ਸੈਮਸੰਗ ਲਿਆ ਰਹੀ ਹੈ 4 ਕੈਮਰਿਆਂ ਵਾਲਾ ਸਮਾਰਟਫੋਨ, 11 ਅਕਤੂਬਰ ਨੂੰ ਹੋਵੇਗਾ ਲਾਂਚ

09/14/2018 5:46:02 PM

ਗੈਜੇਟ ਡੈਸਕ— ਸੈਮਸੰਗ ਆਪਣੇ ਨਵੇਂ ਗਲੈਕਸੀ ਡਿਵਾਈਸ ਨੂੰ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਸੈਮਸੰਗ ਨੇ ਆਪਣੇ ਈਵੈਂਟ ਲਈ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਾਊਥ ਕੋਰੀਅਨ ਟੈਕਨਾਲੋਜੀ ਦਿੱਗਜ ਸੈਮਸੰਗ 11 ਅਕਤੂਬਰ ਨੂੰ ਗਲੈਕਸੀ ਈਵੈਂਟ ਆਯੋਜਿਤ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਕ ਟਵੀਟ ਵੀ ਕੀਤਾ ਹੈ ਜਿਸ ਵਿਚ A Galaxy Event ਲਿਖਿਆ ਹੈ। ਇਸ ਤੋਂ ਇਲਾਵਾ 4X FUN ਵੀ ਲਿਖਿਆ ਹੈ। ਰਿਪੋਰਟਾਂ ਮੁਤਾਬਕ ਸੈਮਸੰਗ ਇਸ ਦਿਨ ਗਲੈਕਸੀ ਏ ਸੀਰੀਜ਼ ਲਾਂਚ ਕਰੇਗੀ। ਇਸ ਸਮਾਰਟਫੋਨ ਦੀ ਖਾਸੀਅਤ ਇਸ ਵਿਚ ਦਿੱਤਾ ਜਾਣ ਵਾਲਾ 4X ਆਪਟਿਕਲ ਜ਼ੂਮ ਹੋਵੇਗਾ ਕਿਉਂਕਿ ਟੀਜ਼ਰ 'ਚ 4X ਨੂੰ ਹੀ ਹਾਈਲਾਈਟਸ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜਿਹੀ ਵੀ ਸੰਭਵ ਹੈ ਕਿ ਕੰਪਨੀ ਇਸ ਸਮਾਰਟਫੋਨ 'ਚ 4 ਕੈਮਰੇ ਦੇਵੇਗੀ ਜੋ 4X ਆਪਟਿਕਲ ਜ਼ੂਮ ਨੂੰ ਸਪੋਰਟ ਕਰੇਗਾ।

 

ਜ਼ਿਕਰਯੋਗ ਹੈ ਕਿ 9 ਅਕਤੂਬਰ ਨੂੰ ਗੂਗਲ ਦਾ ਵੀ ਈਵੈਂਟ ਹੈ। ਇਸ ਦੌਰਾਨ ਗੂਗਲ ਪਿਕਸਲ 3, ਪਿਕਸਲ 3 ਐਕਸ.ਐੱਲ. ਲਾਂਚ ਕਰੇਗੀ ਅਤੇ ਠੀਕ ਤੀਜੇ ਦਿਨ ਹੀ ਹੁਣ ਸੈਮਸੰਗ ਨੇ ਆਪਣਾ ਈਵੈਂਟ ਰੱਖਿਆ ਹੈ ਜੋ ਕਾਫੀ ਦਿਲਚਸਪ ਹੋਣ ਵਾਲਾ ਹੈ। ਸੈਮਸੰਗ ਦੇ ਨਵੇਂ ਟੀਜ਼ਰ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਸਮਾਰਟਫੋਨ ਕੈਮਰਾ ਸੈਂਟ੍ਰਿਕ ਹੋਵੇਗਾ। ਕੰਪਨੀ ਨੇ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਪਿਛਲੇ ਮਹੀਨੇ ਸੈਮਸੰਗ ਨੇ ਭਾਰਤ 'ਚ ਆਪਣਾ ਪਹਿਲਾ ਐਂਡਰਾਇਡ ਵਨ ਸਮਾਰਟਫੋਨ ਲਾਂਚ ਕੀਤਾ ਸੀ। ਇਹ ਸੈਮਸੰਗ ਗਲੈਕਸੀ ਜੇ 2 ਸੀ। ਇਸ ਸਮਾਰਟਫੋਨ ਦੀ ਕੀਮਤ 6,190 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ ਓਰੀਓ (ਗੋ ਐਡੀਸ਼ਨ) 'ਤੇ ਰਨ ਕਰਦਾ। ਡਿਊਲ ਸਿਮ ਵਾਲਾ ਇਹ ਸਮਾਰਟਫੋਨ 5-ਇੰਚ QHD TFT ਡਿਸਪਲੇਅ ਨਾਲ ਆਉਂਦਾ ਹੈ।


Related News