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਅਸਾਮੀਆਂ ਵਾਲਾ ਇਸ਼ਤਿਹਾਰ ਲਿਆ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e