ਕੱਪੜਿਆਂ ਨੂੰ ਰਗੜ ਕੇ ਧੋਏਗੀ Samsung ਦੀ ਨਵੀਂ ਵਾਸ਼ਿੰਗ ਮਸ਼ੀਨ, AI ਤਕਨਾਲੋਜੀ ਨਾਲ ਮਿਲਣਗੇ ਸ਼ਾਨਦਾਰ ਫੀਚਰਜ਼
Friday, Jan 17, 2025 - 05:57 PM (IST)
ਗੈਜੇਟ ਡੈਸਕ- ਸੈਮਸੰਗ ਨੇ ਆਪਣੀ ਸ਼ਾਨਦਾਰ, ਦਮਦਾਰ ਅਤੇ ਜਾਨਦਾਰ ਵਾਸ਼ਿੰਗ ਮਸ਼ੀਨ ਨੂੰ ਲਾਂਚ ਕਰ ਦਿੱਤਾ ਹੈ। ਇਸ ਵਾਸ਼ਿੰਗ ਮਸ਼ੀਨ ਦੀ ਖਾਸ ਗੱਲ ਇਹ ਹੈ ਕਿ ਇਹ ਮਸ਼ੀਨ Bespoke AI ਤਕਨੀਕ 'ਤੇ ਕੰਮ ਕਰਦੀ ਹੈ। ਇਸ ਵਾਰ ਕੰਪਨੀ ਨੇ 9 ਕਿਲੋਗ੍ਰਾਮ ਸਮਰਥਾ ਦੇ ਨਾਲ ਫਰੰਟ ਲੋਡ ਵੇਰੀਐਂਟ ਨੂੰ ਬਾਜ਼ਾਰ 'ਚ ਉਤਾਰਿਆ ਹੈ।
ਨਾਲ ਹੀ ਸੈਮਸੰਗ ਨੇ ਇਸ ਨੂੰ 12 ਕਿਲੋਗ੍ਰਾਮ ਵਾਲੇ ਫਲੈਗਸ਼ਿਪ ਮਾਡਲ ਵਰਗਾ ਹੀ ਬਣਾਇਆ ਹੈ। ਦੱਸ ਦੇਈਏ ਕਿ ਇਸ ਵਾਰ ਕੰਪਨੀ ਨੇ ਹੋਰ ਕਿਹੜੇ ਫੀਚਰਜ਼ ਵਾਸ਼ਿੰਗ ਮਸ਼ੀਨ 'ਚ ਦਿੱਤੇ ਹਨ।
Samsung New Bespoke AI Washing Machine ਦੇ ਫੀਚਰਜ਼
- ਕੰਪੈਕਟ ਸਾਈਜ਼ 'ਚ ਐਡਵਾਂਸ ਤਕਨਾਲੋਜੀ ਮਿਲੇਗੀ।
- ਸਲੀਕ ਅਤੇ ਕੰਪੈਕਟ ਡਿਜ਼ਾਈਨ ਮਿਲੇਗਾ।
- 3 ਕਲਰ ਆਪਸ਼ਨ- ਨੇਵੀ, ਬਲੈਕ ਅਤੇ ਆਈਨੌਕਸ ਮਿਲਣਗੇ।
- ਘੱਟ ਆਵਾਜ਼ ਦੇ ਨਾਲ ਬਿਜਲੀ ਦਾ ਖਰਚਾ ਵੀ ਬਚਾਏਗੀ।
ਸੈਮਸੰਗ ਦਾ ਕਹਿਣਾ ਹੈ ਕਿ ਇਸ ਮਸ਼ੀਨ 'ਚ ਹਾਈਜੀਨ ਸਿਸਟਮ ਫੀਚਰ ਦਿੱਤਾ ਗਿਆ ਹੈ ਜੋ ਕੱਪੜਿਆਂ 'ਚ ਮੌਜੂਦ 99.9 ਫੀਸਦੀ ਬੈਕਟੀਰੀਆ ਨੂੰ ਖਤਮ ਕਰ ਸਕਦਾ ਹੈ। ਨਾਲ ਹੀ ਇਹ ਵਾਸ਼ਿੰਗ ਮਸ਼ੀਨ ਕੱਪੜਿਆਂ ਦੀ ਜ਼ਿਆਦਾ ਅਤੇ ਬਿਹਤਰ ਸਫਾਈ ਕਰੇਗੀ।
AI ਐਨਰਜੀ ਮੋਡ ਤਕਨੀਕ 'ਤੇ ਕੰਮ ਕਰਨ ਵਾਲੀ ਇਹ ਵਾਸ਼ਿੰਗ ਮਸ਼ੀਨ ਸੈਮਸੰਗ Ecobubble ਤਕਨਾਲੋਜੀ ਦੀ ਮਦਦ ਨਾਲ 70 ਫੀਸਦੀ ਤਕ ਬਿਜਲੀ ਖਪਤ ਘੱਟ ਕਰ ਸਕਦੀ ਹੈ। ਇਸੇ ਕਾਰਨ ਕੱਪੜੇ ਜ਼ਿਆਦਾ ਅਤੇ ਬਿਹਤਰ ਤਰੀਕੇ ਨਾਲ ਸਾਫ ਹੁੰਦੇ ਹਨ। ਵਾਸ਼ਿੰਗ ਮਸ਼ੀਨ ਫੈਬ੍ਰਿਕ ਦੀ ਪਛਾਣ ਕਰ ਸਕਦੀ ਹੈ।
ਇਸ ਤੋਂ ਇਲਾਵਾ ਸੈਮਸੰਗ ਦੀ ਇਹ ਵਾਸ਼ਿੰਗ ਮਸ਼ੀਨ ਸੁਪਰ ਸਪੀਡ ਤਕਨਾਲੋਜੀ ਦਾ ਇਸਤੇਮਾਲ ਕਰਕੇ ਇਕ ਲੋਡ ਨੂੰ 39 ਮਿੰਟਾਂ 'ਚ ਸਾਫ ਕਰ ਸਕਦੀ ਹੈ। ਉਥੇ ਹੀ ਇਸ ਵਾਸ਼ਿੰਗ ਮਸ਼ੀਨ 'ਚ ਹਾਈਜੀਨ ਸਟੀਮ, ਏ.ਆਈ. ਕੰਟਰੋਲ, ਡਿਜੀਟਲ ਇਨਵਰਟਰ ਤਕਨਾਲੋਜੀ ਅਤੇ ਦੂਜੇ ਫੀਚਰਜ਼ ਵੀ ਦੇਖਣ ਨੂੰ ਮਿਲ ਜਾਂਦੇ ਹਨ।
ਸੈਮਸੰਗ ਦਾ ਕਹਿਣਾ ਹੈ ਕਿ ਹਾਈਜੀਨ ਸਟੀਮ ਫੀਚਰ ਕਾਰਨ ਕੱਪੜਿਆਂ 'ਚ ਮੌਜੂਦ 99.9 ਫੀਸਦੀ ਬੈਕਟੀਰੀਆ ਖਤਮ ਹੋ ਜਾਂਦੇ ਹਨ। ਨਾਲ ਹੀ ਇਸ ਵਿਚ ਦਿੱਤੀ ਗਈ ਡਿਜੀਟਲ ਇਨਵਰਟਰ ਤਕਨਾਲੋਜੀ ਮਸ਼ੀਨ ਦੀ ਡਿਊਰੇਬਿਲਿਟੀ ਨੂੰ ਹੋਰ ਬਿਹਤਰ ਕਰਦੀ ਹੈ। ਇਸ ਏ.ਆਈ. ਤਕਨਾਲੋਜੀ 'ਤੇ ਕੰਮ ਕਰਨ ਵਾਲੀ ਵਾਸ਼ਿੰਗ ਮਸ਼ੀਨ ਦੀ ਕੀਮਤ 40,990 ਰੁਪਏ ਹੈ। ਨਾਲ ਹੀ ਗਾਹਕਾਂ ਨੂੰ 15 ਫੀਸਦੀ ਦਾ ਕੈਸ਼ਬੈਕ ਆਫਰ ਵੀ ਕੰਪਨੀ ਦੇ ਰਹੀ ਹੈ। ਤੁਸੀਂ ਇਸਨੂੰ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ Samsung.com ਤੋਂ ਖਰੀਦ ਸਕਦੇ ਹੋ।