ਜੂਨ ਦੇ ਪਹਿਲੇ ਹਫਤੇ ਸੈਮਸੰਗ ਲਾਂਚ ਕਰੇਗਾ ਆਪਣੇ ਇਹ 2 ਸਮਾਰਟਫੋਨ
Tuesday, May 26, 2020 - 07:52 PM (IST)

ਗੈਜੇਟ ਡੈਸਕ—ਸੈਮਸੰਗ ਦੇ ਦੋ ਨਵੇਂ ਸਮਾਰਟਫੋਨ ਜੂਨ ਦੇ ਪਹਿਲੇ ਹਫਤੇ ਭਾਰਤ 'ਚ ਲਾਂਚ ਹੋਣ ਨੂੰ ਤਿਆਰ ਹਨ। ਰਿਪੋਰਟ ਮੁਤਾਬਕ ਇਹ ਦੋਵੇਂ ਫੋਨ ਗਲਕੈਸੀ ਐੱਮ ਸੀਰੀਜ਼ ਦੇ ਤਹਿਤ ਲਾਂਚ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਸ਼ੁਰੂਆਤੀ ਕੀਮਤ 10,000 ਰੁਪਏ ਦੇ ਕਰੀਬ ਹੋਵੇਗੀ। ਦੱਸ ਦੇਈਏ ਕਿ ਗਲੈਕਸੀ ਐੱਮ11 ਨੂੰ ਇਸ ਸਾਲ ਮਾਰਚ 'ਚ ਯੂ.ਏ.ਈ. 'ਚ ਲਾਂਚ ਕੀਤਾ ਗਿਆ ਸੀ।
ਕੀਮਤ
91 ਮੋਬਾਇਲਸ ਦੀ ਰਿਪੋਰਟ ਮੁਤਾਬਕ Galaxy M01 ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦਾ ਸਿੱਧਾ ਮੁਕਾਬਲਾ ਰੀਅਲਮੀ ਸੀ3 ਨਾਲ ਹੋਵੇਗਾ, ਹਾਲਾਂਕਿ ਸੈਮੰਸਗ ਨੇ ਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਸਪੈਸੀਫਿਕੇਸ਼ਨਸ
ਰਿਪੋਰਟਸ ਮੁਤਾਬਕ ਗਲੈਕਸੀ ਐੱਮ01 'ਚ 5.71 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਫੋਨ 'ਚ ਕੁਆਲਕਾਮ ਦਾ ਸਨੈਪਡਰੈਗਨ 439 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਫੋਨ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਸਟੋਰੇਜ਼ ਮਿਲੇਗੀ। ਫੋਨ 'ਚ ਡਿਊਲ ਰੀਅਰ ਕੈਮਰਾ ਮਿਲੇਗਾ ਅਤੇ ਫਰੰਟ 'ਚ ਸਿੰਗਲ ਕੈਮਰੇ ਦਾ ਸਪੋਰਟ ਮਿਲੇਗਾ। ਰੀਅਰ ਪੈਨਲ 'ਤੇ 3 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਕੈਮਰਾ ਸੈਂਸਰ ਮਿਲੇਗਾ। ਉੱਥੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ ਜੋ ਕਿ 5ਵਾਟ ਦੀ ਚਾਰਜਿੰਗ ਸਪੋਰਟ ਕਰੇਗੀ।
ਸੈਮਸੰਗ ਗਲੈਕਸੀ ਐੱਮ11 ਦੇ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਮ11 'ਚ 6.4 ਇੰਚ ਦੀ ਐੱਚ.ਡੀ.+ ਦੀ ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਇਸ ਤੋਂ ਇਲਾਵਾ ਫੋਨ 'ਚ ਆਕਟਾਕੋਰ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ਼ ਮਿਲੇਗੀ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512ਜੀ.ਬੀ. ਤਕ ਵਧਾਇਆ ਜਾ ਸਕੇਗਾ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲੇਗਾ ਜਿਸ 'ਚ ਮੇਨ ਕੈਮਰਾ 13 ਮੈਗਾਪਿਕਸਲ ਦਾ ਹੋਵੇਗਾ, ਦੂਜਾ ਲੈਂਸ 2 ਮੈਗਾਪਿਕਸਲ ਦਾ ਅਤੇ ਤੀਸਰਾ ਲੈਂਸ 5 ਮੈਗਾਪਿਕਸਲ ਦਾ ਮਿਲੇਗਾ। ਉੱਥੇ ਫਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਨ ਦੇ ਬੈਕ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਮਿਲੇਗਾ।