ਸੈਮਸੰਗ ਲਾਂਚ ਕਰੇਗਾ ਇਹ ਨਵਾਂ ਸਮਾਰਟਫੋਨ, ਆਨਲਾਈਨ ਲੀਕ ਹੋਈ ਡੀਟੇਲ

Friday, Dec 27, 2019 - 12:23 AM (IST)

ਗੈਜੇਟ ਡੈਸਕ—ਸੈਮਸੰਗ ਆਪਣੀ ਗਲੈਕਸੀ ਐੱਮ ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ ਗਲੈਕਸੀ ਐੱਮ31 ਹੈ। ਸੈਮਸੰਗ ਦੇ ਇਸ ਸਮਾਰਟਫੋਨ ਨੂੰ Geekbench ਬੈਂਚਮਾਰਕਿੰਗ ਵੈੱਬਸਾਈਟ 'ਤੇ ਸਪਾਰਟ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਮਾਡਲ ਨੰਬਰ SM-M315F ਦਿੱਤਾ ਗਿਆ ਹੈ। ਬੈਂਚਮਾਰਕ ਲਿਸਟਿੰਗ ਤੋਂ ਖੁਲਾਸਾ ਹੋਇਆ ਹੈ ਕਿ ਸੈਮਸੰਗ ਦਾ ਇਹ ਸਮਾਰਟਫੋਨ ਐਂਡ੍ਰਾਇਡ 10 ਅਤੇ 6ਜੀ.ਬੀ. ਰੈਮ ਨਾਲ ਆਵੇਗਾ।

ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ ਕੰਪਨੀ ਦੇ ਇਨ-ਹਾਊਸ Exynos 9611 ਪ੍ਰੋਸੈਸਰ 'ਤੇ ਚੱਲੇਗਾ। ਪਹਿਲਾਂ ਆਈਆਂ ਰਿਪੋਰਟਸ 'ਚ ਦਾਅਵਾ ਕੀਤਾ ਗਿਆ ਸੀ ਕਿ ਸੈਮਸੰਗ ਦਾ ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਨਾਲ ਪਾਵਰਡ ਹੋਵੇਗਾ। ਪਿਛਲੀਆਂ ਰਿਪੋਰਟਸ 'ਚ ਇਹ ਵੀ ਕਿਹਾ ਗਿਆ ਸੀ ਕਿ ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੋਵੇਗਾ। ਰਿਪੋਰਟਸ ਮੁਤਾਬਕ ਸਮਾਰਟਫੋਨ ਦੇ ਬੈਕ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 12 ਮੈਗਾਪਿਕਸਲ ਦਾ ਅਲਟਰਾ-ਵਾਇਡ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ।

ਸੈਮਸੰਗ ਗਲੈਕਸੀ ਐੱਮ31 ਕੰਪਨੀ ਦੀ ਗਲੈਕਸੀ ਐੱਮ ਸੀਰੀਜ਼ ਦਾ ਨਵਾਂ ਫੋਨ ਹੋਵੇਗਾ। ਇਸ ਤੋਂ ਪਹਿਲਾਂ ਗਲੈਕਸੀ ਐੱਮ ਸੀਰੀਜ਼ ਦੇ ਤਹਿਤ ਗਲੈਕਸੀ ਐੱਮ30 ਅਤੇ ਗਲੈਕਸੀ ਐੱਮ30ਐੱਸ ਸਮਾਰਟਫੋਨ ਆ ਚੁੱਕੇ ਹਨ।


Karan Kumar

Content Editor

Related News