ਲਾਂਚ ਹੋ ਗਿਆ 9000mAh ਬੈਟਰੀ ਵਾਲਾ ਧਾਕੜ ਸਮਾਰਟਫੋਨ ! 24GB ਰੈਮ ਤੱਕ ਮਿਲੇਗੀ ਰੈਮ, ਜਾਣੋ ਕੀਮਤ

Tuesday, Mar 17, 2026 - 07:03 PM (IST)

ਲਾਂਚ ਹੋ ਗਿਆ 9000mAh ਬੈਟਰੀ ਵਾਲਾ ਧਾਕੜ ਸਮਾਰਟਫੋਨ ! 24GB ਰੈਮ ਤੱਕ ਮਿਲੇਗੀ ਰੈਮ, ਜਾਣੋ ਕੀਮਤ

ਗੈਜੇਟ ਡੈਸਕ : ਸਮਾਰਟਫੋਨ ਨਿਰਮਾਤਾ ਕੰਪਨੀ Poco ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਧਮਾਕਾ ਕਰਦੇ ਹੋਏ Poco X8 Pro ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਦੇ ਤਹਿਤ ਕੰਪਨੀ ਨੇ ਦੋ ਸ਼ਕਤੀਸ਼ਾਲੀ ਗੇਮਿੰਗ ਸਮਾਰਟਫੋਨ— Poco X8 Pro ਅਤੇ Poco X8 Pro Max ਪੇਸ਼ ਕੀਤੇ ਹਨ। ਇਹ ਫੋਨ ਖਾਸ ਤੌਰ 'ਤੇ ਗੇਮਿੰਗ ਦੇ ਸ਼ੌਕੀਨਾਂ ਲਈ ਤਿਆਰ ਕੀਤੇ ਗਏ ਹਨ, ਜੋ 9000mAh ਤੱਕ ਦੀ ਦਮਦਾਰ ਬੈਟਰੀ ਅਤੇ 24GB ਤੱਕ ਦੀ ਰੈਮ ਵਰਗੇ ਸ਼ਾਨਦਾਰ ਫੀਚਰਸ ਨਾਲ ਲੈਸ ਹਨ।

Poco X8 Pro Max ਦੇ ਖਾਸ ਫੀਚਰਸ
•ਡਿਸਪਲੇਅ: ਇਸ ਫੋਨ ਵਿੱਚ 6.83 ਇੰਚ ਦੀ 1.5K AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 3,500 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
•ਪ੍ਰੋਸੈਸਰ ਤੇ ਰੈਮ: ਇਸ ਵਿੱਚ MediaTek Dimensity 9500s ਚਿੱਪਸੈੱਟ ਮਿਲਦਾ ਹੈ। ਫੋਨ ਵਿੱਚ 12GB ਰੈਮ ਹੈ, ਜਿਸ ਨੂੰ ਵਰਚੁਅਲ ਤੌਰ 'ਤੇ 24GB ਤੱਕ ਵਧਾਇਆ ਜਾ ਸਕਦਾ ਹੈ।
•ਬੈਟਰੀ: ਇਸ ਮਾਡਲ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 9000mAh ਦੀ ਬੈਟਰੀ ਹੈ, ਜੋ 100W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
•ਕੈਮਰਾ: ਫੋਨ ਦੇ ਪਿਛਲੇ ਹਿੱਸੇ ਵਿੱਚ 50MP ਦਾ ਮੁੱਖ OIS ਕੈਮਰਾ ਅਤੇ 8MP ਦਾ ਅਲਟਰਾ ਵਾਈਡ ਕੈਮਰਾ ਹੈ, ਜਦਕਿ ਸੈਲਫੀ ਲਈ 20MP ਦਾ ਕੈਮਰਾ ਦਿੱਤਾ ਗਿਆ ਹੈ।
•ਹੋਰ ਫੀਚਰਸ: ਇਹ ਫੋਨ IP66, IP68 ਅਤੇ IP69 ਰੇਟਿੰਗ ਦੇ ਨਾਲ ਆਉਂਦਾ ਹੈ, ਜਿਸ ਨਾਲ ਇਹ ਪਾਣੀ ਵਿੱਚ ਡਿੱਗਣ 'ਤੇ ਵੀ ਖਰਾਬ ਨਹੀਂ ਹੋਵੇਗਾ।

ਕੀਮਤ ਅਤੇ ਉਪਲਬਧਤਾ
Poco X8 Pro ਸੀਰੀਜ਼ ਦੀ ਸ਼ੁਰੂਆਤੀ ਕੀਮਤ 29,999 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਕ ਵਿਸ਼ੇਸ਼ Poco X8 Pro Iron Man ਐਡੀਸ਼ਨ ਵੀ ਪੇਸ਼ ਕੀਤਾ ਹੈ, ਜਿਸ ਦੀ ਕੀਮਤ 34,999 ਰੁਪਏ ਹੈ। Poco X8 Pro Max ਦੇ ਟਾਪ ਵੇਰੀਐਂਟ (12GB + 512GB) ਦੀ ਕੀਮਤ 43,999 ਰੁਪਏ ਹੈ। ਇਹ ਫੋਨ 23 ਮਾਰਚ ਨੂੰ ਦੁਪਹਿਰ 12 ਵਜੇ ਤੋਂ ਈ-ਕਾਮਰਸ ਵੈੱਬਸਾਈਟ Flipkart 'ਤੇ ਵਿਕਰੀ ਲਈ ਉਪਲਬਧ ਹੋਣਗੇ। ਬੈਂਕ ਆਫਰਸ ਦੇ ਤਹਿਤ ਗਾਹਕਾਂ ਨੂੰ 2,000 ਰੁਪਏ ਤੱਕ ਦੀ ਵਾਧੂ ਛੋਟ ਵੀ ਮਿਲ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News