2017 ਸੈਮਸੰਗ ਗਲੈਕਸੀ A ਸੀਰੀਜ਼ ਦੇ ਫੀਚਰਸ ਦਾ ਹੋਇਆ ਖੁਲਾਸਾ

02/20/2017 3:59:30 PM

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨਵੀਂ 2017 ਗਲੈਕਸੀ ਏ. ਸੀਰੀਜ਼ ਨੂੰ ਜਲਦ ਹੀ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ ਅਤੇ ਹੁਣ ਤਾਂ ਇੰਟਰਨੈੱਟ ''ਤੇ ਇਸ ਦੇ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਇਸ ਸੀਰੀਜ਼ ''ਚ ਸੈਮਸੰਗ ਗਲੈਕਸੀ A3 2017, ਗਲੈਕਸੀ A5 2017 ਅਤੇ ਗਲੈਕਸੀ A7 2017 ਸਮਾਰਟਫੋਨਜ਼ ਸ਼ਾਮਲ ਹੈ। 
2017 ਸੈਮਸੰਗ ਗਲੈਕਸੀ A ਸੀਰੀਜ਼ ਦੇ ਫੀਚਰਸ -
ਸੈਮਸੰਗ ਗਲੈਕਸੀ A3 2017 - 
ਜਾਣਕਾਰੀ ਦੇ ਮੁਤਾਬਕ ਇਸ ਸਮਾਰਟਫੋਨ ''ਚ 4.7 ਇੰਚ ਦੀ 84 ਸੁਪਰ AMOLED ਡਿਸਪਲੇ ਅਤੇ 1.6GHz ਦਾ ਅਕਟਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। 2GB ਰੈਮ ਨਾਲ ਇਸ ਫੋਨ ''ਚ 16GB ਦੀ ਇੰਟਰਨਲ ਸਟੋਰੇਜ ਮਿਲੇਗੀ, ਜਿਸ ਨੂੰ 25672 ਤੱਕ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ f/1.9 ਅਪਰਚਰ ਨਾਲ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ f/1.9 ਅਪਰਚਰ ਨਾਲ ਮਿਲੇਗਾ।
ਸੈਮਸੰਗ ਗਲੈਕਸੀ A5 2017 -
ਇਸ ਸਮਾਰਟਫੋਨ ''ਚ 5.2 ਇੰਚ ਦੀ 684 1080P ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਸੁਪਰ 1MOL54 ਡਿਸਪਲੇ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਇਸ ''ਚ 1.9GHz ਦਾ ਆਕਟਾ-ਕੋਰ ਪ੍ਰੋਸੈਸਰ ਅਤੇ 3GB ਦੀ ਇੰਟਰਨਲ ਸਟੋਰੇਜ ਮਿਲੇਗੀ। ਫੋਟੋਗ੍ਰਾਫੀ ਲਈ ਸਮਾਰਟਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ f/1.9 ਅਪਰਚਰ ਨਾਲ ਮਿਲੇਗਾ। ਫੋਨ ''ਚ ਇਕ ਫਿੰਗਰਪ੍ਰਿੰਟ ਸੈਂਸਰ ਅਤੇ 3000mAh ਸਮਰੱਥਾ ਦੀ ਬੈਟਰੀ ਦਿੱਤੀ ਜਾਵੇਗੀ, ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਸੈਮਸੰਗ ਗਲੈਕਸੀ A7 2017 -
ਇਸ ਸਮਾਰਟਫੋਨ ''ਚ ਸੈਮਸੰਗ ਗਲੈਕਸੀ A5 2017 ਵਾਲੇ ਸਾਰੇ ਫੀਚਰਸ ਮੌਜੂਦ ਹੋਣਗੇ, ਫਰਕ ਸਿਰਫ ਤੁਹਾਨੂੰ ਇਸ ਦੀ ਡਿਸਪਲੇ ''ਚ ਦੇਖਣ ਨੂੰ ਮਿਲੇਗਾ। A7 2017 ਮਾਡਲ ''ਚ 5.7 ਇੰਚ ਦੀ 684 1080p ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਸੁਪਰ AMOLED ਡਿਸਪਲੇ ਦਿੱਤੀ ਗਈ ਹੋਵੇਗੀ, ਜੋ ਗਾਹਕਾਂ ਨੂੰ ਸਮਾਰਟਫੋਨ ਦੀ ਤਰ੍ਹਾਂ ਆਕਰਸ਼ਿਤ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੀ ਗਲੈਕਸੀ A 2017 ਸੀਰੀਜ਼ ਨੂੰ ਅਗਲੇ ਹਫਤੇ ਭਾਰਤ ''ਚ ਪੇਸ਼ ਕਰੇਗੀ।

Related News